image caption:

ਸ਼ਾਨਦਾਰ ਰਿਹਾ ਪਿੰਡ ਘੜਾਮਾਂ ਦਾ 9ਵਾਂ ਕ੍ਰਿਕਟ ਟੂਰਨਾਮੈਂਟ

 ਬਨੂੰੜ, - ਸਭਿਆਚਾਰਕ, ਧਾਰਮਿਕ ਤੇ ਖੇਡ ਸਮਾਗਮਾਂ ਲਈ ਮਸ਼ਹੂਰ ਪਿੰਡ ਘੜਾਮਾਂ ਵਿਖੇ ਬੀਤੇ ਸ਼ਨੀਵਾਰ ਅਤੇ ਐਤਵਾਰ ਨੂੰ ਹੋਇਆ 9ਵਾਂ ਕ੍ਰਿਕਟ ਟੂਰਨਾਮੈਂਟ ਅਮਿਟ ਪੈੜਾਂ ਪਾਉਂਦਾ ਸਮਾਪਤ ਹੋਇਆ। ਸਯੁੰਕਤ ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਸਮਰਪਿਤ ਇਸ ਖੇਡ ਮੁਕਾਬਲੇ ਵਿੱਚ ਦੂਰੋਂ-ਨੇੜਿਓਂ ਪਹੁੰਚੀਆਂ 32 ਟੀਮਾਂ ਨੇ ਹਿੱਸਾ ਲਿਆ। ਕ੍ਰਿਕਟ ਖੇਡ ਨੀਤੀ ਅਨੁਸਾਰ ਪੜਾਅ ਦਰ ਪੜਾਅ ਜਿੱਤ ਪ੍ਰਾਪਤ ਕਰਦਿਆਂ ਪਿੰਡ ਸਨੇਟਾ, ਮੰਡੋਲੀ, ਖੇੜੀ ਗੁਰਨਾ ਤੇ ਰਾਮਨਗਰ ਸੈਣੀਆਂ ਨੇ ਮੁੱਖ ਮਹਿਮਾਨ ਸੁਖਬੀਰ ਚੰਦ ਡਰੱਗ ਇੰਸਪੈਕਟਰ ਮੋਹਾਲੀ ਕੋਲ਼ੋ ਕ੍ਰਮਵਾਰ ਪਹਿਲਾ 16666, ਦੂਜਾ 8181 ਤੀਜਾ 1600 ਤੇ ਚੌਥਾ 1600 ਇਨਾਮ/ਸਥਾਨ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਲੈਦਰ ਬੈਟਸਮੈਨ ਸੁੱਖਾ ਭੱਪਲ਼, ਲੈਦਰ ਬਾਲਰ ਰੂਬਲ ਬਰਨਾਲਾ (ਹਰਿਆਣਾ), ਕਿਰਪਾਲ ਸਿੰਘ ਐੱਸ. ਐੱਚ. ਓ. ਥਾਣਾ ਸ਼ੰਭੂ, ਸਮਾਜ ਸੇਵੀ ਡਾ. ਮੇਵਾ ਰਾਮ, ਬੈਸਟ ਬੈਟਸਮੈਨ, ਬੈਸਟ ਬਾਲਰ ਅਤੇ ਲੋਕ ਗਾਇਕ ਅਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤੇ ਗਏ। ਮੇਜ਼ਬਾਨ ਕ੍ਰਿਕਟ ਟੀਮ ਘੜਾਮਾਂ ਵੱਲੋਂ ਸ਼੍ਰੀ ਚੰਦ ਨੂੰ ਪੰਜ ਫੁੱਟ ਦੇ ਖ਼ਾਸ ਤੌਰ 'ਤੇ ਬਣਵਾਏ ਸਨਮਾਨ ਚਿੰਨ੍ਹ (ਕੱਪ) ਨਾਲ਼ ਸਨਮਾਨਿਤ ਕੀਤਾ। ਜਿਸ 'ਤੇ ਖੁਸ਼ੀ ਜਾਹਰ ਕਰਦਿਆਂ ਉਹਨਾਂ ਪੂਰੀ ਮੇਜ਼ਬਾਨ ਟੀਮ, ਗ੍ਰਾਮ ਪੰਚਾਇਤਾਂ ਪਿੰਡ ਘੜਾਮਾਂ ਕਲਾਂ ਤੇ ਖੁਰਦ, ਕ੍ਰਿਕਟ ਸਪੋਰਟਸ ਕਲੱਬ ਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਆਪਣਾ ਯੋਗਦਾਨ ਬਾਦਸਤੂਰ ਜਾਰੀ ਰੱਖਣ ਦਾ ਵਾਅਦਾ ਕੀਤਾ। ਇਸ ਮੌਕੇ ਗੁਰਭੇਜ ਸਿੰਘ ਐੱਨ.ਆਰ.ਆਈ., ਚਰਨਜੀਤ ਸਿੰਘ ਸਰਪੰਚ, ਭਿੰਦਾ ਸਿੰਘ ਸਰਪੰਚ, ਸੰਪੂਰਨ ਸਿੰਘ ਸਾਬਕਾ ਸਰਪੰਚ, ਸੂਬਾ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਪੰਚ, ਨਰਮੈਲ ਸਿੰਘ ਪੰਚ, ਅੰਗਰੇਜ ਸਿੰਘ ਮੀਤ ਪ੍ਰਧਾਨ ਪੰਜਾਬ ਅੰਤਰ-ਰਾਸ਼ਟਰੀ ਇਨਕਲਾਬੀ ਮੰਚ, ਗੁਰਦਾਸ ਸਿੰਘ ਆਡੀਟਰ ਪੰਜਾਬ ਅੰਤਰ-ਰਾਸ਼ਟਰੀ ਇਨਕਲਾਬੀ ਮੰਚ, ਮਨਦੀਪ ਸਿੰਘ ਮੰਦੀ ਖਜਾਨਚੀ ਗ੍ਰਾਮ ਟੀਮ ਅੰਤਰ-ਰਾਸ਼ਟਰੀ ਇਨਕਲਾਬੀ ਮੰਚ, ਮਨਜੀਤ ਸਿੰਘ ਨਨਹੇੜਾ ਖੇਡ ਪ੍ਰਮੋਟਰ ਅਤੇ ਹਰਬੰਸ ਸਿੰਘ ਸੰਧੂ ਸਮਾਜ ਸੇਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਕੁਮੈਂਟਰੀ ਦੀਆਂ ਸੇਵਾਵਾਂ ਭਿੰਡਰ ਨਸੀਰਪੁਰ, ਗੁਰਦੀਪ ਛੰਨਾ (ਦੇਵੀਗੜ੍ਹ), ਲੱਖੀ ਘੜਾਮਾਂ ਅਤੇ ਰੋਮੀ ਘੜਾਮੇਂ ਵਾਲ਼ਾ ਨੇ ਸ਼ਾਨਦਾਰਤਾ ਨਾਲ਼ ਨਿਭਾਈਆਂ।