image caption:

ਪਰਮੀਸ਼ ਵਰਮਾ ਨੇ ਕੈਨੇਡਾ ਦੀ ਗੀਤ ਗਰੇਵਾਲ ਨਾਲ ਕਰਵਾਈ ਮੰਗਣੀ

 ਚੰਡੀਗੜ-  ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਕੈਨੇਡਾ ਦੀ ਸਿਆਸਤਦਾਨ ਗੀਤ ਗਰੇਵਾਲ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਚਲਦਿਆਂ ਉਨ੍ਹਾਂ ਨੇ ਗੀਤ ਗਰੇਵਾਲ ਨਾਲ ਮੰਗਣੀ ਕਰਵਾ ਲਈ ਹੈ।
ਪਰਮੀਸ਼ ਵਰਮਾ ਨੇ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ &rsquoਤੇ ਸ਼ੇਅਰ ਕੀਤੀਆਂ। ਦਰਅਸਲ ਗੀਤ ਗਰੇਵਾਲ ਕੁਝ ਮਹੀਨੇ ਪਹਿਲਾਂ ਉਸ ਵੇਲੇ ਚਰਚਾ ਵਿੱਚ ਆਈ ਸੀ, ਜਦੋਂ ਉਸ ਨੇ ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਲਿਬਰਲ ਪਾਰਟੀ ਵੱਲੋਂ ਐਮਪੀ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ। ਉਸ ਨੇ ਲਿਬਰਲ ਪਾਰਟੀ ਦੀ ਟਿਕਟ &rsquoਤੇ &lsquoਮਿਸ਼ਨ-ਮੈਟਸਕਿਊ-ਫਰੇਜ਼ਰ ਕੈਨੀਅਨ&rsquo ਰਾਈਡਿੰਗ ਤੋਂ ਐਮਪੀ ਦੀ ਚੋਣ ਲੜੀ, ਪਰ ਇਨ੍ਹਾਂ ਚੋਣਾਂ ਵਿੱਚ ਉਸ ਨੂੰ ਨਮੋਸ਼ੀ ਝੱਲਣੀ ਪਈ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਗੀਤ ਗਰੇਵਾਲ ਨੂੰ 8 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਰੈਡ ਵਿਸ ਨੂੰ 43.9 ਫੀਸਦੀ ਵੋਟਾਂ ਪਈਆਂ, ਜਦਕਿ ਗੀਤ ਗਰੇਵਾਲ ਨੂੰ 24.5 ਫੀਸਦੀ ਵੋਟਾਂ ਮਿਲੀਆਂ।