image caption:

ਭਾਰਤ ਲਈ ਨਿਊਜ਼ੀਲੈਂਡ ਵਿਰੁੱਧ ਹਰ ਹਾਲਤ 'ਚ ਜਿੱਤ ਜ਼ਰੂਰੀ, ਅੰਕੜੇ ਹਨ ਭਾਰਤ ਵਿਰੁੱਧ

 ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 'ਚ ਇਕ ਹਫਤੇ ਦੇ ਬ੍ਰੇਕ ਤੋਂ ਬਾਅਦ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਦੇ ਖਿਲਾਫ ਮੈਚ ਖੇਡਣਾ ਹੈ। 31 ਅਕਤੂਬਰ ਨੂੰ ਹੋਣ ਵਾਲਾ ਇਹ ਮੈਚ ਵਿਰਾਟ ਕੋਹਲੀ ਦੀ ਟੀਮ ਲਈ ਕਰੋ ਜਾਂ ਮਰੋ ਦੀ ਲੜਾਈ ਹੋਵੇਗੀ। ਹਾਰ ਦਾ ਮਤਲਬ ਟੂਰਨਾਮੈਂਟ ਤੋਂ ਲਗਭਗ ਬਾਹਰ ਹੋਣਾ ਹੋਵੇਗਾ। ਪਰ ਇਸ ਅਹਿਮ ਮੈਚ ਨੂੰ ਜਿੱਤਣ ਲਈ ਭਾਰਤੀ ਟੀਮ ਨੂੰ ਇਤਿਹਾਸ ਬਦਲਣਾ ਹੋਵੇਗਾ। ਅਜਿਹਾ ਰਿਕਾਰਡ ਜੋ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਨਹੀਂ ਬਦਲ ਸਕਿਆ। ਟੀ-20 ਵਿਸ਼ਵ ਕੱਪ  ਦੇ ਇਤਿਹਾਸ 'ਚ ਭਾਰਤੀ ਟੀਮ ਕਦੇ ਵੀ ਨਿਊਜ਼ੀਲੈਂਡ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋਈ ਹੈ।

ਜੇਕਰ ਰਿਕਾਰਡਾਂ ਦੇ ਸ਼ੀਸ਼ੇ 'ਚ ਨਜ਼ਰ ਮਾਰੀਏ ਤਾਂ ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਨਿਊਜ਼ੀਲੈਂਡ ਹੁਣ ਤੱਕ ਸਿਰਫ ਦੋ ਵਾਰ ਹੀ ਭਿੜੇ ਹਨ ਅਤੇ ਦੋਵੇਂ ਵਾਰ ਨਿਊਜ਼ੀਲੈਂਡ ਦੀ ਟੀਮ ਜੇਤੂ ਰਹੀ ਹੈ। ਸਭ ਤੋਂ ਪਹਿਲਾਂ 2007 ਦੇ ਟੀ-20 ਵਿਸ਼ਵ ਕੱਪ 'ਚ ਧੋਨੀ ਦੀ ਟੀਮ ਨਿਊਜ਼ੀਲੈਂਡ ਹੱਥੋਂ 10 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਬਾਅਦ 2016 ਦੇ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਨਾਗਪੁਰ ਦੇ ਮੈਦਾਨ 'ਤੇ 47 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।