image caption:

ਦੱਖਣ ਦੇ ਫ਼ਿਲਮ ਸਟਾਰ ਪੁਨੀਤ ਰਾਜਕੁਮਾਰ ਦਾ ਦੇਹਾਂਤ

 ਬੰਗਲੁਰੂ: ਕੰਨੜ ਸਿਨੇਮਾ ਦੇ ਸਟਾਰ ਤੇ ਟੈਲੀਵਿਜ਼ਨ ਦੀ ਮਸ਼ਹੂਰ ਸ਼ਖ਼ਸੀਅਤ ਪੁਨੀਤ ਰਾਜਕੁਮਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 46 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ &lsquoਅੱਪੂ&rsquo, &lsquoਵੀਰਾ ਕੰਨਾੜੀਗਾ&rsquo ਤੇ &lsquoਮੌਰੀਆ&rsquo ਵਰਗੀਆਂ ਫ਼ਿਲਮਾਂ ਲਈ ਯਾਦ ਕੀਤਾ ਜਾਵੇਗਾ। ਪੁਨੀਤ ਸਰੀਰਕ ਫਿਟਨੈੱਸ &rsquoਤੇ ਕਾਫ਼ੀ ਧਿਆਨ ਦਿੰਦੇ ਸਨ। ਅੱਜ ਜਿਮ ਵਿਚ ਦੋ ਘੰਟੇ ਕਸਰਤ ਕਰਨ ਮਗਰੋਂ ਉਨ੍ਹਾਂ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਤੇ ਹਸਪਤਾਲ ਲਿਜਾਇਆ ਗਿਆ। ਥੋੜ੍ਹੀ ਦੇਰ ਬਾਅਦ ਹੀ ਪੁਨੀਤ ਦੀ ਮੌਤ ਹੋ ਗਈ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਸ਼ਵਿਨੀ ਤੋਂ ਇਲਾਵਾ ਦੋ ਧੀਆਂ ਹਨ। ਮੌਤ ਦੀ ਖ਼ਬਰ ਮਿਲਣ &rsquoਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਹਸਪਤਾਲ ਦੇ ਬਾਹਰ ਜਮ੍ਹਾ ਹੋ ਗਏ। ਪੁਨੀਤ ਦੇ ਪਿਤਾ ਰਾਜਕੁਮਾਰ ਵੀ ਥੀਏਟਰ-ਫ਼ਿਲਮ ਕਲਾਕਾਰ ਸਨ ਤੇ ਲੋਕਾਂ ਵਿਚ ਬੇਹੱਦ ਹਰਮਨਪਿਆਰੇ ਸਨ। ਪਿਤਾ ਤੇ ਪਰਛਾਵੇਂ ਵਿਚੋਂ ਨਿਕਲ ਪੁਨੀਤ ਨੇ ਕੰਨੜ ਫ਼ਿਲਮ ਜਗਤ ਵਿਚ ਆਪਣੇ ਲਈ ਵੱਖਰੀ ਥਾਂ ਬਣਾਈ ਸੀ। ਪੁਨੀਤ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਤੇ ਆਖ਼ਰੀ ਰਸਮਾਂ ਬਾਰੇ ਫ਼ੈਸਲਾ ਪਰਿਵਾਰ ਲਏਗਾ।