image caption:

ਬ੍ਰਿਟਨੀ ਸਪੀਅਰਸ ਨੂੰ 13 ਸਾਲਾਂ ਬਾਅਦ ਮਿਲੀ ਫੈਸਲੇ ਲੈਣ ਦੀ ਆਜ਼ਾਦੀ

 ਅਮਰੀਕਾ: ਹਾਲੀਵੁੱਡ ਸਿੰਗਰ ਬ੍ਰਿਟਨੀ ਸਪੀਅਰਸ ਨੂੰ 13 ਸਾਲ ਬਾਅਦ ਆਪਣੇ ਪਿਤਾ ਜੇਮਸ ਸਪੀਅਰਸ ਦੇ ਅਧੀਨ ਕੰਜਰਵੇਟਰਸ਼&zwjਿਪ  ਤੋਂ ਆਜ਼ਾਦੀ ਮਿਲ ਗਈ ਹੈ। ਲਾਸ ਐਂਜਿਲਸ ਕਾਉਂਟੀ ਸੁਪ&zwjੀਰ&zwjਿਅਰ ਕੋਰਟ ਦੇ ਜੱਜ ਬਰੈਂਡਾ ਪੇਨੀ ਨੇ ਪਾਪ ਸਟਾਰ ਬ੍ਰਿਟਨੀ ਸਪੀਅਰਸ ਦੇ ਕੰਜਰਵੇਟਰਸ਼&zwjਿਪ ਨੂੰ ਖਤਮ ਕਰਨ ਦਾ ਫੈਸਲਾ ਸੁਣਾਇਆ।
ਹੁਣ ਤੱਕ ਬ੍ਰਿਟਨੀ ਸਪੀਅਰਸ ਆਪਣੇ ਪਿਤਾ ਦੇ ਕੰਜਰਵੇਟਰਸ਼&zwjਿਪ ਦੇ ਅਧੀਨ ਸੀ।ਜਿਸ ਦੇ ਤਹਿਤ ਉਨ੍ਹਾਂ ਦੇ ਪਿਤਾ ਜੇਮਸ, ਬ੍ਰਿਟਨੀ ਦੇ ਪ੍ਰੋਫੇਸ਼ਨਲ , ਸੋਸ਼ਲ ਅਤੇ ਫਾਇਨੇਂਸ&zwjੀਅਲ ਸਾਰੇ ਫੈਸਲੇ ਲੈਂਦੇ ਸਨ। ਮੀਡੀਆ ਰਿਪੋਰਟਸ  ਦੇ ਮੁਤਾਬਕ ਬ੍ਰਿਟਨੀ ਦੇ ਵਕੀਲ ਮੈਥਿਊ ਰੋਜੇਨਗਾਰਟ ਨੇ ਇਸ ਫੈਸਲੇ ਤੋਂ ਬਾਅਦ ਇੱਕ ਨਿਊਜ ਕਾਨਫਰੰਸ ਬੁਲਾਈ ਜਿਸ ਵਿੱਚ ਉਨ੍ਹਾਂ ਨੇ ਕੰਜਰਵੇਟਰਸ਼&zwjਿਪ ਖਤਮ ਹੋਣ ਦੀ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਅੱਜ ਤੋਂ ਹੀ ਕੰਜਰਵੇਟਰਸ਼&zwjਿਪ ਖਤਮ ਹੋ ਗਈ ਹੈ। ਦੋਨਾਂ ਬ੍ਰਿਟਨੀ ਅਤੇ ਉਸ ਦੇ ਇਸਟੇਟ ਦੇ ਲਈ। ਇਹ ਬ੍ਰਿਟਨੀ ਲਈ ਯਾਦਗਾਰ ਦਿਨ ਹੈ। ਉਥੇ ਹੀ ਬ੍ਰਿਟਨੀ ਨੇ ਆਪਣੇ ਫੈਨਸ ਨੂੰ ਟਵੀਟ ਕਰ ਸਮੇ ਨਾਲ ਵਧਾਇਆ ਦਿੱਤੀਆ।

ਬ੍ਰਿਟਨੀ ਦੇ ਪਿਤਾ ਜੇਮੀ ਪਿਛਲੇ 13 ਸਾਲਾਂ ਤੋਂ ਬ੍ਰਿਟਨੀ ਅਤੇ ਉਨ੍ਹਾਂ ਦੇ 60 ਮਿਲੀਅਨ ਡਾਲਰ ਦੀ ਜਾਇਦਾਦ ਨੂੰ ਸੰਭਾਲ ਰਹੇ ਸਨ। ਸਤੰਬਰ ਵਿੱਚ ਕੋਰਟ ਨੇ ਬ੍ਰਿਟਨੀ ਦੇ ਕੰਜਰਵੇਟਰਸ਼&zwjਿਪ ਨਾਲ ਜੇਮੀ ਨੂੰ ਸਸਪੇਂਡ ਕਰ ਦਿੱਤਾ ਸੀ। ਇਸ ਮਾਮਲੇ ਦੇ ਕੋਰਟ ਪੁੱਜਣ ਤੋਂ ਬਾਅਦ ਬ੍ਰਿਟਨੀ ਸਪੀਅਰਸ ਨੇ ਆਪਣੇ ਪਿਤਾ ਅਤੇ ਪਰਿਵਾਰ ਉੱਤੇ ਇਲਜ਼ਾਮ ਲਗਾਇਆ ਸੀ ਕਿ ਕੰਜਰਵੇਟਰਸ਼ਿਪ ਦੀ ਆੜ ਵਿੱਚ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।