image caption:

ਡੈਨਮਾਰਕ ਓਪਨ ਵਿਚ ਸਾਈਨਾ ਨੇਹਵਾਲ ਦੀ ਨਿਰਾਸ਼ਾਜਨਕ ਵਾਪਸੀ,  ਪਹਿਲੇ ਦੌਰ ਤੋਂ ਹਾਰ ਕੇ ਬਾਹਰ

 ਭਾਰਤੀ ਮਹਿਲਾ ਸਟਾਰ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ  ਦੀ ਲੰਬੇ ਸਮੇਂ ਬਾਅਦ ਵਾਪਸੀ ਨਿਰਾਸ਼ਾਜਨਕ ਰਹੀ ਹੈ। ਡੈਨਮਾਰਕ ਓਪਨ ਵਿਚ ਖੇਡਣ ਉੱਤਰੀ ਇਸ ਧਾਕੜ ਖਿਡਾਰੀ ਨੂੰ ਪਹਿਲੇ ਹੀ ਦੌਰ ਵਿਚ ਹਾਰ ਕੇ ਟੂਰਨਾਮੈਂਟ  ਤੋਂ ਬਾਹਰ ਹੋਣਾ ਪਿਆ। ਉਥੇ ਹੀ ਦੂਜੇ ਪਾਸੇ ਭਾਰਤ ਦੇ ਨੌਜਵਾਨ ਉਭਰਦੇ ਸਿਤਾਰੇ ਲਕਸ਼ੇ ਸੇਨ ਨੇ ਪਹਿਲੇ ਦੌਰ ਦਾ ਅੜਿੱਕਾ ਪਾਰ ਕਰਕੇ ਦੂਜੇ ਰਾਊਂਡ ਵਿਚ ਥਾਂ ਪੱਕੀ ਕਰ ਲਈ।