image caption:

'ਹੌਂਸਲਾ ਰੱਖ' ਫਿਲਮ ਨੇ ਬੰਪਰ ਓਪਨਿੰਗ ਨਾਲ ਤੋੜੇ ਸਾਰੇ ਰਿਕਾਰਡ,ਪਹਿਲੇ ਦਿਨ 2 ਕਰੋੜ 55 ਲੱਖ ਰੁਪਏ ਦੀ ਕਮਾਈ ਕੀਤੀ

 ਚੰਡੀਗੜ੍ਹ : ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ 'ਹੌਂਸਲਾ ਰੱਖ' ਨੇ ਆਪਣੀ ਰਿਲੀਜ਼ ਨਾਲ ਹੰਗਾਮਾ ਮਚਾ ਦਿੱਤਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ ਦੀ ਓਪਨਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਫਿਲਮ 'ਹੌਂਸਲਾ ਰੱਖ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ 2 ਕਰੋੜ 55 ਲੱਖ ਰੁਪਏ ਦੀ ਕਮਾਈ ਕੀਤੀ।

ਸ਼ਹਿਨਾਜ਼ ਗਿੱਲ ਦੀ ਫਿਲਮ 'ਹੌਂਸਲਾ ਰੱਖ' ਨੇ ਪੰਜਾਬੀ ਫਿਲਮ 'ਛੜ੍ਹਾ' ਦਾ ਓਪਨਿੰਗ ਰਿਕਾਰਡ ਤੋੜ ਦਿੱਤਾ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਲੈ ਕੇ ਲੋਕ ਬਹੁਤ ਨਿਰਾਸ਼ ਸਨ। ਲੋਕ ਉਸਨੂੰ ਜਲਦੀ ਤੋਂ ਜਲਦੀ ਸਕ੍ਰੀਨ ਤੇ ਵੇਖਣਾ ਚਾਹੁੰਦੇ ਸਨ। ਇਸ ਫਿਲਮ ਨਾਲ ਦਰਸ਼ਕਾਂ ਦੀਆਂ ਇੱਛਾਵਾਂ ਪੂਰੀਆਂ ਹੋਈਆਂ। ਕੋਰੋਨਾ ਦੇ ਸਮੇਂ ਦੌਰਾਨ ਇਸ ਫਿਲਮ ਦੁਆਰਾ ਪ੍ਰਾਪਤ ਕੀਤੀ ਸ਼ਾਨਦਾਰ ਸ਼ੁਰੂਆਤ ਪੂਰੇ ਦੇਸ਼ ਵਿੱਚ ਸ਼ਹਿਨਾਜ਼ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ। ਇਸ ਫਿਲਮ ਨੇ ਪੰਜਾਬ, ਦਿੱਲੀ, ਯੂਪੀ ਅਤੇ ਮੁੰਬਈ ਸਮੇਤ ਸਾਰੇ ਰਾਜਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ।