image caption:

ਸ਼ਾਹਰੁਖ ਦੇ ਬੇਟੇ ਮਗਰੋਂ ਹੁਣ ਕਰਨ ਜੌਹਰ ਐਨ. ਸੀ. ਬੀ. ਦੇ ਨਿਸ਼ਾਨੇ ’ਤੇ

 ਮੁੰਬਈ-  ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਅਰਿਅਨ ਖਾਨ ਮਗਰੋਂ ਫ਼ਿਲਮ ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਵੀ ਐਨਸੀਬੀ ਦੇ ਨਿਸ਼ਾਨੇ &rsquoਤੇ ਆ ਗਏ ਹਨ। ਇੱਕ ਸਾਲ ਪਹਿਲਾਂ ਕਰਨ ਦੀ ਪਾਰਟੀ ਦਾ ਜੋ ਵੀਡੀਓ ਵਾਇਰਲ ਹੋਇਆ ਸੀ, ਉਸ &rsquoਤੇ ਅਜੇ ਐਨਸੀਬੀ ਦੀ ਜਾਂਚ ਬੰਦ ਨਹੀਂ ਹੋਈ ਹੈ। ਕੇਂਦਰ ਸਰਕਾਰ ਨੇ ਮੁੰਬਈ ਐਨਸੀਬੀ ਦੇ ਰੀਜਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ 6 ਮਹੀਨੇ ਦਾ ਐਕਸਟੈਨਸ਼ਨ ਹੋਰ ਦੇ ਦਿੱਤਾ ਹੈ।
ਇਨ੍ਹਾਂ 6 ਮਹੀਨਿਆਂ ਵਿੱਚ ਕਈ ਬਾਲੀਵੁਡ ਹਸਤੀਆਂ ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦੀ ਰਡਾਰ &rsquoਤੇ ਰਹਿਣਗੀਆਂ। ਐਨਸੀਬੀ ਨਾਲ ਜੁੜੇ ਇੱਕ ਅਧਿਕਾਰੀ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ &rsquoਤੇ ਦੱਸਿਆ ਕਿ ਕਰਨ ਜੌਹਰ ਦੀ ਪਾਰਟੀ ਵਾਲਾ ਉਹ ਵੀਡੀਓ ਅਜੇ ਵੀ ਜਾਂਚ ਦੇ ਘੇਰੇ ਵਿੱਚ ਹੈ। ਉਸ ਵਿੱਚ ਰਣਬੀਰ ਕਪੂਰ, ਵਿੱਕੀ ਕੌਸ਼ਲ, ਵਰੁਣ ਧਵਨ, ਮਲਾਇਕਾ ਅਰੋੜਾ, ਦੀਪਿਕਾ ਪਾਦੂਕੋਣ, ਅਰਜੁਨ ਕਪੂਰ, ਸ਼ਾਹੀਦ ਕਪੂਰ, ਡਾਇਰੈਕਟਰ ਅਯਾਨ ਮੁਖਰਜੀ ਦਿਖਾਈ ਦੇ ਰਹੇ ਹਨ। ਇਹ ਵੀਡੀਓ 28 ਜੁਲਾਈ 2019 ਦੀ ਦੱਸੀ ਜਾ ਰਹੀ ਹੈ।