image caption:

ਰੋਹਿਤ ਸ਼ੈੱਟੀ ਨੇ ਰਣਵੀਰ ਸਿੰਘ ਨੂੰ ਸੂਰਿਆਵੰਸ਼ੀ ‘ਚ ਰੋਲ ਕੱਟਣ ਦੀ ਦਿੱਤੀ ਧਮਕੀ

 ਫਿਲਮ ਨਿਰਮਾਤਾ ਰੋਹਿਤ ਸ਼ੈਟੀ ਗੇਮ ਸ਼ੋਅ &lsquoਦਿ ਬਿਗ ਪਿਕਚਰ&rsquo ਦੇ ਇੱਕ ਦੀਵਾਲੀ ਵਿਸ਼ੇਸ਼ ਐਪੀਸੋਡ ਵਿੱਚ ਦਿਖਾਈ ਦੇਣਗੇ। ਸ਼ੋਅ ਦੀ ਮੇਜ਼ਬਾਨੀ ਰਣਵੀਰ ਸਿੰਘ ਕਰ ਰਹੇ ਹਨ ਅਤੇ ਰੋਹਿਤ ਸ਼ੈੱਟੀ ਇਸ ਸ਼ੋਅ &lsquoਚ ਆਪਣੀ ਆਉਣ ਵਾਲੀ ਫਿਲਮ &lsquoਸੂਰਿਆਵੰਸ਼ੀ&rsquo ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ।
ਇਸ ਫਿਲਮ &lsquoਚ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ &lsquoਚ ਹਨ ਅਤੇ ਰਣਵੀਰ ਸਿੰਘ ਫਿਲਮ &lsquoਚ ਕੈਮਿਓ ਕਰਦੇ ਨਜ਼ਰ ਆਉਣਗੇ। ਹਾਲ ਹੀ &lsquoਚ ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ &lsquoਚ ਰੋਹਿਤ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਘਬਰਾ ਜਾਂਦੇ ਹਨ। ਰੋਹਿਤ ਦਾ ਕਹਿਣਾ ਹੈ ਕਿ ਜੇਕਰ ਉਹ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ ਦੀ ਸਾਖ ਦਾਅ &lsquoਤੇ ਲੱਗ ਜਾਵੇਗੀ। ਰੋਹਿਤ ਦਾ ਕਹਿਣਾ ਹੈ, ਜੇਕਰ ਇਹ ਜਵਾਬ ਨਹੀਂ ਆਇਆ ਤਾਂ ਇਹ ਬਹੁਤ ਬੇਇੱਜ਼ਤੀ ਹੋਵੇਗੀ। ਰਣਵੀਰ ਨੇ ਹਾਂ ਕਿਹਾ, ਹਾਂ ਇਹ ਸੱਚ ਹੈ, ਬੇਇੱਜ਼ਤੀ ਹੋਵੇਗੀ, ਤੁਹਾਨੂੰ ਸਹੀ ਜਵਾਬ ਦੇਣਾ ਹੋਵੇਗਾ।