image caption:

ਟੀ-20 ਵਿਸ਼ਵ ਕੱਪ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਲੰਬੀ ਛੁੱਟੀ ’ਤੇ ਜਾ ਸਕਦੇ ਹਨ ਕੋਹਲੀ

 ਨਵੀਂ ਦਿੱਲੀ: ਟੀ20 ਵਿਸ਼ਵ ਕੱਪ  ਵਿੱਚ ਵਿਰਾਟ ਕੋਹਲੀ  ਨੇ ਆਖ਼ਰੀ ਵਾਰੀ ਭਾਰਤੀ ਟੀ20 ਟੀਮ ਦੀ ਕਪਤਾਨੀ ਕੀਤੀ। ਪਰ ਟੂਰਨਾਮੈਂਟ ਵਿੱਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ ਰਿਹਾ ਅਤੇ ਸੈਮੀਫਾਈਨਲ ਵਿੱਚ ਨਹੀਂ ਪੁੱਜ ਸਕਿਆ। ਕੋਹਲੀ ਦੀ ਕਪਤਾਨੀ ਨੂੰ ਲੈ ਕੇ ਕਈ ਸਵਾਲ ਖੜੇ ਹੋਏ। ਅਗਲੇ ਹਫ਼ਤੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੀ20 ਅਤੇ ਟੈਸਟ ਲੜੀ ਸ਼ੁਰੂ ਹੋਣ ਵਾਲੀ ਹੈ। ਪਰੰਤੂ ਇਸਤੋਂ ਪਹਿਲਾਂ ਹੀ ਕੋਹਲੀ ਲੰਮੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੂੰ ਬੀਸੀਸੀਆਈ ਤੋਂ ਵੀ ਮਨਜੂਰੀ ਮਿਲ ਗਈ ਹੈ। ਹਾਲਾਂਕਿ, ਕੋਹਲੀ ਕਿੰਨੇ ਦਿਨਾਂ ਦੀ ਛੁੱਟੀ 'ਤੇ ਜਾ ਰਹੇ ਹਨ, ਇਸ ਬਾਰੇ ਬੋਰਡ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਦੋਵੇਂ ਟੈਸਟ ਹੀ ਨਾ ਖੇਡਣ ਅਤੇ ਸਿੱਧਾ ਦੱਖਣੀ ਅਫਰੀਕਾ ਦੌਰੇ 'ਤੇ ਟੀਮ ਨਾਲ ਜੁੜਨ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਹਿਤ ਸ਼ਰਮਾ  ਟੀ20 ਲੜੀ ਦੇ ਨਾਲ ਹੀ ਟੈਸਟ ਵਿੱਚ ਵੀ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ।