image caption:

ਜਾਤੀ ਸੂਚਕ ਟਿੱਪਣੀ ਮਾਮਲੇ ’ਚ ਅਦਾਕਾਰਾ ਯੁਵਿਕਾ ਚੌਧਰੀ ਦੀ ਗਿ੍ਰਫਤਾਰੀ ਮਗਰੋਂ ਰਿਹਾਈ

 ਹਿਸਾਰ-  ਜਾਤੀਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਯੁਵਰਾਜ ਸਿੰਘ ਮਗਰੋਂ ਹਰਿਆਣਾ ਪੁਲਿਸ ਨੇ ਬਾਲੀਵੁਡ ਅਦਾਕਾਰਾ ਯੁਵਿਕਾ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਿੰਨ ਘੰਟੇ ਪੁੱਛਗਿੱਛ ਕਰਨ ਮਗਰੋਂ ਉਸ ਨੂੰ ਅੰਤਰਿਮ ਜ਼ਮਾਨਤ &rsquoਤੇ ਰਿਹਾਅ ਕਰ ਦਿੱਤਾ। ਬਾਲੀਵੁਡ ਅਦਾਕਾਰਾ ਯੁਵਿਕਾ ਚੌਧਰੀ ਨੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਪੈਂਦੇ ਹਾਂਸੀ &rsquoਚ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਸਮੀ ਤੌਰ &rsquoਤੇ ਗ੍ਰਿਫਤਾਰ ਕਰਕੇ ਡੀਐਸਪੀ ਦਫ਼ਤਰ ਹਾਂਸੀ ਵਿੱਚ ਬਿਠਾ ਕੇ ਪੁੱਛਗਿੱਛ ਕੀਤੀ।