image caption:

ਹੰਸ ਰਾਜ ਹੰਸ ਨੂੰ ਹੋਇਆ ਕਰੋਨਾ, ਹਸਪਤਾਲ ਵਿਚ ਦਾਖਲ

 ਉੱਤਰ-ਪੱਛਮ ਦਿੱਲੀ ਲੋਕ ਸਭਾ ਹਲਕੇ ਤੋਂ ਸਾਂਸਦ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਕੋਰੋਨਾ ਹੋਣ ਕਾਰਨ ਆਲ ਇੰਡੀਆ ਆਯੁਵਿਗਿਆਨ ਸੰਸਥਾ &rsquoਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਤੋਂ ਪੀੜਤ ਸਨ। ਪਲੇਟਲੈਟਸ ਵੀ ਕੁਝ ਘੱਟ ਹੋ ਗਏ ਹਨ। ਇਸ ਤੋਂ ਬਾਅਦ 15 ਅਕਤੂਬਰ ਨੂੰ ਉਹ ਏਮਜ਼ &rsquoਚ ਦਿਖਾਉਣ ਲਈ ਪਹੁੰਚੇ ਸਨ। ਜਾਂਚ &rsquoਚ ਉਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਉੱਧਰ, ਭਾਜਪਾ ਸਾਂਸਦ ਹੰਸ ਰਾਜ ਹੰਸ ਨੇ ਟਵੀਟ ਕੀਤਾ ਹੈ ਕਿ ਮੇਰੀ ਕੋਵਿਡ19 ਜਾਂਚ ਪਾਜ਼ੇਟਿਵ ਆਈ ਹੈ ਅਤੇ ਲੋਕ ਮੇਰੇ ਸੰਪਰਕ &rsquoਚ ਆਏ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਜਲਦ ਤੋਂ ਜਲਦ ਆਪਣੀ ਕੋਵਿਡ 19 ਜਾਂਚ ਕਰਵਾਉਦ, ਲਗਾਤਾਰ ਬੁਖ਼ਾਰ ਰਹਿਣ ਕਾਰਨ ਚੌਕਸੀ ਲਈ @aiims_newdelhi &rsquoਚ ਡਾਕਟਰਾਂ ਦੀ ਨਿਗਰਾਨੀ &rsquoਚ ਹਾਂ।