image caption:

ਆਰਿਅਨ ਖ਼ਾਨ ਕਰੂਜ਼ ਡਰੱਗ ਮਾਮਲੇ ‘ਚ ਆਰਥਰ ਰੋਡ ਜੇਲ੍ਹ ਤੋਂ ਰਿਹਾਅ

 ਆਖ਼ਰਕਾਰ 3 ਹਫ਼ਤਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਾਲੀਵੁੱਡ ਦੇ ਦਿੱਗਜ ਕਲਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨੂੰ ਰਿਹਾਈ ਮਿਲ ਗਈ ਹੈ। ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਆਰਿਅਨ ਨੂੰ ਲੈਣ ਲਈ ਸ਼ਾਹਰੁਖ਼ ਤੇ ਗੌਰੀ ਦੋਵੇਂ ਪਹੁੰਚੇ ਸਨ ਅਤੇ ਬੇਟੇ ਨੂੰ ਜੇਲ੍ਹ ਤੋਂ ਰਿਹਾਅ ਦੇਖ ਕੇ ਆਰਿਅਨ ਤੇ ਉਸ ਦੇ ਮਾਤਾ ਪਿਤਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਦੱਸ ਦਈਏ ਕਿ ਆਰਿਅਨ ਨੂੰ ਕਰੂਜ਼ ਡਰੱਗ ਮਾਮਲੇ &lsquoਚ 2 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਜ਼ਮਾਨਤ ਲਈ ਕਾਫ਼ੀ ਸੰਘਰਸ਼ ਕੀਤਾ, ਪਰ ਸਫ਼ਲਤਾ ਹੱਥ ਨਹੀਂ ਲੱਗੀ। ਆਖ਼ਰਕਾਰ ਬੌਂਬੇ ਹਾਈ ਕੋਰਟ ਨੇ ਵਿਸ਼ੇਸ਼ ਸ਼ਰਤਾਂ ਲਗਾਉਣ ਤੋਂ ਬਾਅਦ ਆਰਿਅਨ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਦਿੱਤੀ।

ਜਾਣਕਾਰੀ ਦੇ ਮੁਤਾਬਕ ਆਰਿਅਨ ਨੂੰ ਸ਼ੁੱਕਰਵਾਰ ਨੂੰ ਹੀ ਰਿਹਾਈ ਮਿਲ ਜਾਣੀ ਸੀ, ਪਰ ਜ਼ਮਾਨਤ ਦੇ ਕਾਗ਼ਜ਼ਾਤ ਪੂਰੇ ਨਾ ਹੋਣ ਕਾਰਨ ਗੱਲ ਸ਼ਨੀਵਾਰ ਤੱਕ ਟਲ ਗਈ ਅਤੇ ਅੱਜ ਆਰਿਅਨ ਨੂੰ ਰਿਹਾਈ ਮਿਲੀ। ਦੱਸ ਦਈਏ ਕਿ ਆਰਿਅਨ ਦੀ ਜ਼ਮਾਨਤ ਬਾਲੀਵੁੱਡ ਅਦਾਕਾਰਾ ਤੇ ਸ਼ਾਹਰੁਖ਼ ਦੀ ਪਰਿਵਾਰਕ ਦੋਸਤ ਜੂਹੀ ਚਾਵਲਾ ਨੇ ਦਿੱਤੀ। ਹਾਲਾਂਕਿ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਕਾਗ਼ਜ਼ਾਤ ਸਹੀ ਸਮੇਂ &lsquoਤੇ ਜੇਲ੍ਹ &lsquoਚ ਨਾ ਪਹੁੰਚਣ &lsquoਤੇ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਸੀ। ਸ਼ਨੀਵਾਰ ਦੀ ਸਵੇਰ ਜੇਲ੍ਹ ਅਧਿਕਾਰੀਆਂ ਨੇ ਜ਼ਮਾਨਤ ਦੇ ਨਿਰਦੇਸ਼ ਲੈਣ ਲਈ ਕਰੀਬ ਸਾਢੇ ਪੰਜ ਵਜੇ ਆਰਥਰ ਰੋਡ ਜੇਲ੍ਹ ਦੇ ਬਾਹਰ ਜ਼ਮਾਨਤ ਦੀ ਪੇਟੀ ਖੋਲੀ।