image caption:

ਪੂਨਮ ਪਾਂਡੇ ਨੇ ਆਪਣੇ ਪਤੀ ’ਤੇ ਲਗਾਇਆ ਘਰੇਲੂ ਹਿੰਸਾ ਦਾ ਦੋਸ਼

 ਮੁੰਬਈ- ਅਦਾਕਾਰਾ ਪੂਨਮ ਪਾਂਡੇ ਨੇ ਇੱਕ ਵਾਰ ਫੇਰ ਤੋਂ ਅਪਣੇ ਪਤੀ &rsquoਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ। ਪੂਨਮ ਪਾਂਡੇ ਨੇ ਅਪਣੇ ਪਤੀ ਸੈਮ ਅਹਿਮਦ ਬਾਂਬੇ &rsquoਤੇ ਮਾਰਕੁੱਟ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਾਈ ਹੈ।
ਜਿਸ ਤੋਂ ਬਾਅਦ ਸੈਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੂਨਮ ਪਾਂਡੇ ਨੇ ਬਾਂਦਰਾ ਸਥਿਤ ਪੁਲਿਸ ਸਟੇਸ਼ਨ &rsquoਤੇ ਸ਼ਿਕਾਇਤ ਦਰਜ ਕਰਾਈ ਹੈ। ਸ਼ਿਕਾਇਤ ਦੇ ਅਨੁਸਾਰ ਪੂਨਮ ਪਾਂਡੇ ਦੀ ਸੈਮ ਦੀ ਪਹਿਲੀ ਪਤਨੀ ਨਾਲ ਗੱਲਬਾਤ ਨੂੰ ਲੈ ਕੇ ਬਹਿਸ ਹੋਈ ਸੀ। ਜਿਸ ਤੋਂ ਬਾਅਦ ਗੁੱਸੇ ਵਿਚ ਸੈਮ ਨੇ ਪੂਨਮ ਪਾਂਡੇ ਦੇ ਵਾਲ ਫੜ ਕੇ ਸਿਰ ਕੰਧ ਨਾਲ ਮਾਰਿਆ ਅਤੇ ਪੂਨਮ ਦੇ ਮੁੁੂੰਹ &rsquoਤੇ ਕਈ ਥੱਪੜ ਮਾਰੇ। ਪੂਨਮ ਪਾਂਡੇ ਦੇ ਮੂੰਹ &rsquoਤੇ ਕਾਫੀ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਘੱਟ ਦਿਖਾਈ ਦੇ ਰਿਹਾ ਹੈ।
ਪੂਨਮ ਪਾਂਡੇ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਾਈ ਹੈ। ਜਿਸ ਤੋਂ ਬਾਅਦ ਬਾਂਦਰਾ ਪੁਲਿਸ ਨੇ ਸੈਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੂਨਮ ਪਾਂਡੇ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਜਦ ਪੂਨਮ ਨੇ ਅਪਣੇ ਪਤੀ ਦੇ ਖ਼ਿਲਾਫ਼ ਸਿਕਾਇਤ ਦਰਜ ਕਰਾਈ ਹੈ। ਇਸ ਤੋਂ ਪਹਿਲਾਂ ਵੀ ਉਹ ਅਪਣੇ ਪਤੀ ਦੇ ਖ਼ਿਲਾਫ਼ ਮਾਰਕੁੱਟ ਦੀ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ।