image caption:

ਰਾਸ਼ਟਰੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਵੇਗੀ ਮੈਰੀ ਕਾਮ

 ਨਵੀਂ ਦਿੱਲੀ : ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਹਿਸਾਰ &rsquoਚ ਹੋਣ ਵਾਲੀ ਆਗਾਮੀ ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ &rsquoਚ ਹਿੱਸਾ ਨਹੀਂ ਲਵੇਗੀ। ਟੋਕੀਓ ਓਲੰਪਿਕ &rsquoਚ ਪ੍ਰੀ-ਕੁਆਰਟਰ ਫਾਈਨਲ ਤਕ ਹੀ ਪਹੁੰਚਣ ਵਾਲੀ 38 ਸਾਲਾ ਮੈਰੀ ਕਾਮ ਦਸੰਬਰ &rsquoਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅਭਿਆਸ ਕਰ ਰਹੀ ਹੈ।

ਭਾਰਤੀ ਮੁੱਕੇਬਾਜ਼ੀ ਮਹਾ ਸੰਘ (ਬੀਐੱਫਆਈ) ਨੇ ਐਲਾਨ ਕਰ ਰੱਖਿਆ ਹੈ ਕਿ ਰਾਸ਼ਟਰੀ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਜੇਤੂਆਂ ਨੂੰ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟੀਮ &rsquoਚ ਥਾਂ ਮਿਲੇਗੀ ਪਰ ਪਤਾ ਚੱਲਿਆ ਹੈ ਕਿ ਕੁਝ ਵਰਗਾਂ &rsquoਚ ਟਰਾਇਲਸ ਕਰਵਾਏ ਜਾਣਗੇ, ਜਿਨ੍ਹਾਂ &rsquoਚ 48 ਕਿਲੋਗ੍ਰਾਮ ਵੀ ਹੈ, ਜਿਸ &rsquoਚ ਮੈਰੀ ਕਾਮ ਖੇਡਦੀ ਰਹੀ ਹੈ। ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਹਿਸਾਰ &rsquoਚ ਹੋਵੇਗੀ।