image caption:

ਜੇਲ 'ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ 'ਤੇ ਕੀਤੀ ਬੇਟੇ ਨਾਲ ਗੱਲ

 ਮੁੰਬਈ- ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਕਾਨ ਇਨ੍ਹੀਂ ਦਿਨੀਂ ਮੁੰਬਈ ਦੇ ਆਰਥਰ ਰੋਡ ਜੇਲ ਵਿਚ ਹਨ। ਮੁੰਬਈ ਕਰੂਜ਼ ਦੀ ਡਰੱਗਸ ਪਾਰਟੀ ਕੇਸ ਮਾਮਲੇ ਵਿਚ ਆਰਿਅਨ ਕਾਨ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਸੀ। ਅਜਿਹੇ ਵਿਚ ਉਨ੍ਹਾਂ ਨੂੰ ਕਿਲਾ ਕੋਰਟ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ। ਇਸੇ ਦੇ ਚੱਲਦੇ ਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਰੱਖਿਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਆਰਿਅਨ ਜੇਲ ਵਿਚ ਰਹਿੰਦੇ ਹੋਏ ਆਪਣੇ ਮਾਤਾ-ਪਿਤਾ ਸ਼ਾਹਰੁਖ ਖਾਨ ਤੇ ਗੌਰੀ ਖਾਨ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।

ਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਗਏ ਕਈ ਦਿਨ ਹੋ ਗਏ ਹਨ। ਅਜਿਹੇ ਵਿਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲਗਾਤਾਰ ਅਧਿਕਾਰੀਆਂ ਤੋਂ ਉਸਦੀ ਸਿਹਤ ਦੀ ਖਬਰ ਲੈਂਦੇ ਰਹਿੰਦੇ ਹਨ। ਹੁਣ ਖਬਰ ਹੈ ਕਿ ਆਰਿਅਨ ਖਾਨ ਦੀ ਗੱਲਬਾਤ ਸ਼ਾਹਰੁਖ ਅਤੇ ਗੌਰੀ ਨਾਲ ਵੀਡੀਓ ਕਾਲ ਦੇ ਜ਼ਰੀਏ ਹੋਈ ਹੈ। ਇਹ ਆਰਥਰ ਰੋਡ ਜੇਲ ਵਿਚ ਕੋਰੋਨਾ ਦੇ ਪ੍ਰੋਟੋਕੋਲ ਦੇ ਕਾਰਨ ਹੋ ਰਿਹਾ ਹੈ। ਹਰ ਕੈਦੀ ਦੀ ਗੱਲਬਾਤ ਵੀਡੀਓ ਕਾਲ ਰਾਹੀਂ ਹਫਤੇ ਵਿੱਚ ਦੋ ਵਾਰ ਉਸਦੇ ਪਰਿਵਾਰਕ ਮੈਂਬਰਾਂ ਨਾਲ ਕਰਵਾਈ ਜਾਂਦੀ ਹੈ।