image caption:

ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ

 ਦੁਬਈ: ਪਾਕਿਸਤਾਨ ਅਤੇ ਆਸਟਰੇਲੀਆ ਟੀ-20 ਵਿਸ਼ਵ ਕੱਪ 2021 ਦੇ ਦੂਜੇ ਸੈਮੀਫਾਈਨਲ ਦੀ ਦੌੜ ਦੌਰਾਨ ਆਸਟਰੇਲੀਆ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਹੁਣ ਆਸਟਰੇਲੀਆ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਹੋਵੇਗਾ।

ਦੱਸ ਦਈਏ ਕਿ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 176 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਪਾਕਿਸਤਾਨ ਨੇ ਆਪਣੇ ਓਪਨਰ ਮੁਹੰਮਦ ਰਿਜ਼ਵਾਨ (67) ਤੇ ਫਖਰ ਜ਼ਮਾਨ (ਅਜੇਤੂ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਪਰ ਇਸ ਦੇ ਜਵਾਬ 'ਚ ਆਸਟਰੇਲੀਆ ਨੇ 19 ਓਵਰਾਂ ਵਿੱਚ ਪੰਜ ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।

ਆਸਟਰੇਲੀਆ ਨੂੰ ਸ਼ੁਰੂ ਵਿੱਚ ਤਾਂ ਇੱਕ ਝਟਕਾ ਲੱਗਾ ਪਰ ਫੇਰ ਆਸਟਰੇਲੀਆ ਦੇ ਬੱਲੇਬਾਜ਼ ਨੇ ਗਤੀ ਬਣਾਈ ਰੱਖੀ। ਇਸ ਦੌਰਾਨ ਡੇਵਿਡ ਵਾਰਨਰ (30 ਗੇਂਦਾਂ 'ਤੇ 49 ਦੌੜਾਂ), ਵੇਡ (17 ਗੇਂਦਾਂ ਵਿਚ ਅਜੇਤੂ 41 ਦੌੜਾਂ) ਤੇ ਸਟੋਇੰਸ (31 ਗੇਂਦਾਂ 'ਤੇ ਅਜੇਤੂ 40) ਬਣਾਈਆਂ। ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਗੇਂਦਬਾਜ਼ੀ ਕਰਾਂਗੇ। ਮੈਚ ਦੌਰਾਨ ਵਿਕਟ ਜ਼ਿਆਦਾ ਨਹੀਂ ਬਦਲੇਗੀ। ਖਿਡਾਰੀ ਅਰਾਮਦੇਹ ਹਨ, ਪਰ ਉਹ ਚਿੰਤਤ ਹਨ। ਇਹ ਪਿੱਚ ਆਈਪੀਐਲ ਅਤੇ ਵਿਸ਼ਵ ਕੱਪ ਦੌਰਾਨ ਵਧੀਆ ਖੇਡੀ ਹੈ, ਸਾਡੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।