image caption:

ਆਸ਼ਰਮ ਫਿਲਮ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਸੁੱਟੀ ਸਿਆਹੀ

 ਭੁਪਾਲ- ਬਜਰੰਗ ਦਲ ਦੇ ਕਾਰਕੁਨਾਂ ਨੇ ਇਥੇ ਵੈੱਬ ਸੀਰੀਜ਼ &lsquoਆਸ਼ਰਮ&rsquo ਦੇ ਸੈੱਟ &rsquoਤੇ ਪਹੁੰਚ ਕੇ ਭੰਨਤੋੜ ਕੀਤੀ ਤੇ ਇਸ ਵੈੱਬ ਸੀਰੀਜ਼ ਦੇ ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟ ਦਿੱਤੀ। ਇਨ੍ਹਾਂ ਕਾਰਕੁਨਾਂ ਨੇ ਦੋਸ਼ ਲਗਾਇਆ ਕਿ ਵੈੱਬ ਸੀਰੀਜ਼ ਵਿੱਚ ਹਿੰਦੂਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੈੱਬ ਸੀਰੀਜ਼ &lsquoਆਸ਼ਰਮ&rsquo ਦੇ ਤੀਜੇ ਸੀਜ਼ਨ ਦੀ ਇਥੇ ਸ਼ੂਟਿੰਗ ਚੱਲ ਰਹੀ ਹੈ। ਪੁਲੀਸ ਅਨੁਸਾਰ ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ਦੇ ਕਲਾਕਾਰਾਂ ਦੀਆਂ ਦੋ ਬੱਸਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਤੇ ਸ਼ੂਟਿੰਗ ਰੋਕਣ ਦੀ ਧਮਕੀ ਦਿੱਤੀ। ਭੁਪਾਲ (ਦੱਖਣੀ) ਦੇ ਐੱਸਪੀ ਸਾਈ ਕ੍ਰਿਸ਼ਨਾ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਪੁਰਾਣੇ ਜੇਲ੍ਹ ਕੰਪਲੈਕਸ ਵਿੱਚ ਹੋ ਰਹੀ ਸੀ। ਬਜਰੰਗ ਦਲ ਦੇ ਕਾਰਕੁਨਾਂ ਨੇ ਕਿਹਾ ਕਿ ਸੀਰੀਜ਼ ਵਿੱਚ ਅਸਲੀਲਤਾ ਕਾਰਨ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਫਿਲਹਾਲ ਇਸ ਕੇਸ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।