image caption:

ਵਾਰਿਸ ਭਰਾਵਾਂ ਨੇ ਕੀਤੀ ਕਿਸਾਨ ਮੋਰਚੇ ‘ਚ ਸ਼ਮੂਲੀਅਤ, ਵਧਾਇਆ ਅੰਦੋਲਨ ਦਾ ਜੋਸ਼

ਚੰਡੀਗੜ੍ਹ&ndash ਪਿਛਲੇ ਇਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਧਰਨੇ ਦੇ ਰਹੇ ਹਨ। ਇਸ ਧਰਨੇ &rsquoਚ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਹੈ ਪਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੀ। ਹਰ ਵਿਅਕਤੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦੇ ਰਿਹਾ ਹੈ। ਖ਼ਾਸ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਇਸ ਧਰਨੇ &rsquoਚ ਹਾਜ਼ਰੀ ਲਗਵਾ ਰਹੇ ਹਨ।

ਇਸ ਸਭ ਦੇ ਚਲਦਿਆਂ ਦਿੱਲੀ &rsquoਚ ਲੱਗੇ ਮੋਰਚੇ ਦੇ ਸਮਰਥਨ &rsquoਚ ਮਸ਼ਹੂਰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਦਿੱਲੀ ਕਿਸਾਨ ਅੰਦੋਲਨ ਵਿਖੇ ਪਹੁੰਚੇ। ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਹ ਤੇ ਵਿਦੇਸ਼ਾਂ &rsquoਚ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਵੀ ਵਾਰਿਸ ਭਰਾਵਾਂ ਨੇ ਕਿਸਾਨੀ ਦੇ ਹੱਕ &rsquoਚ ਗੀਤ ਗਾਏ ਹਨ, ਜਿਹੜੇ ਸੋਸ਼ਲ ਮੀਡੀਆ &rsquoਤੇ ਕਾਫੀ ਪੰਸਦ ਕੀਤੇ ਗਏ ਹਨ।