image caption:

ਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਪੰਜਾਬ ਦੇ ਮੈਦਾਨਾ ਵਿੱਚ ਧਾਕ ਜਮਾਉਣ ਲਈ ਤਿਆਰ- ਲੱਛਰ ਬ੍ਰਦਰਜ

 ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਦਹਾਕਿਆਂ ਬੱਧੀ ਦੇਸ਼ ਵਿਦੇਸ਼ ਵਿੱਚ ਪ੍ਫੁਲਿਤ ਕਰਨ ਲਈ ਯਤਨਸ਼ੀਲ ਪੰਜਾਬ ਦੇ ਜਿਲਾ ਜਲੰਧਰ ਨਾਲ ਸਬੰਧਤ ਪਿੰਡ ਕਬੂਲਪੁਰ ਦੇ ਜੰਮਪਲ ਅਮਰੀਕਾ ਦੇ ਕੈਲੀਫੋਰਨੀਆ ਵਾਸੀ ਲੱਛਰ ਬ੍ਰਦਰਜ ਆਪਣੇ ਆਪ ਵਿੱਚ ਇੱਕ ਸੰਸਥਾ ਹਨ। ਪੰਜਾਬ ਵਿੱਚ ਪਹਿਲੀ ਪੇਸ਼ੇਵਰ ਅਕੈਡਮੀ ਡੀਏਵੀ ਕਾਲਜ ਜਲੰਧਰ ਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਬਣਾ ਕੇ ਕਬੱਡੀ ਨੂੰ ਡਾਲਰਾਂ ਦਾ ਰੰਗ ਚੜਾਉਣ ਦੇ ਨਾਲ ਨਾਲ ਦਰਜਨਾਂ ਖਿਡਾਰੀਆਂ ਨੂੰ ਅਮਰੀਕਾ ਦੇ ਵਸਨੀਕ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਲੱਛਰ ਬ੍ਰਦਰਜ ਹੁਣ ਫੇਰ ਪੰਜਾਬ ਦੀ ਕਬੱਡੀ ਵਿੱਚ ਧਮਾਕਾ ਕਰਨ ਲਈ ਤਿਆਰ ਹਨ।
ਇਸ ਸਬੰਧੀ ਸਾਡੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਜੱਸੀ ਲੱਛਰ ਨੇ ਦੱਸਿਆ ਕਿ ਸਾਲ 2020 ਦੇ ਕਬੱਡੀ ਸੀਜਨ ਦੌਰਾਨ ਸਾਡੀ ਟੀਮ ਨੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਦਾ ਵੱਕਾਰੀ ਕਬੱਡੀ ਕੱਪ ਜਿੱਤਿਆ ਹੈ। ਪਰ ਬਾਅਦ ਵਿੱਚ ਕਰੋਨਾ ਮਹਾਂਮਾਰੀ ਕਾਰਨ ਟੂਰਨਾਮੈਂਟ ਬੰਦ ਹੋ ਗਏ। ਪਰ ਹੁਣ ਦੁਬਾਰਾ ਉਹ ਇੱਕ ਸਟਾਰ ਖਿਡਾਰੀਆਂ ਵਾਲੀ ਟੀਮ ਮੈਦਾਨ ਵਿੱਚ ਲੈਕੇ ਆ ਰਹੇ ਹਨ।
ਯਾਦ ਰਹੇ ਕਿ 1999 ਵਿੱਚ ਪਹਿਲੀ ਵਾਰ ਜਦੋਂ ਲੱਛਰ ਬ੍ਰਦਰਜ ਤਰਲੋਚਨ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਲੱਛਰ ਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਡੀਏਵੀ ਕਾਲਜ ਜਲੰਧਰ ਮੈਦਾਨ ਵਿੱਚ ਲੈ ਕੇ ਆਏ ਸਨ ਤਾਂ ਕਬੱਡੀ ਦੇ ਨਵੇਂ ਜੁੱਗ ਦਾ ਆਗਾਜ਼ ਹੋਇਆ ਸੀ। ਇਸ ਟੀਮ ਨੇ ਕਬੱਡੀ ਨੂੰ ਕਾਕਾ ਕਾਹਰੀ ਸਾਹਰੀ, ਮੰਗਾ ਮਿੱਠਾਪੁਰ, ਭਗਵੰਤ ਬੁਆਣੀ, ਵਿੱਕੀ ਸੰਮੀਪੁਰ, ਸਿਕੰਦਰ ਕਾਂਜਲੀ, ਰਾਣਾ ਭੰਡਾਲ, ਨੀਲੋਂ ਬ੍ਰਦਰਜ, ਸੁੱਖੀ ਪੱਡਾ, ਡਾਲੀ ਪੱਡਾ, ਸਾਬੀ ਪੱਤੜ,ਤਾਊ ਤੋਗਾਵਾਲ, ਕਾਲਾ ਮੀਆਂਵਿੰਡ, ਗੁਰਵਿੰਦਰ ਭਲਵਾਨ ਕਾਲਵਾਂ, ਲੱਭੀ ਬੇਨੜਾ, ਨਿੰਦੀ ਬੇਨੜਾ, ਸਾਮਾ ਇੰਬਣ,ਕੀਪਾ ਟਾਂਡਾ,ਸੁੱਖਾ ਰੰਧਾਵਾ,ਗੁਰਦੀਪ ਤਕੀਪੁਰ, ਸੁਲਤਾਨ ਸਮਸ਼ਪੁਰ,ਗੋਲਡੀ ਢੋਟੀਆਂ,ਜੋਬਨ ਅਵਾਨ,ਡੰਕਾ ਖਮਾਣੋਂ,ਟੱਕਰ ਤਲਵੰਡੀ ਚੌਧਰੀਆਂ, ਕਾਲਾ ਪਰਮਜੀਤਪੁਰ,ਮਿੰਦੂ ਪੰਡੋਰੀ ਵਰਗੇ ਦਰਜਨਾਂ ਸੁਪਰ ਸਟਾਰ ਖਿਡਾਰੀ ਦਿੱਤੇ ਹਨ।
ਉਹਨਾਂ ਅਮਰੀਕਾ ਵਿੱਚ ਵੀ ਗੋਰਿਆਂ ਕਾਲਿਆਂ ਨੂੰ ਕਬੱਡੀ ਨਾਲ ਜੋੜਿਆ ਹੈ। ਅੱਜ ਲੱਛਰ ਭਰਾਵਾਂ ਦੀ ਦੂਜੀ ਪੀੜੀ ਵੀ ਕਬੱਡੀ ਦੀ ਸੇਵਾ ਵਿੱਚ ਆ ਗਈ ਹੈ।
ਲੱਛਰ ਪਰਿਵਾਰ ਦਾ ਹੀ ਹਿੱਸਾ ਨੌਜਵਾਨ ਸੈਮ ਪੰਨੂੰ ਇਸ ਸਮੇ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਵਿੱਚ ਮੂਹਰਲੀ ਸਫਾ ਵਿੱਚ ਕੰਮ ਕਰ ਰਿਹਾ ਹੈ।
ਪੰਜਾਬ ਵਿੱਚ ਮਾਈ ਭਾਗੋ ਜੀ ਜਗਤਪੁਰ ਮਹਿਲਾ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਜਸਵਿੰਦਰ ਸਿੰਘ ਜੱਸੀ ਲੱਛਰ ਦੇ ਨਾਲ ਮੈਡਮ ਜਸਕਰਨ ਕੌਰ ਲਾਡੀ ਉਹਨਾਂ ਦੀ ਧਰਮਪਤਨੀ ਪੂਰਾ ਯੋਗਦਾਨ ਪਾ ਰਹੇ ਹਨ।
ਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਦੇ ਪੰਜਾਬ ਵਿੱਚ ਉਤਰਨ ਨਾਲ ਕਬੱਡੀ ਨੂੰ ਵੱਡਾ ਹੁਲਾਰਾ ਮਿਲੇਗਾ।
ਲੱਛਰ ਪਰਿਵਾਰ ਦੀਆਂ ਕਬੱਡੀ ਪ੍ਤੀ ਸੇਵਾਵਾਂ ਦਾ ਕੋਈ ਤੋੜ ਨਹੀਂ। ਕਬੱਡੀ ਜਗਤ ਵਿੱਚ ਇਸ ਪਰਿਵਾਰ ਦਾ ਆਪਣਾ ਇੱਕ ਮੁਕੰਮਲ ਮੁਕਾਮ ਹੈ।
ਅੱਜ ਉਹਨਾਂ ਦੀ ਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਵਿੱਚ ਬਲਜੀਤ ਸਹੋਤਾ, ਇੰਦਰ ਦੁਸਾਂਝ, ਕੁਲਵਿੰਦਰ ਲਾਲੀ, ਸਤਪਾਲ ਸਿੰਘ, ਨਗਿੰਦਰ ਲੱਛਰ, ਸਨੀ ਜੈਲਦਾਰ, ਦੀਪਾ ਨਿਜਾਮਦੀਨਪੁਰ, ਰੌਕੀ ਧਾਲੀਵਾਲ, ਪ੍ਦੀਪ ਸਿੰਘ, ਅਮ੍ਰਿਤ ਢਿੱਲੋਂ, ਰਮਨਦੀਪ ਲੱਛਰ, ਅਮਨ ਗਿੱਲ, ਮਨਜੀਤ ਲੱਛਰ, ਹਰਜੋਤ ਲੱਛਰ, ਨਵੀ ਲੱਛਰ, ਹਰਵਿੰਦ ਲੱਛਰ, ਮਨਜੋਤ ਲੱਛਰ, ਪਵੀ ਲੱਛਰ ਦਾ ਅਹਿਮ ਯੋਗਦਾਨ ਹੈ।।