image caption:

ਪ੍ਰਿਯੰਕਾ ਨੇ ਪਤੀ ਨਿੱਕ ਨਾਲ ਕੀਤੀ ਦੀਵਾਲੀ ਦੀ ਪੂਜਾ

 ਜਿੰਨਾ ਸਫ਼ਲ ਪ੍ਰਿਯੰਕਾ ਦਾ ਕਰੀਅਰ ਰਿਹਾ ਹੈ, ਹੁਣ ਉਨੀਂ ਹੀ ਸਫ਼ਲ ਉਨ੍ਹਾਂ ਦਾ ਵਿਆਹ ਵੀ ਨਜ਼ਰ ਆ ਰਿਹਾ ਹੈ। ਤਾਂ ਹੀ ਨਿੱਕ ਤੇ ਪ੍ਰਿਯੰਕਾ ਦੋਵੇਂ ਅਲੱਗ-ਅਲੱਗ ਸੱਭਿਆਚਾਰ ਦੇ ਹੋ ਕੇ ਵੀ ਇੱਕ ਦੂਜੇ ਨਾਲ ਪਿਛਲੇ ਕਾਫ਼ੀ ਸਾਲਾਂ ਤੋਂ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦਰਮਿਆਨ ਮਜ਼ਬੂਤ ਰਿਸ਼ਤਾ ਅਤੇ ਉਨ੍ਹਾਂ ਦੀ ਆਪਸੀ ਮੁਹੱਬਤ ਤੇ ਤਾਲਮੇਲ ਵੀ ਸਾਫ਼ ਨਜ਼ਰ ਆਉਂਦਾ ਹੈ। ਇਹੀ ਕਾਰਨ ਹੈ ਕਿ ਦੋਵੇਂ ਇੱਕ ਦੂਜੇ ਦੇ ਧਰਮਾਂ ਨਾਲ ਜੁੜੇ ਤਿਓਹਾਰ ਇਕੱਠੇ ਮਨਾਉਂਦੇ ਦਿਖਦੇ ਹਨ।

ਹਾਲ ਹੀ &lsquoਚ ਪ੍ਰਿਯੰਕਾ ਚੋਪੜਾ ਦੀਆਂ ਦੀਵਾਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ &lsquoਚ ਪ੍ਰਿਯੰਕਾ ਦੇ ਸਿਰ &lsquoਤੇ ਪੱਲਾ ਹੈ, ਮਾਂਗ ਸਿੰਦੂਰ ਨਾਲ ਸਜੀ ਹੋਈ ਹੈ ਤੇ ਉਹ ਨਿੱਕ ਨਾਲ ਮਿਲ ਕੇ ਦੀਵਾਲੀ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ ਇਸ ਦੀਵਾਲੀ 'ਤੇ, ਪ੍ਰਿਯੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਲਾਸ ਏਂਜਲਸ ਦੇ ਘਰ ਵਿੱਚ ਲਕਸ਼ਮੀ ਪੂਜਾ ਕੀਤੀ। ਉਸ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪੂਜਾ ਕਰਦੀ ਨਜ਼ਰ ਆ ਰਹੀ ਹੈ।