image caption:

ਸਸਟੋਬਾਲ ਫੈਡਰੇਸ਼ਨ ਕੱਪ ਤੇਲੰਗਨਾ ਵਿੱਚ 7 ਨਵੰਬਰ ਤੋਂ- ਜਖੇਪਲ

 ਦਿੜ੍ਹਬਾ ਮੰਡੀ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - ਭਾਰਤ ਵਿੱਚ ਤੇਜੀ ਨਾਲ ਵਧ ਰਹੀ ਖੇਡ ਸਸਟੋਬਾਲ ਦਾ ਫੈਡਰੇਸ਼ਨ ਕੱਪ 7,8 ਨਵੰਬਰ ਨੂੰ ਤੇਲੰਗਾਨਾ ਦੇ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਸਟੇਡੀਅਮ ਵਿੱਚ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਜਖੇਪਲ ਨੇ ਦੱਸਿਆ ਕਿ ਸਸਟੋਬਾਲ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਹੋਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਵਾਰੀ ਨੈਸ਼ਨਲ ਚੈਂਪੀਅਨਸ਼ਿਪ ਵੱਖ ਵੱਖ ਸੂਬਿਆਂ ਵਿੱਚ ਹੋ ਚੁੱਕੀ ਹੈ। ਮਾਰਚ ਮਹੀਨੇ ਵਿੱਚ ਸੁਨਾਮ ਵਿਖੇ ਹੋਈ ਚੈਪੀਅਨਸ਼ਿਪ ਨੂੰ ਦੇਸ਼ ਅੰਦਰ ਵੱਡਾ ਹੁੰਗਾਰਾ ਮਿਲਿਆ ਹੈ।
ਇਸ ਫੈਡਰੇਸ਼ਨ ਕੱਪ ਨਾਲ ਇਸ ਖੇਡ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ। ਫੈਡਰੇਸ਼ਨ ਦੇ ਰਾਸਟਰੀ ਪ੍ਧਾਨ ਨਾਗਾਰਜੁਨ, ਸਕੱਤਰ ਮੁਹੰਮਦ ਅਕੀਬ ਦੀ ਦੇਖ ਰੇਖ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ ਦੀਆਂ ਦਸ ਚੋਟੀ ਦੀਆਂ ਮੁੰਡੇ- ਕੁੜੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਪੰਜਾਬ ਟੀਮ ਜਿਸ ਦਾ ਪਿਛਲਾ ਪ੍ਦਰਸ਼ਨ ਬਹੁਤ ਹੀ ਸਲਾਘਾਯੋਗ ਰਿਹਾ ਹੈ। ਪੂਰੇ ਉਤਸਾਹ ਵਿੱਚ ਹੈ। ਪੰਜਾਬ ਟੀਮ ਦੇ ਚੋਣ ਟਰਾਇਲ 25 ਅਕਤੂਬਰ ਨੂੰ ਸਮਾਲਸਰ ਵਿਖੇ ਹੋਣਗੇ। ਵਿੱਚ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਭਾਰਤੀ ਸੈਂਸਰ ਬੋਰਡ ਦੇ ਮੈਂਬਰ ਸੰਦੀਪ ਮੋਲਾਣਾ ਨੇ ਇਸ ਕਾਰਜ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਗੁਰਦੀਪ ਸਿੰਘ ਬਿੱਟੀ ਜਰਨਲ ਸਕੱਤਰ ਪੰਜਾਬ, ਰਣਧੀਰ ਸਿੰਘ ਕਲੇਰ ਪੰਜਾਬ ਪ੍ਧਾਨ, ਸੰਜੀਵ ਬਾਂਸਲ ਚੇਅਰਮੈਨ ਸੰਗਰੂਰ,ਮੁਨੀਸ਼ ਸਿੰਗਲਾ ਜਿਲਾ ਮੀਤ ਪ੍ਰਧਾਨ, ਸ਼ੇਰਾ ਗਿੱਲ, ਜਸਵਿੰਦਰ ਸਿੰਘ ਇੰਮੀਗਰੇਸ਼ਨ ਕੌਸਲੇਟ, ਗੁਰਪਿਆਰ ਸਿੰਘ ਸਮਾਜ ਸੇਵੀ ਆਦਿ ਹਾਜਰ ਸਨ।।