image caption:

ਰਾਹੁਲ ਦ੍ਰਾਵਿੜ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ

 ਨਵੀਂ ਦਿੱਲੀ- ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ਭਾਰਤੀ ਕਿ੍ਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਭਾਰਤੀ ਕਿ੍ਕਟ ਬੋਰਡ ਨੇ ਇਹ ਜਾਣਕਾਰੀ ਦਿੱਤੀ। ਬੋਰਡ ਵੱਲੋਂ ਜਾਰੀ ਬਿਆਨ ਅਨੁੁਸਾਰ ਸੁਲਕਸ਼ਨਾ ਨਾਇਕ ਅਤੇ ਆਰਪੀ ਸਿੰਘ ਆਧਾਰਤ ਕਿ੍ਕਟ ਐਡਵਾਇਜ਼ਰੀ ਕਮੇਟੀ ਨੇ ਸਰਬਸੰਮਤੀ ਨਾਲ ਰਾਹੁਲ ਦ੍ਰਾਵਿੜ ਨੂੰ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ। ਉਹ ਆਗਾਮੀ ਨਿਊਜ਼ੀਲੈਂਡ ਲੜੀ ਦੌਰਾਨ ਚਾਰਜ ਸੰਭਾਲਣਗੇ।