image caption:

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਮਿਲੇਗਾ ਖੇਡ ਰਤਨ ਐਵਾਰਡ

 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਸਣੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ 11 ਖਿਡਾਰਨਾਂ ਨੂੰ ਇਸ ਸਾਲ ਖੇਡ ਰਤਨ ਦਿੱਤਾ ਜਾਵੇਗਾ। ਨੈਸ਼ਨਲ ਸਪੋਰਟਸ ਐਵਾਰਡ ਕਮੇਟੀ ਨੇ 11 ਖਿਡਾਰੀਆਂ ਦਾ ਨਾਂ ਸਾਲ 2021 ਦੇ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਲਈ ਪ੍ਰਸਤਾਵਿਤ ਕੀਤਾ ਹੈ। ਇਨ੍ਹਾਂ ਵਿੱਚ ਪੰਜ ਪੈਰਾ ਐਥਲੀਟ ਸ਼ਾਮਲ ਹਨ। ਪਹਿਲੀ ਵਾਰ ਇੱਕ ਸਾਲ ਵਿੱਚ ਖੇਡ ਰਤਨ ਲਈ ਸਭ ਤੋਂ ਵੱਧ ਖਿਡਾਰੀਆਂ ਨੂੰ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਮਿਤਾਲੀ ਰਾਜ, ਜਿਸ ਨੂੰ ਰਨ ਮਸ਼ੀਨ ਕਿਹਾ ਜਾਂਦਾ ਹੈ, ਨੇ ਪਿਛਲੇ ਸਾਲ ਸਤੰਬਰ ਵਿੱਚ ਇਤਿਹਾਸ ਰਚਿਆ, ਜਦੋਂ ਉਸਨੇ ਆਪਣੇ ਕਰੀਅਰ ਵਿੱਚ ਫਸਟ ਕਲਾਸ, ਵਨਡੇ, ਟੈਸਟ ਅਤੇ ਟੀ-20 ਸਮੇਤ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਮਿਲਾ ਕੇ 20 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ। ਇਸ ਅੰਕੜੇ ਵਿੱਚ ਮਿਤਾਲੀ ਵੱਲੋਂ ਘਰੇਲੂ ਕ੍ਰਿਕਟ ਵਿੱਚ ਬਣਾਈਆਂ ਗਈਆਂ 10,000 ਦੌੜਾਂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 318 ਮੈਚਾਂ ਵਿੱਚ 10,400 ਦੌੜਾਂ ਸ਼ਾਮਲ ਹਨ।

ਇਸ ਸਾਲ ਸਤੰਬਰ ਵਿੱਚ, ਮਿਤਾਲੀ ਆਸਟਰੇਲੀਆਈ ਮਹਿਲਾ ਟੀਮ ਦੇ ਖਿਲਾਫ ਪਹਿਲੇ ਵਨਡੇ ਵਿੱਚ 107 ਗੇਂਦਾਂ ਵਿੱਚ 61 ਦੌੜਾਂ ਬਣਾ ਕੇ 20 ਹਜ਼ਾਰ ਦੌੜਾਂ ਦਾ ਟੀਚਾ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਵੀ ਬਣ ਗਈ ਸੀ। ਉਸ ਨੂੰ ਚੁਣੌਤੀ ਦੇਣ ਵਾਲੀਆਂ ਮਹਿਲਾ ਕ੍ਰਿਕਟਰਾਂ ਉਸ ਦੇ ਨੇੜੇ-ਤੇੜੇ ਵੀ ਨਹੀਂ ਹਨ। ਉਸ ਨੇ ਕ੍ਰਿਕਟ ਵਿੱਚ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਭਾਰਤ ਦੀ ਅਗਵਾਈ ਕੀਤੀ। ਦੋਵੇਂ ਵਾਰ ਮਹਿਲਾ ਟੀਮ ਫਾਈਨਲ ਵਿੱਚ ਪਹੁੰਚੀ।