image caption:

ਗਾਣੇ ਵਿਚ ਬੇਜ਼ੁਬਾਨ ਜਾਨਵਰਾਂ ਦਾ ਇਸਤੇਮਾਲ ਕਰਨ ’ਤੇ ਰੈਪਰ ਬਾਦਸ਼ਾਹ ਨੂੰ ਨੋਟਿਸ

 ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ   ਦਾ ਨਵਾਂ ਗੀਤ  ਵਿਵਾਦਾਂ 'ਚ ਘਿਰ ਗਿਆ ਹੈ। 'ਪਾਣੀ-ਪਾਣੀ' ਟਾਈਟਲ ਵਾਲੇ ਇਸ ਗੀਤ 'ਚ ਬਿਨਾਂ ਇਜਾਜ਼ਤ ਬੇਜੁਬਾਨ ਉੱਠਾਂ ਅਤੇ ਘੋੜਿਆਂ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ। ਇਸ ਤੋਂ ਬਾਅਦ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਗੀਤ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਨੀਰਜ ਭੱਟ, ਆਦਿਤਿਆ ਦੇਵ ਅਤੇ ਹਿਤੇਨ ਨੂੰ 7 ਦਿਨਾਂ ਦੇ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਗੀਤ ਵਿੱਚ ਜਾਨਵਰਾਂ ਦੀ ਵਰਤੋਂ ਲਈ ਬੋਰਡ ਤੋਂ ਕੋਈ ਐਨਓਸੀ ਨਹੀਂ ਲਈ ਗਈ। ਇਹ ਨਾ ਸਿਰਫ਼ ਪਰਫਾਰਮਿੰਗ ਐਨੀਮਲਜ਼ (ਰਜਿਸਟ੍ਰੇਸ਼ਨ) ਰੂਲਜ਼, 2001 ਦੀ ਉਲੰਘਣਾ ਹੈ, ਸਗੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ।