image caption:

ਕਰੂਜ਼ ਡਰੱਗ ਕੇਸ: ਐੱਨ ਸੀ ਬੀ ਦੇ ਜ਼ੋਨਲ ਡਾਇਰੈਕਟਰ ਵਾਨਖੇੜੇ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ ਦੋ ਥਾਂਈਂ ਜਾਰੀ

ਨਵੀਂ ਦਿੱਲੀ- ਪਿਛਲੇ ਦਿਨੀਂ ਸਮੁੰਦਰ ਵਿੱਚ ਜਾਂਦੇ ਇੱਕ ਕਰੂਜ਼ ਉੱਤੇ ਮਾਰੇ ਛਾਪੇ ਦੇ ਵਕਤ ਫਿਲਮ ਐਕਟਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਦੀ ਗ੍ਰਿਫਤਾਰੀ ਵਾਲੇ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਪਿੱਛੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ)ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅੱਜ ਵਿਸ਼ੇਸ਼ ਐੱਨ ਸੀ ਬੀ ਅਦਾਲਤ ਵਿੱਚ ਪੇਸ਼ ਹੋਏ ਅਤੇ ਜੱਜ ਨੂੰ ਕਿਹਾ ਕਿ ਉਸ ਉੱਤੇ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ਜਾਂਚ ਲਈ ਤਿਆਰ ਹਨ। ਇਸ ਮਾਮਲੇ ਵਿੱਚ ਸਮੀਰ ਵਾਨਖੇੜੇ ਦੇ ਖਿਲਾਫ ਜਾਂਚ ਦੇ ਆਦੇਸ਼ ਜਾਰੀ ਹੋ ਗਏ ਹਨ।
ਇਸ ਦੌਰਾਨ ਕਾਂਗਰਸ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਦੇ ਦੋਸ਼ਾਂ ਦੇ ਜਵਾਬ ਵਿੱਚਸਮੀਰ ਵਾਨਖੇੜੇ ਨੇ ਕਿਹਾ, &lsquoਮੈਂ ਬਹੁ-ਧਾਰਮਿਕ ਤੇ ਧਰਮ ਨਿਰਪੱਖ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਮੇਰੇ ਪਿਤਾ ਹਿੰਦੂ ਹਨ ਤੇ ਮੇਰੀ ਮਾਂ ਮੁਸਲਮਾਨ ਸੀ। ਟਵਿੱਟਰ ਉੱਤੇ ਮੇਰੇ ਨਿੱਜੀ ਦਸਤਾਵੇਜ਼ ਸ਼ੇਅਰ ਕਰਨਾ ਮਾਣਹਾਨੀ ਤੇ ਮੇਰੀ ਪਰਿਵਾਰਕ ਪ੍ਰਾਈਵੇਸੀ ਦੀ ਉਲੰਘਣਾ ਹੈ।&rsquo ਦੂਸਰੇ ਪਾਸੇ ਡਾਇਰੈਕਟਰ ਜਨਰਲਐੱਨਸੀ ਬੀ ਗਿਆਨੇਸ਼ਵਰ ਸਿੰਘ ਨੇ ਵਾਨਖੇੜੇ ਨੂੰ ਅਹੁਦੇ ਤੋਂ ਹਟਾਉਣ ਦੇ ਸਵਾਲ ਉੱਤੇਕਿਹਾ, &lsquoਆਜ਼ਾਦ ਗਵਾਹ ਦੇ ਐਫੀਡੇਵਿਟ ਰਾਹੀਂ ਸੋਸ਼ਲ ਮੀਡੀਆ ਉੱਤੇਰੱਖੇ ਤੱਥਾਂਦੀ ਜਾਂਚ ਲਈ ਵਿਜੀਲੈਂਸ ਨੂੰ ਆਦੇਸ਼ ਦੇ ਦਿੱਤੇ ਗਏ ਹਨ ਤੇ ਸਬੂਤਾਂ ਮੁਤਾਬਕ ਕਾਰਵਾਈ ਹੋਵੇਗੀ।
ਆਰੀਅਨ ਖਾਨ ਡਰੱਗਕੇਸ ਦੀ ਜਾਂਚ ਕਰਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਬੀਤੇਦਿਨੀਂ ਮੁੰਬਈ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਵਾਲੀ ਸਾਜਿ਼ਸ਼ ਹੋ ਰਹੀ ਹੈ ਤੇ ਕੁਝ ਅਣਪਛਾਤੇ ਲੋਕ ਮੇਰੇ ਵਿਰੁੱਧ ਕਾਰਵਾਈ ਕਰ ਸਕਦੇ ਹਨ। ਵਰਨਣ ਯੋਗ ਹੈ ਕਿ ਆਰੀਅਨ ਖਾਨ ਡਰੱਗਕੇਸਵਿੱਚ ਵੱਡਾ ਮੋੜ ਉਦੋਂ ਆਇਆ ਸੀ, ਜਦੋਂ ਕੇਸ ਦੇ ਮੁੱਖ ਗਵਾਹ ਪੀ ਗੋਸਾਵੀ ਦੇ ਬਾਡੀ ਗਾਰਡਪ੍ਰਭਾਕਰ ਸੈੱਲ ਨੇ ਇੱਕ ਐਫੀਡੇਵਿਟ ਦੇ ਕੇ ਦੱਸਿਆ ਕਿ ਪੰਚਨਾਮਾ ਪੇਪਰ ਹੋਣ ਦੇ ਬਹਾਨੇ ਨਾਲ ਉਸ ਕੋਲੋਂਐੱਨ ਸੀ ਬੀ ਦਫ਼ਤਰ ਵਿੱਚ ਜ਼ਬਰਦਸਤੀ ਦਸਖ਼ਤ ਕਰਵਾਏ ਗਏ ਸਨ। ਉਸ ਦੇ ਇਨ੍ਹਾਂ ਦੋਸ਼ਾਂ ਨੂੰ ਐੱਨ ਸੀ ਬੀ ਨੇ ਬਿਆਨ ਨਾਲਰੱਦ ਕੀਤਾ ਤੇ ਕਿਹਾ ਹੈ ਕਿ&lsquoਪ੍ਰਭਾਕਰ ਸੈੱਲ ਨਾਂਅ ਦੇ ਗਵਾਹ ਨੇਇੱਕਐਫੀਡੇਵਿਟ ਜਾਰੀ ਕੀਤਾ ਹੈ। ਇਹ ਕੇਸ ਸਾਡੇ ਕੋਲ ਸੋਸ਼ਲ ਮੀਡੀਆ ਰਾਹੀਂ ਆਇਆ ਤੇਇਸਵਿੱਚ ਕਿਹਾ ਹੈ ਕਿ ਉਸ ਨੇ 2 ਅਕਤੂਬਰ (ਜਿਸ ਦਿਨ ਕਰੂਜ਼ ਉੱਤੇ ਛਾਪਾ ਮਾਰਿਆ ਗਿਆ ਸੀ) ਵਾਲੇ ਦਿਨ ਨਾਲ ਸਬੰਧਤ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਹੈ।ਇਹਕੇਸ ਜੱਜ ਦੇ ਕੋਲ ਹੈ ਅਤੇ ਕੇਸ ਵਿਚਾਰ ਅਧੀਨ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇਜਾਣ ਦੀ ਬਜਾਏ ਅਦਾਲਤ ਵਿੱਚ ਜੱਜ ਦੇ ਸਾਹਮਣੇ ਇਹ ਕਹਿਣਾ ਚਾਹੀਦਾ ਹੈ।&rsquo