image caption:

ਸਿੰਘਮ-3 ਨਾਲ ਰੋਹਿਤ ਸ਼ੇਟੀ ਅਤੇ ਅਜੇ ਦੇਵਗਨ ਦੀ ਜੋੜ ਇਕ ਵਾਰ ਫਿਰ ਮਚਾਏਗੀ ਧਮਾਲ

 ਅਜੇ ਦੇਵਗਨ   ਦੇ ਪ੍ਰਸ਼ੰਸਕਾਂ ਅਤੇ ਐਕਸ਼ਨ ਫਿਲਮਾਂ ਦੇ ਸ਼ੌਕੀਨਾਂ ਲਈ ਵੱਡੀ ਖਬਰ ਹੈ। ਐਕਸ਼ਨ ਫਿਲਮਾਂ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ ਦੀ ਜੋੜੀ ਇਕ ਵਾਰ ਫਿਰ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੀ ਹੈ। ਦਰਅਸਲ, ਰੋਹਿਤ ਸ਼ੈੱਟੀ ਨੇ ਅਜੇ ਨਾਲ ਫਿਲਮ 'ਸਿੰਘਮ-3' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

ਫਿਲਹਾਲ ਰੋਹਿਤ ਸ਼ੈੱਟੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਸੂਰਿਆਵੰਸ਼ੀ' ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਨਾਲ ਹੀ ਫਿਲਮ ਦੇ ਕਲਾਈਮੈਕਸ 'ਚ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 25 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।