image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪ੍ਰਮਾਤਮਾ ਹਰ ਹਿਰਦੇ ਵਿੱਚ ਵਸਦਾ...... ਉਹ ਦਿਲ ਤੇ ਥਾਂ ਖੂਬਸੂਰਤ ਹੈ ਜਿਥੇ ਰੱਬ ਵਸਦਾ ਹੈ

 ਲੇਖ ਵਿੱਚ ਬੜੇ ਮੁੱਦੇ ਚੁੱਕਣੇ ਪੈਂਦੇ ਹਨ: ਵਾਰੋ ਵਾਰੀ, ਪਹਿਲਾਂ ਜੀਵਨ ਪੱਧਰ ਲਈ ਧਰਮ ਧਿਆਨ, ਫੇਰ ਗਿਆਨ ਅੰਤ ਮਿਆਨ :- ਜੋ ਧਰਮ ਦਾ ਅੱਜ ਸਭ ਤੋਂ ਪ੍ਰਥਮ ਧੁਰਾ ਬਣ ਗਿਆ ਹੈ | 

  ਸੁੱਖ ਸਾਂਦ, ਖੁਸ਼ੀਆਂ ਖੇੜਿਆਂ ਭਰਿਆ ਜੋ ਭੀ ਸਮਾਂ ਬੀਤੇ ਉਹਦੇ ਲਈ ਸ਼ੁਕਰਾਨਾ, ਭਾਈਚਾਰੇ ਨਾਲ ਸੁਮੇਲ ਅੱਗੋਂ ਲਈ ਅਰਦਾਸਾਂ, ਇਹ ਆਪਾਂ ਸਭਨਾਂ ਦਾ ਜੀਵਨ ਪਹਿਲੂ ਹੈ, ਹਿਰਦਾ ਅੰਤਰੀਵ ਅਤੇ ਆਤਮਾਂ ਪ੍ਰਮਾਤਮਾਂ ਨੇ ਬਖ਼ਸ਼ਿਸ਼ ਵਿੱਚ ਪ੍ਰਦਾਨ ਕੀਤੀ ਹੈ ਤਾਂ ਹੀ ਤਾਂ ਉਪਰੋਕਤ ਸ਼ਬਦ ਉਪਲਬਧ ਹੋਏ, ਪਰ ਛਣ ਬੀਤ ਕਰਨੀ ਹੈ ਕਿ ਕਿਹੜੇ ਘਟਾਂ ਵਿੱਚ ਉਸ ਦਾ ਵਾਸਾ ਹੈ, ਵਾਸਾ ਤਾਂ ਹਰ ਜੀਵ ਜੰਤੂ, ਪੌਦੇ ਰੁੱਖ ਤੇ ਜੋ ਭੀ ਵਸਤੂ ਨਾਸ਼ਵਾਨ ਹੈ ਉਸ ਵਿੱਚ ਹੈ ਪਰ ਆਤਮਿਕ ਹਿਰਦਾ ਮਨੁੱਖੀ ਜਾਮੇ ਦੇ ਹਿੱਸੇ ਵਿੱਚ ਹੈ, ਫਰਕ ਕੇਵਲ ਇਹ ਹੈ ਕਿ ਰਹਿਮ ਅਤੇ ਜੁਲਮ ਦੋਨਾਂ ਨੂੰ ਪਛਾਨਣਾ ਹੈ, ਬੜੇ ਘੱਟ ਹਿਰਦੇ ਹਨ ਜੋ ਉਸ ਪ੍ਰਭੂ ਪ੍ਰਮੇਸ਼ਰ ਦੀ ਦਾਤ ਜਾਣ ਕੇ ਉਹਨੂੰ ਮਾਣਦੇ ਹਨ, ਅਜੋਕਾ ਸੰਸਾਰ ਤਾਂ ਰਹਿਤ ਹੀ ਦਿੱਸਦਾ ਹੈ, ਸਾਡਾ ਤਾਂ ਧਿਆਨ ਪਦਾਰਥਵਾਦ ਜਿਹੜਾ ਮਾੜਾ ਨਹੀਂ ਉੱਨਤੀ ਲਈ ਲੋੜ ਹੈ, ਉਹਦੇ ਨਾਲ ਗਿਆਨ ਭੀ ਜਰੂਰੀ ਤਾਂ ਅਸੀਂ ਸਭ ਉਹ ਦੀ ਦੇਣ ਲਈ ਲੋਚਕ ਰਹੀਦਾ ਹੈ, ਪਰ ਜੋ ਪ੍ਰਬਲਤਾ ਅੱਜ ਪ੍ਰਚਾਰੀ ਜਾ ਰਹੀ ਹੈ ਕਿ ਮਿਆਨ ਨੰਬਰ ਇਕ ਤੇ ਹੈ, ਇਹਨੇ ਜੀਵਨ ਦੁੱਭਰ ਕਰ ਧਰੇ ਹਨ, ਜਦੋਂ ਦੀ ਸੁਰਤ ਸੰਭਾਲੀ ਯਾਨੀ ਸੁਰਤ ਸੰਭਾਲੀ ਦਾ ਭਾਵ ਇਹ ਨਹੀਂ ਕਿ ਸੋਝੀ ਆਈ, ਸੋਝੀ ਦੀ ਸਮਝ ਆਈ ਇਹ ਸਭ ਨੂੰ ਇਕੋ ਉਮਰ ਤੱਕ ਨਹੀਂ ਆਉਂਦੀ, ਅੱਡ ਅੱਡ ਸਮਿਆਂ &lsquoਤੇ ਪੂਰਨ ਤੌਰ &lsquoਤੇ ਵਿਚਰਦੀ ਹੈ, ਮੈਂ ਸੋਝੀ ਨੂੰ ਉਦੋਂ ਮੰਨਦੀ ਹਾਂ ਜਦੋਂ ਮੈਨੂੰ ਇਹ ਸਭ ਵਰਤਾਤ ਦਾ ਮੂਲ ਰੂਪ ਵਿੱਚ ਪਤਾ ਲੱਗਾ ਕਿ ਮਨੁੱਖੀ ਜੀਵਨ ਦੇ ਮਨੋਰਥ ਕੀ ਹਨ, ਜਾਤੀ ਅਤੇ ਜਮਾਤੀ ਲੰਮੇਰਾ ਨਾ ਕਰਦੀ ਲਿਖਾਂ ਕਿ ਜਦੋਂ ਮੈਂ ਜਮਾਤੀ ਜੀਵਨ ਸਿੱਖ ਸੰਗਤ ਵਿੱਚ ਹਿੱਸੇਦਾਰ ਬਣੀ ਤਾਂ ਇਕ ਵੱਖਰਾ ਪੱਖ ਸੀ, ਅੱਜ ਤੋਂ ਪੰਜਾਹ ਸਾਲ ਪਹਿਲਾਂ ਵਿਦੇਸ਼ ਵਿੱਚ ਆ ਕੇ ਅਰੰਭ ਹੋਇਆ, ਬੜਾ ਹੀ ਭਰੱਖਣ, ਭਾਵਨਾ, ਡਰ, ਭਉ, ਦੂਜਿਆਂ ਪ੍ਰਤੀ ਚਿੰਤਾ, ਹਰ ਦੁੱਖ ਸੁੱਖ ਵਿੱਚ ਸਾਂਝਾ ਬੜਾ ਹੀ ਅਨੰਦ ਹੁੰਦਾ ਸੀ, ਸਕੇ ਸੋਦਰੇ ਆਪਣੇ ਪਰਾਏ ਰਿਸ਼ਤੇਦਾਰ ਸਭ ਏਕ ਹੀ ਬਣ ਗਏ ਸਨ, ਗੁਰਦੁਆਰੇ ਜਾਣਾ ਲੱਗਦਾ ਹੁੰਦਾ ਸੀ ਜਿਮੇ ਆਪਾਂ ਆਪਣੇ ਮਾਂ, ਬਾਪ, ਭੈਣ-ਭਾਈ, ਮਿੱਤਰ ਪਿਆਰੇ ਨੂੰ ਮਿਲ ਕੇ ਪਿੱਛੇ ਦੀ ਯਾਦ ਭੁੱਲ ਜਾਂਦੀ ਸੀ, ਪ੍ਰਬੰਧ ਭੀ ਵੱਖਰੇ ਹੀ ਸਨ, ਸਾਰੀ ਲਿਸਟ ਬਣੀ ਹੁੰਦੀ ਸੀ ਕਿ ਕਿਸੇ ਦੇ ਦੁੱਖ ਸੁੱਖ ਦੀ ਖਬਰ ਸਭ ਤਾਂਈਂ ਪਹੁੰਚਾਉਣੀ, ਕੋਈ ਭੀ ਕੌਮੀ ਕਾਰਜ ਹੋਣਾ ਤਾਂ ਹਰ ਇਕ ਨੂੰ ਸੱਦਣਾ ਆਦਿ, ਪਹਿਲੂ ਕਿ ਦਸਵੰਧ ਅੱਜ ਨਾਲੋਂ 50 ਗੁਣਾ ਘੱਟ ਤੇ ਭਾਈਚਾਰਕ ਸਾਂਝਾਂ 50 ਗੁਣਾ ਵੱਧ, ਚੇਤੰਨਤਾ ਦੀ ਗੱਲ ਕਰਾਂ ਕਿ ਉਦੋਂ ਹਰ ਗੁਰੂ-ਘਰ ਦੇ ਪ੍ਰਬੰਧਕ ਸੰਗਤਾਂ ਦੇ ਦਸਵੰਧ ਅਤੇ ਸਹਿਯੋਗ ਲਈ ਧੰਨਵਾਦ ਦੇਖੋ ਕਿਵੇਂ ਕਰਦੇ ਸਨ, ਸਾਡੇ ਦੋ ਤਿੰਨ ਅਖਬਾਰ ਚੱਲਦੇ ਸਨ, ਹਰ ਪੁਰਬ, ਦਿਵਸ ਅਤੇ ਦੁਖਾਂਤ ਤੇ ਤਿੰਨਾਂ ਹੀ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ, ਇਹ ਇਕ ਕਿਸਮ ਦਾ ਫਰਜ਼ ਸਮਝਿਆ ਜਾਂਦਾ ਸੀ ਕਿ ਵਿਦੇਸ਼ੀ ਜੀਵਨ ਲਈ ਇਹ ਖਬਰਾਂ, ਜਾਣਕਾਰੀਆਂ ਅਤੇ ਸੂਚਨਾਵਾਂ ਇਕ ਆਧਾਰ ਤੇ ਪਹਿਲੂ ਸਨ, ਸੱਚ ਹੈ ਕਿ ਅਖਬਾਰਾਂ ਦੇ ਨਿਕਲਣ ਦੇ ਦਿਨ ਮੇਲੇ ਵਾਂਗੂੰ ਉਡੀਕਦੇ ਸੀ, ਗੁਰਦੁਆਰੇ ਜਾਣਾ ਤਾਂ ਸਭ ਤੋਂ ਪਹਿਲਾਂ ਸੇਵਾਦਾਰ ਨੂੰ ਪੈਸੇ ਦੇ ਕੇ ਦੁਕਾਨ ਤੇ ਭੇਜਣਾ ਕਿ ਅਖਬਾਰ ਲੈ ਕੇ ਆ, ਮੈਂ ਭੀ ਕਦੀ ਉਸੇ ਨੂੰ ਪੈਸੇ ਫੜਾ ਦੇਣੇ ਕਿ ਮੇਰੇ ਲਈ ਭੀ ਲਿਆਂਈ, ਨਹੀਂ ਤਾਂ ਸਗੋਂ ਜਾਂਦੇ ਜਾਂਦੇ ਆਪ ਪਹਿਲਾਂ ਹੀ ਲੈ ਜਾਣਾ, ਫੇਰ ਮੇਜ਼ ਉੱਪਰ ਸਭ ਦੇ ਪੜ੍ਹਨ ਲਈ ਰੱਖ ਦੇਣੇ, ਇਹ ਸਿਲਸਿਲਾ ਭਾਵੇਂ 52 ਸਾਲ ਤੋਂ ਪਹਿਲਾਂ ਭੀ ਸੀ, ਫੇਰ ਲਾਇਬ੍ਰੇਰੀ ਵਿੱਚ ਰੱਖ ਦਿੱਤੇ ਜਾਂਦੇ ਸਨ, ਪੁਰਾਣੇ ਭੀ ਪਏ ਰਹਿੰਦੇ ਸਨ, ਇਕ ਤਾਂ ਚੈਨਲਾਂ ਨੇ ਡੋਬਾ ਦਿੱਤਾ, ਦੂਜਾ ਕੋਰੋਨਾ ਮਹਾਂਮਾਰੀ ਨੇ ਦੁਕਾਨਾਂ ਤੋਂ ਅਖਬਾਰਾਂ ਨਾ ਮਿਲਣਾ ਤੇ ਕਈ ਬੰਦ ਭੀ ਹੋ ਗਏ, ਪਰ ਹੁਣ ਜਿਮੇ ਗੁਰੂ-ਘਰਾਂ ਦੇ ਪ੍ਰਬੰਧਕ ਬਹਾਨਾ ਹੀ ਬਣਾ ਬੈਠੇ, ਆਮਦਨ ਤਾਂ ਘਟੀ ਨਹੀਂ, ਗੋਲਕਾਂ ਵਿੱਚ ਤਾਂ ਮਾਇਆ ਭਾਵੇਂ ਵੇਲੇ ਕੁਵੇਲੇ ਪਾਈਏ ਹਟੇ ਨਹੀਂ, ਪਰ ਤਮਾਂ ਵੱਧ ਗਈ ਕਿ ਪੈਸਾ ਗੁਰਦੁਆਰਿਆਂ ਤੇ ਬਿਲਡਿੰਗਾਂ ਬਣਾਉ, ਠੇਕੇ ਆਪਣਿਆਂ ਨੂੰ ਦਿਉ, ਹਰ ਤਰ੍ਹਾਂ ਦਾ ਲਾਭ ਲਵੋ, ਮੈਂ ਵਿਰੁੱਧ ਨਹੀਂ, ਚਲੋ ਪ੍ਰਬੰਧਕ ਸਮਾਂ ਦਿੰਦੇ ਹਨ ਤੇ ਜਰੂਰੀ ਹੈ ਕੋਈ ਨਾ ਕੋਈ ਅਪਣਿਆਂ ਨੂੰ ਚਾਰ ਪੈਸੇ ਕਮਾ ਲੈਣ ਦਿਉ, ਰੁਜ਼ਗਾਰ ਦੇ ਦੇਵੋ ਪਰ ਗਰਜਾਂ ਨਾ ਸਾਰੋ, ਪੁਰਾਣੀ ਮਰਿਯਾਦਾ ਭੀ ਸੰਭਾਲੋ ਕਿ ਜੋ ਲੋਕ ਤੁਹਾਨੂੰ ਇਹ ਧੰਨ ਨਾਲ ਨਿਵਾਜਦੇ ਹਨ, ਉਹ ਸੇਵਾ ਲਈ ਦਾਨ ਕਰਦੇ ਹਨ ਕਿ ਸੰਗਤਾਂ ਖੁਸ਼ ਹੋਣ ਤੇ ਅਸੀਸਾਂ ਦੇਣ, ਪਰ ਜਿਉਂ ਹੀ ਨੌਜਵਾਨ ਕਾਬਜ਼ ਹੋਏ ਪੁਰਾਣੇ ਢੰਗ ਤਿਆਗਣ ਹੀ ਲੱਗ ਗਏ, ਪੰਜਾਬੀ ਸਕੂਲ ਇਹ ਪ੍ਰਫੁੱਲਤਾ ਲਈ ਨਹੀਂ ਆਪਣੇ ਪ੍ਰਬੰਧ ਨੂੰ ਉੱਚਾ ਦਿਖਾਉਣ ਲਈ, ਆਪਣੇ ਭਾਈਬੰਧ ਟਿਕਾਉਣ ਲਈ ਨਾ ਕਿ ਬੱਚਿਆਂ ਨੂੰ ਸਿੱਖਿਆ ਪ੍ਰਣਾਲੀ ਨਾਲ ਜੁੜਨ ਲਈ, ਇਕ ਗੱਲ ਮੈਨੂੰ ਬੜੇ ਲੰਮੇ ਚਿਰਾਂ ਤੋਂ ਸਤਾ ਰਹੀ ਹੈ ਜੋ ਬਹੁਤੀ ਮਿਡਲੈਂਡ ਵੱਲੋਂ ਮੈਨੂੰ ਮਿਲੀ ਸੀ ਕਿ ਨੌਜਵਾਨ ਗੁਰਦੁੁਆਰਾ ਜਾਂ ਗੁਰੂਦੁਵਾਰਾ ਬੋਲਣ ਦੀ ਥਾਂ ਗੁਦਬਾਰਾ, ਗੁਦਵਾਰਾ ਬੋਲਦੇ ਹਨ, ਨਾ ਤਾਂ ਮਾਂ-ਬਾਪ, ਨਾ ਹੀ ਪ੍ਰਬੰਧਕ ਇਹਨੂੰ ਸ਼ੁੱਧ ਕਰਨ ਦੀ ਰੁਚੀ ਰੱਖਦੇ ਹਨ, ਬੱਸ ਰਾਮ ਦੁਹਾਈ ਵਾਲੇ ਭੀ ਜੀ ਪੰਜਾਬੀ ਬੋਲੀ ਜੀ ਸਾਡਾ ਵਿਰਸਾ ਕਹਾਣੀਆਂ ਕਿਥੇ ਪਉਂਦੇ ਹਨ, ਚੈਨਲਾਂ &lsquoਤੇ ਘੰਟਾ ਆਪਣੀ ਪੀਪਨੀ ਬਜਾਈ ਤੇ ਖੁਸ਼ ਹੋ ਕੇ ਜਥੇਬੰਦੀਆਂ ਵਿੱਚ ਸੁਣ ਸੁਣਾ ਕੇ ਨਾਮਣਾ ਖੱਟ ਲਿਆ, ਨਾ ਤਾਂ ਕਿਸੇ ਨੇ ਕੋਈ ਸ਼ੁਮਾਰੀ ਕੀਤੀ ਕਿ ਅਸਰਦਾਇਕ ਹੈ ਭੀ ਕਿ ਨਹੀਂ, ਉਧਰ ਸਾਡੇ ਅਖਬਾਰ ਭੀ ਮੂਰਤਾਂ ਛਾਪਣ ਲੱਗੇ, ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਕਰਦੇ, ਬੱਸ ਫਲਾਣੇ ਗੁਰਦੁਆਰੇ ਦੇ ਪ੍ਰਧਾਨ ਸੈਕਟਰੀ ਦੀ ਮੂਰਤ, ਫਲਾਣੀ ਜਥੇਬੰਦੀ ਦੇ ਕਾਰਕੁੰਨਾਂ ਦੀਆਂ ਤਸਵੀਰਾਂ, ਭੁੱਲ ਹੀ ਜਾਂਦੇ ਹਨ ਕਿ ਇਨ੍ਹਾਂ ਨੇ ਅਖਬਾਰਾਂ ਨੂੰ ਕੀ ਦੇਣ ਦਿੱਤੀ, ਜੋ ਸਾਧਾਰਨ ਵਿਅਕਤੀ ਕੌਮ ਨੂੰ, ਸਮਾਜ ਨੂੰ ਜਾਂ ਭਾਈਚਾਰੇ ਨੂੰ ਚੁੱਪ-ਚੁਪੀਤੇ ਗਣ੍ਵੲ ਭਾਂਛਖ ਥੂ ਸ਼ੂਛਣੲਥਯ| ਯਾਨੀ ਜੀਵਨ ਵਿੱਚ ਕੁਝ ਲੋਕਾਂ ਲਈ ਕਰੀਏ ਦੀ ਨੀਤੀ &lsquoਤੇ ਘਾਲਣਾ ਵਿੱਚ ਜੁਟੇ ਹਨ, ਉਨ੍ਹਾਂ ਦੀ ਕੋਈ ਕਦਰ ਨਹੀਂ, ਠੀਕ ਹੈ ਉਹ ਬਹੁਤੇ ਚੁੱਪ ਚੁਪੀਤੇ ਆਪਣਾ ਫਰਜ਼ ਅਦਾ ਕਰੀ ਜਾਂਦੇ ਹਨ, ਪਰ ਤੁਹਾਡੇ ਨੁਮਾਇੰਦਿਆਂ ਨੂੰ ਇਹ ਲੱਭਣੇ ਬਣਦੇ ਹਨ, ਹੋਰ ਕਾਹਦੇ ਲਈ ਹੁੰਦੇ ਹਨ ਖ਼ਬਰਾਂ ਦੇਣੇ ? ਕੱਲ੍ਹ ਇਹ ਗੱਲ ਮੈਨੂੰ ਇਕ ਭਾਈਬੰਦ ਨੇ ਆਖੀ ਭੈਣ ਜੀ ਅੱਜ ਕੱਲ੍ਹ ਤੁਸੀਂ ਕੁਝ ਬੋਲਦੇ ਨਹੀਂ, ਮੈਂ ਕਿਹਾ ਜੀ ਅੱਛਾ ਕਿਥੇ ਬੋਲਾਂ ? ਭਰਾਵਾ ਅਖਬਾਰ ਪੜ੍ਹਿਆ ਕਰ, ਕਹਿੰਦਾ ਹੱਟੀਆਂ &lsquoਤੇ ਹੁੰਦੇ ਨਹੀਂ, ਸਹੀ ਗੱਲ ਹੈ, ਮੈਂ ਆਖਿਆ ਕੀ ਕਰਾਂ ਦੱਸ ਫੇਰ, ਕਿਥੇ ਖੜ੍ਹ ਕੇ ਧੂ ਤੂ ਲੈ ਹੋਕਰੇ ਦੇਵਾਂ, ਗੁਰਦੁਆਰੇ ਤਾਂ ਹੁਣ ਹਾਕਮਾਂ ਨੇ ਸਾਡੇ ਵਰਗੇ ਬੁਲਾਰੇ ਬੋਲਣੋ ਬੰਦ ਹੀ ਕਰ ਧਰੇ ਕਿ ਕਿਧਰੇ ਸੇਹਰੇ ਫੂਕ ਨਾ ਆਖ ਧਰਨ ਚੈਨਲਾਂ ਦੇ ਆਪਣੇ ਹੀ ਬਹੁਤ, ਮਨ ਵਿੱਚ ਸਵਾਲ ਆਇਆ ਕਿ ਜਿਸ ਹਿਸਾਬ ਨਾਲ ਇਹ ਪ੍ਰਬੰਧ ਚੱਲ ਰਹੇ ਹਨ ਕੀ ਗੁਰੂ ਗ੍ਰੰਥ ਅੰਗ੍ਰੇਜ਼ੀ ਵਿੱਚ ਪ੍ਰਕਾਸ਼ਮਾਨ ਕੀਤੇ ਜਾਣ ਦੀ ਸੰਭਾਵਨਾ ਹੈ ? ਮੇਰਾ ਸੁਝਾਉ ਹੈ ਕਿ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜੇਕਰ ਪ੍ਰਧਾਨ ਨੌਜਵਾਨ ਹੈ ਤਾਂ ਮੀਤ ਬਜ਼ੁਰਗ, ਪੁਰਾਣਾ ਤਜਰਬੇ ਵਾਲਾ ਜਾਂ ਮੀਤ ਜਵਾਨ ਤੇ ਸੈਕਟਰੀ ਆਦਿ ਭੀ ਇਸੇ ਆਧਾਰਿਤ ਹੋਣ, ਕਿਉਂਕਿ ਨੌਜਵਾਨ ਤਾਂ ਧਰਮ ਨੂੰ ਨਹੀਂ ਵਪਾਰ ਨੂੰ ਪਹਿਲ ਦੇ ਰਹੇ ਹਨ, ਦੂਜਾ ਹੁਣ ਆਮਦਨ ਇੰਨੀ ਟੱਪ ਗਈ ਹੈ ਕਿ ਖਜ਼ਾਨਚੀ ਅਤੇ ਜਨਰਲ ਸੈਕਟਰੀ ਮੁਲਾਜ਼ਮ ਹੋਣ ਜੋ ਜ਼ਿੰਮੇਵਾਰੀ ਦਾ ਅਸ਼ਟਾਮ ਭਰਨ, ਬਾਕੀ ਕੇਵਲ ਰਸੀਦਾਂ ਕੱਟਣ ਤੱਕ ਹੀ ਸੀਮਤ ਹੋਣ, ਖਜ਼ਾਨਚੀ ਬੜੀ ਵੱਡੀ ਜ਼ਿੰਮੇਵਾਰੀ ਹੈ, ਘਮਾਲੇ, ਪੁਘਾਲੇ ਇਸੇ ਹੀ ਕਾਰਨਾਂ ਕਰਕੇ ਹੁੰਦੇ ਹਨ, ਲੜਾਈਆਂ ਭੀ ਤਾਂ ਹੀ ਹਨ | ਬਿਲਡਿੰਗਾਂ ਭੀ ਇੰਨਾ ਲਾਹਿਆ ਕਰਕੇ ਖਰੀਦ ਬਣਾ ਰਹੇ ਹਨ, ਲੋੜਾਂ ਤਾਂ ਅੱਗੋਂ ਹੁਣ ਘੱਟਣੀਆਂ ਹੀ ਹਨ, ਹਾਂ ਗੁਰਦੁਆਰੇ ਹਾਲਾਂ ਵਾਂਗੂੰ ਕਿਰਾਏ &lsquoਤੇ ਲਏ ਜਾਣ ਲੱਗੇ ਹਨ, ਫਲਾਣੇ ਪਾਠ ਦਾ ਇੰਨਾ, ਦੂਜੇ ਦਾ ਇੰਨਾ ਤੇ ਤੀਜੇ ਦਾ ਸਭ ਤੋਂ ਵੱਧ ਯਾਨੀ, ਧਰਮ ਆਸਥਾ ਨਹੀਂ, ਰਿਵਾਜ ਹਨ| 
  ਵਾਤਾਵਰਣ ਸਬੰਧੀ ਦੇਖੋ ਕਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਸੰਧੀ ਕੀਤੀ ਕਿ ਜੋ ਭੀ ਪਾਵਰ ਅਦਾਰੇ ਇਨ੍ਹਾਂ ਨਾਲ ਸੰਪਰਕੀ ਹਨ, ਉਨ੍ਹਾਂ ਨਾਲ ਮਿਲ ਕੇ ਦਿਨ ਤੇ ਰਾਤ ਦੇ ਅੰਤਰ ਕਰਕੇ ਬਚਤ ਸਾਂਝੀ ਕਰਾਂਗੇ ਤੇ ਸਸਤੀ ਖਪਤ ਨਾਲ ਬਚਤ ਕਰਾਂਗੇ, ਦਮਾਰਾ ਵਰਤਣੇ ਤੇ ਮੁਲਕਾਂ ਨਾਲ ਰੱਲ ਕੇ ਚੱਲਣ ਨਾਲ ਭਲਾਈ, ਭਾਵੇਂ ਭਾਰਤੀ ਜਾਂ ਪੰਜਾਬੀ ਤਾਂ ਮੋਦੀ ਦੇ ਵਿਰੋਧ ਵਿੱਚ ਹੀ ਆਪਾ ਗੁਆਈ ਜਾਂਦੇ ਹਨ, ਗਲਾਸਗੋ ਵਿੱਚ 50 ਬੰਦੇ ਢੋਅ ਕੇ ਕੋਈ ਪ੍ਰਭਾਵ ਤਾਂ ਪਾਇਆ ਨਹੀਂ, ਪਰ ਆਕਾ ਜੀ ਪ੍ਰਸੰਨ ਕਰ ਦਿੱਤੇ ਕਿ ਅਸੀਂ ਤਾਂ ਉਥੇ ਜਾ ਕੇ ਭੀ ਲਲਕਾਰੇ ਮਾਰ ਆਏ, ਹਾਂ ਲੰਡਨ ਵਿੱਚ ਵੋਟਾਂ, ਜਰੂਰ ਪ੍ਰਦਰਸ਼ਣੀ ਵਧੀਆ ਦਿਖਾਈ ਦਿੱਤੀ ਹੈ, ਕਿਸਾਨੀ ਸੰਘਰਸ਼ ਤਾਂ ਹੁਣ ਤਾਲੋ ਖੁੰਝੀ ਡੂਮਣੀ ਵਾਲੀ ਕਹਾਣੀ ਬਣਦੀ ਜਾਂਦੀ ਹੈ, ਨੁਕਸਾਨ ਵੱਧ ਹੋ ਗਿਆ ਹੈ ਕਸ਼ਟ ਦਾ ਅੰਤ ਨਹੀਂ, ਲਾਭ ਕੇਵਲ ਕਾਂਗਰਸ ਨੂੰ ਜੀਹਦੀ ਇਹ ਮੁਹਿੰਮ ਸੀ, ਕਪਤਾਨ ਸਾਹਿਬ ਨੇ ਉਕਸਾਇਆ ਹੁਣ ਆਪ ਟੱਕਰਾਂ ਮਾਰ ਰਹੇ ਹਨ, ਚਲੋ ਪਾਰਟੀ ਦਾ ਨਿਰਮਾਣ ਤਾਂ ਕੋਈ ਅਨੋਖੀ ਗੱਲ ਨਹੀਂ, ਮਮਤਾ ਬੈਨਰਜੀ ਭੀ ਤ੍ਰਿਣਮੂਲ ਬਣਾ ਕਾਮਯਾਬ ਹੋ ਹੀ ਗਈ, ਕੋਈ ਪਤਾ ਨਹੀਂ ਘੱਟੋ ਘੱਟ ਹੀਆ ਤਾਂ ਕੀਤਾ ਦਿੱਲੀ ਦੇ ਵਿਰੁੱਧ ਡੱਟਣ ਦਾ, ਆਹ ਦੇਖੋ ਤਾਂ ਪੰਜਾਬ ਦੇ ਕੁਝ ਕੁ ਬੰਦੇ ਆਪ ਨੂੰ ਦਿੱਲੀ ਦਾ ਤਾਜ ਸਮਝ ਸਿਰ ਤੇ ਧਰੀ ਫਿਰਦੇ ਹਨ ਅਤੇ ਕਿਵੇਂ ਉਤਾਵਲੇ ਹਨ ਜੀ ਇਕ ਵਾਰ ਮੌਕਾ ਬਖ਼ਸ਼ੋ, ਭਾਈ ਦਿੱਲੀ ਤੋਂ ਤਾਂ ਛੁਟਕਾਰੇ ਪਾਉਣ ਦੀਆਂ ਵਿਉਤਾਂ ਹਨ ਤੇ ਇਹ ਕਿਹੜੇ ਪੰਜਾਬ ਹਿਤੈਸ਼ੀ ਹਨ ਜੋ ਕੇਜਰੀਵਾਲ ਫਰਿਸ਼ਤਾ ਪੂਜਣ ਜਾਣ ਲੱਗੇ ਪਏ ਹਨ ? ਜੇਕਰ ਚਾਅ ਹੀ ਹੈ ਚੋਣਾਂ ਵਿੱਚ ਖੜਨ ਦਾ ਤਾਂ ਹੁਣ ਪੰਜਾਬ ਦੀ ਲੋਕਲ ਕਾਂਗਰਸ ਬਣਾ ਦਿੱਤੀ ਕਪਤਾਨ ਸਾਹਿਬ ਨੇ ਤਾਂ ਕਰੋ ਜਿਗਰਾ ਖੜ੍ਹੋ ਜਾਵੋ ਝੰਡਾ ਲੈ ਕੇ, ਸ਼੍ਰੋਮਣੀ ਅਕਾਲੀ ਦਲ ਅਤੇ ਕਪਤਾਨ ਕਾਂਗਰਸ ਦੋ ਹੀ ਖੇਤਰੀ ਪਾਰਟੀਆਂ ਰਹਿ ਜਾਣਗੀਆਂ, ਪੰਜਾਬ ਵਿੱਚ ਫਸਤਾ ਵੱਢੋ ਦਿੱਲੀ ਹਕੂਮਤਾਂ ਦੀਆਂ ਜੰਜੀਰਾਂ ਦਾ ਪਰ ਗੱਲ ਇਹ ਹੈ ਕਿ ਆਪ ਦੀ ਹਨੇਰੀ ਦੇ ਮੁੱਢ ਵਿੱਚ ਤਾਂ ਪੈਸੇ ਦੀ ਭਰਮਾਰ ਸੀ, ਬਾਹਰੋਂ ਤਾਂ ਇਹ ਲੋਕ ਸੀ ਤਾਂ ਕਾਂਗਰਸੀ ਸਫਾਂ ਵਿੱਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚੋਂ ਲਾਂਭੇ ਰੱਖਣ ਲਈ ਨਾਲੇ ਧੰਨ ਵੰਡਿਆ ਗਿਆ ਸੀ, ਹੁਣ ਕਪਤਾਨ ਸਾਹਿਬ ਕੋਲ ਜੇਕਰ ਤਾਂ ਕੋਈ ਵਸੀਲਾ ਹੈ ਜੋ ਉਸੇ ਤਰ੍ਹਾਂ ਪੈਸਾ ਵੰਡੇ ਤਾਂ ਕਾਮਯਾਬੀ ਤੇ ਨਾਲ ਟਿਕਟਾਂ ਦੇ ਲਾਲਚ ਖਿੱਚ ਲੈਣਗੇ, ਭਾਵੇਂ ਆਮ ਨੂੰ ਮੌਕਾ ਦਿਉ ਵਾਲੇ ਸੁਹਿਰਦ ਨਹੀਂ, ਬੱਸ ਠੱਠੇ ਕਰਨੇ ਹੀ ਦਿਸਦੇ ਹਨ, ਚਲੋ ਪੱਬ ਨਾ ਗਏ ਚੈਨਲਾਂ &lsquoਤੇ ਭੜਾਸ ਕੱਢ ਲਈ ਸੰਦਰਭ ਗੰਧਰਭ ਦੇਖੋ ਕਿਵੇਂ ਜੁੜਦੇ ਤੇ ਅੱਡ ਹੁੰਦੇ ਹਨ, ਕੱਲ੍ਹ ਇਕ ਚੈਨਲ &lsquoਤੇ ਉੱਘੇ ਪੱਤਰਕਾਰ ਬਲਤੇਜ ਸਿੰਘ ਪੰਨੂੰ ਨਿਰੀਖਣ ਕਰ ਰਹੇ ਸਨ ਕੈਪਟਨ ਸਾਹਿਬ ਦੀ ਪਾਰਟੀ ਦਾ, ਭਾਵੇਂ ਉਹ ਕਾਮਰੇਡ ਵਿਚਾਰਧਾਰਾ ਦੇ ਹਨ, ਪਰ ਕੱਲ੍ਹ ਦੇ ਪੜਚੋਲ &lsquoਤੇ ਅਤੇ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਅਧਿਐਨ &lsquoਤੇ ਮੈਂ ਸੰਤੁਸ਼ਟ ਹਾਂ ਪਰ ਗੱਲ ਇਹ ਹੈ ਹੁਣ ਪੰਨੂੰ ਸਾਹਿਬ ਤੇ ਸੰਧੂ ਸਾਹਿਬ ਦੁਖੀ ਸਨ ਕਿ ਕੈਪਟਨ ਸਾਹਿਬ ਨੇ ਇਹ ਫਾਹਾ ਕਿਉਂ ਲਿਆ ? ਕਿਉਂਕਿ ਕਾਂਗਰਸ ਨੂੰ ਢਾਅ ਲੱਗੂਗੀ, ਪਰ ਜਦੋਂ ਬ੍ਰਹਮਪੁਰਾ, ਢੀਂਡਸਾ, ਸੇਖਵਾਂ ਧੱਕੇ ਧਕੇਂਦੇ ਅਰਜਣ ਸਿੰਘ ਅਜਨਾਲਾ ਰੱਲ੍ਹਕੇ ਬੀ| ਜੇ| ਪੀ| ਦੇ ਇਸ਼ਾਰਿਆਂ &lsquoਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਈ ਖੇਖਨ ਕੀਤੇ ਤਾਂ ਇਹ ਲੋਕ ਪਤਾਸੇ ਵੰਡਦੇ ਸਨ, ਹੁਣ ਕਹਿੰਦੇ ਇਹ ਕੰਧ ਢਹਿ ਗਈ, ਮਹਿਲ ਖਤਮ, ਪਟਿਆਲਾ ਰਾਜ ਹੀ ਗਿਆ, ਭਾਵੇਂ ਦੋਨੋਂ ਉਸੇ ਇਲਾਕੇ ਦੇ ਹਨ, ਹੁਣ ਤੱਕ ਤਾਂ ਮਹਾਰਾਜਾ, ਮਹਾਰਾਣੀ ਸਨ, ਹੁਣ ਬੱਸ ਜੀਰੋ, ਆਹ ਹਨ ਅੱਜ ਦੇ ਤੇਵਰ, ਡੂੰਮਣੇ ਲੜ ਰਹੇ ਹਨ ਇਨ੍ਹਾਂ ਲੋਕਾਂ ਦੇ ਕਿ ਕਿਧਰੇ ਇਸ ਘੜਮੱਸ ਵਿੱਚੋਂ ਅਕਾਲੀ ਤਾਂ ਨਹੀਂ ਕੁਝ ਖੱਟ ਜਾਣਗੇ, ਹੋਰ ਕੋਈ ਝੋਰਾ ਨਹੀਂ, ਇਹ ਗੱਲ ਸਾਫ਼ ਹੈ ਕਿ ਅੱਜ ਜੋ ਆਹ ਦੇਸੀਆਂ ਦੇ ਚੈਨਲ ਚੱਲ ਰਹੇ ਹਨ ਇਨ੍ਹਾਂ ਤੇ ਜੋ ਪੱਤਰਕਾਰੀ ਦੀ ਰੀਸ ਕਰ ਰਹੇ ਹਨ ਇਹ ਪੱਤਰਕਾਰ ਨਹੀਂ ਹਨ, ਕੇਵਲ ਕ੍ਰਿਤ ਦੇ ਸਾਧਨ ਹਨ, ਪੰਨੂ ਅਨੁਸਾਰ ਕਿ ਇਹ ਕੋਈ ਕਿੱਤਾਕਾਰੀ ਜਰਨਲਿਸਟ ਨਹੀਂ ਹਨ, ਡੰਗ ਟਪਾੳੂ ਲਗਦੀਆਂ ਲਗੋਚਰਾਂ ਹਨ ਜੋ ਸਮੇਂ ਲਈ ਲੋੜਾਂ ਹਨ, ਬਲਤੇਜ ਸਿੰਘ ਪੰਨੂੰ ਕੱਲ੍ਹ ਪੰਜਾਬੀ ਦੀ ਸ਼ੁੱਧਤਾ &lsquoਤੇ ਬੋਲੇ ਜੋ ਲੋੜ ਹੈ ਕਿ ਪੰਜਾਬੀ ਦੇ ਇਹ ਲਾਣੇਦਾਰ ਪੰਜਾਬੀ ਬਿਗਾੜ ਰਹੇ ਹਨ, ਇਥੋਂ ਤੱਕ ਇਹ ਹਲ੍ਹਕੇ ਨੂੰ ਹਲਕਾ ਤੇ ਹਲ੍ਹਕੇ ਨੂੰ ਹਲ੍ਹਕਾ ਬੋਲੀ ਜਾਂਦੇ ਹਨ ਅਤੇ ਚੈਨਲਾਂ ਤੇ ਉਕਰੀ ਪੰਜਾਬੀ ਪੜ੍ਹਿਆ ਕਰੋ ਤਾਂ ਦੁੱਖ ਭੀ ਆਉਂਦਾ ਹੈ ਤੇ ਅਫਸੋਸ ਭੀ, ਨਾ ਕੋਈ ਬਿੰਦੀ, ਟਿੱਪੀ, ਅਧੱਕ ਤੇ ਹੋੜੇ ਕਨੌੜੇ, ਔਕੁੜ, ਦੁਲੈਂਕੜ ਦੀ ਹੀ ਵਿਆਕਰਨ ਜਾਣਦੇ ਹਨ, ਘੱਟੋ ਘੱਟ ਦੱਸਵੀਂ ਜਮਾਤ ਤੱਕ ਤਾਂ ਪੰਜਾਬੀ ਸਾਡੀ ਤਰ੍ਹਾਂ ਇਨ੍ਹਾਂ ਨੇ ਭੀ ਪੜ੍ਹੀ ਹੀ ਹੈ, ਪਰ ਗੱਲ ਕੀ ਪੜ੍ਹੀ ਕਾਹਦੀ, ਦਸ਼ਾ ਤਾਂ ਇਹ ਸੀ ਕਿ ਅਧਿਆਪਕ ਪੇਂਡੂ ਜੱਟ ਤੇ ਮਜ਼ਦੂਰਾਂ ਦੇ ਪੁੱਤ ਧੀਆਂ ਤਾਂ ਹਾਜ਼ਰੀ ਸਕੂਲੀ ਤੇ ਕੰਮ ਘਰਾਂ ਦੇ, ਰਹਿੰਦੀ ਕਸਰ ਵਿਦੇਸ਼ਾਂ ਵਿੱਚ ਤੀਮੀ ਆਦਮੀ ਨਾਲ ਨਿਆਣੇ ਲਿਆ ਕੇ ਕੰਮਾਂ &lsquoਤੇ ਲੱਗ ਗਏ, ਉਥੋਂ ਛੁੱਟੀ ਸੀ, ਹੁਣ ਦੁਹਾਈ ਪਾ ਰਹੇ ਜੀ ਸਰਕਾਰ ਸਾਡੀ ਭਾਸ਼ਾ &lsquoਤੇ ਡਾਂਗ ਸੋਟਾ ਫੇਰ ਰਹੀ ਹੈ, ਸੰਭਾਲੀ ਕਿਉਂ ਨਾ ?
  ਰੁਝਾਨ ਬੱਸ ਜੀ ਬੇਅਦਬੀਆਂ ਹੋ ਰਹੀਆਂ ਹਨ, ਮੇਰਾ ਅੰਦਲਾ ਸ਼ਾਹਦੀ ਭਰਦਾ ਹੈ ਕਿ ਆਪ ਹੀ ਕਰਵਾ ਰਹੇ ਹਨ, ਕੋਈ ਭੀ ਹਿੰਦੂ ਇਹ ਕੰਮ ਨਹੀਂ ਕਰਨਗੇ, ਹਾਂ ਚੁੱਕ ਚੁਕਵਾ ਕੇ ਕਰਵਾ ਦੇਣ ਤਾਂ ਵੱਖਰੀ ਗੱਲ ਹੈ, ਅੱਜ ਮੈਂ ਮੱਕੂ ਪੱਤਰਕਾਰ (ਜੋ ਸ਼੍ਰੋਮਣੀ ਕਮੇਟੀ ਦਾ ਸਿੱਖ ਪ੍ਰਚਾਰਕ ਸੀ) ਨਿੱਤ ਨਵੇਂ ਦਿਨ ਨਵੇਂ ਬੰਦੇ ਲੈ ਕੇ ਅੱਛਾ ਹੈਰਾਨ ਹੋਵੇਗਾ ਭਾਵੇਂ ਸਭ ਕੁਝ ਪਤਾ ਹੈ ਉਹਨੂੰ ਇਕ ਲੁਧਿਆਣੇ ਦੇ ਨੌਜਵਾਨ ਵਕੀਲ ਨੂੰ ਲੈ ਕੇ ਬੈਠਾ, ਕੁਝ ਸੁਧੀਰ ਸੂਰੀ ਦੀਆਂ ਅਰਜੀਆਂ ਦੀਆਂ ਕਾਪੀਆਂ ਦਿਖਾਵੇ ਜੀ ਆਹ ਉਹਨੇ 2019 ਵਿੱਚ ਦੇ ਕੇ ਰੱਖਿਆ ਦੇ ਸਕਿੳੂਰਿਟੀ ਗਾਰਡ ਮੰਗੇ, ਨਾਲੇ ਮੁਸ਼ਟੰਡੀ ਹਾਸਾ ਹੱਸੇ ਵਕੀਲ ਇਹ ਬਹਾਦਰ ਦੇਖੋ, ਝੱਟ ਹੀ ਮੱਕੂ ਬੋਲਿਆ ਜੀ ਮੈਨੂੰ ਤੇ ਮੇਰੀ ਫੈਮਿਲੀ ਨੂੰ ਧਮਕੀਆਂ (ਭੱਦੀਆਂ) ਤੇ ਘਟੀਆ ਕਿਸਮ ਦੀਆਂ ਮਿਲੀਆਂ ਤਾਂ ਅਸੀਂ ਕਮਿਸ਼ਨਰ ਨੂੰ ਅਰਜ਼ੀ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ, ਭਲਾ ਪੁੱਛੇ ਕਿ ਸੂਰੀ ਨੂੰ ਨਿੰਦਦੇ ਹੋ ਕਿ ਰੱਖਿਆ ਮੰਗੀ ਫੇਰ ਤੁਸੀਂ ਕਿਉਂ ਮੰਗੀ ? ਮੈਨੂੰ ਉਸ ਵਕੀਲ ਤੇ ਰੋਹ ਚੜ੍ਹਿਆ ਕਿ ਦੇਖੋ ਜੀ ਇਹ ਲੋਕ ਮੁਫ਼ਤ ਵਿੱਚ ਪੜ੍ਹ ਪੜ੍ਹ ਕਿਵੇਂ ਹੁਣ ਭਾਈਚਾਰੇ ਵਿੱਚ ਭੜਥੂ ਪਾ ਰਹੇ ਹਨ ਵਕੀਲੀ ਚਲਾਉਣ ਲਈ, ਪੁੱਛੋ ਜੱਟਾਂ, ਖੱਤਰੀਆਂ ਅਤੇ ਬ੍ਰਾਹਮਣਾਂ ਤੋਂ ਜੋ ਫੀਸਾਂ ਦੀ ਥੁੜੋਂ ਤੁਰੇ ਫਿਰਦੇ ਨੇ ਤੇ ਆਹ ਭੱਤੇ ਲੈਣੇ ਨਾਲੇ ਚਹੇਡਾ ਕਰਦੇ ਹਨ ਨਾਲੇ ਲਾਹੇ ਲੈਂਦੇ ਹਨ, ਜਿਧਰ ਦੇਖੋ ਕਿਤੇ ਵਕੀਲ, ਅਧਿਆਪਕ, ਡਾਕਟਰ, ਤਹਿਸੀਲਦਾਰ, ਵੱਡੇ ਅਫਸਰ ਤੇ ਹਾਲੇ ਜੀ ਇਹ ਵਿਤਕਰੇ ਦਾ ਸ਼ਿਕਾਰ, ਸਿੱਖੋ ਵਿਤਕਰੇ ਦਾ ਤਾਂ ਸ਼ਿਕਾਰ ਦੂਜੇ ਨੇ ਜੋ ਡਰਦੇ ਮਾਰੇ ਕੁਸਕਦੇ ਨੀ, ਚੰਗਾ ਵਿਧਾਨ ਹੈ ਭਾਰਤ ਦਾ ? ਮੋਦੀ ਸਰਕਾਰ ਤਾਂ ਫਸਤਾ ਵੱਢਣ ਨੂੰ ਫਿਰਦੀ ਸੀ ਪੇਸ਼ ਨਹੀਂ ਗਈ | ਉੱਨਤ ਦੇਸ਼ਾਂ ਵਿੱਚ ਕੋਈ ਪ੍ਰਵਾਹ ਨੀ ਕਰਦਾ ਕਿਹੜੇ ਨੇਤਾ ਦੇ ਵਿਰੁੱਧ ਉਹਦੇ ਦੇਸ਼ ਦੇ ਵਿਦੇਸ਼ੀ ਨਾਗਰਿਕ ਕੀ ਖੜਦੁੰਭ ਮਚਾਉਂਦੇ ਹਨ, ਕਿਉਂਕਿ ਹਰ ਇਕ ਦੇ ਵਿਰੁੱਧ ਹੁੰਦਾ ਹੀ ਹੈ, ਬਹੁਤੀ ਵਾਰੀ ਤਾਂ ਮੁਜ਼ਾਹਰਾਕਾਰੀਆਂ ਦੇ ਮਸਲੇ ਵੱਲ ਭੀ ਧਿਆਨ ਨੀ ਕਰਦਾ ਕੋਈ ਕਿ ਕੀ ਹੈ, ਸੋਚਕੇ ਕਿ ਇਹ ਤਾਂ ਹੁੰਦਾ ਹੀ ਰਹਿੰਦਾ ਹੈ, ਸੋ ਮੋਦੀ ਵਿਰੁੱਧ ਕਈ ਕਹਿੰਦੇ ਬਹੁਤੇ ਲੋਕੀ ਜਾਂ ਗਲਾਸਗੋ ਵਿੱਚੋਂ ਕਿਉਂ ਨਹੀਂ ਨਿਕਲੇ, ਉਥੇ ਤਾਂ ਸਗੋਂ ਸਵਾਗਤ ਕੀਤਾ, ਸਮਾਂ ਬਦਲ ਗਿਆ ਹੈ, ਦੇਸ਼ਾਂ ਨੂੰ ਆਪਣੇ ਵਪਾਰਕ ਸਬੰਧ ਪਹਿਲਾਂ ਰੱਖਣੇ ਪੈਂਦੇ ਹਨ, ਕਿਸੇ ਭੀ ਦੇਸ਼ ਦੀ ਸਰਕਾਰ ਵਿਰੋਧੀ ਨਹੀਂ ਬਨਣਾ ਚਾਹੁੰਦੀ, ਹਾਂ ਉਥੋਂ ਦੀ ਸਰਕਾਰ ਵਿੱਚ ਵਿਦੇਸ਼ੀ ਜਰੂਰ ਆਪਣੀ ਹੋਂਦ ਦੱਸਣ ਲਈ ਮੁੱਦਾ ਚੁੱਕ ਲੈਂਦੇ ਹਨ, ਪਰ ਸਰਕਾਰੀ ਦੌਰ ਵਿੱਚ ਨਹੀਂ, ਸਾਡੇ ਭੀ ਜੋ ਦੇਸੀ ਐੱਮ|ਪੀ| ਹਨ ਇਹ ਹੀ ਕਰਦੇ ਹਨ, ਗੁਰਦੁਆਰੇ ਪਲੈਟਫਾਰਮ ਹੈ ਐੱਮ|ਪੀ| ਲਈ ਟਿਕਟ ਦਾਅਵੇਦਾਰੀ ਦੇ ਇਸੇ ਸਿਸਟਮ ਨਾਲ ਚੁਣੇ ਗਏ ਹਨ, ਕਈ ਹੋਰ ਕਹਿੰਦੇ ਤਿਆਰੀ ਵਿੱਚ ਹਨ, ਇਸੇ ਕਰਕੇ ਚੋਣਾਂ ਨਹੀਂ ਕਰਵਾ ਰਹੇ ਕਿ ਕਿਧਰੇ ਹਾਰ ਗਏ ਤਾਂ ਹਲੂਣਾ ਨਾ ਆ ਜਾਵੇ, ਨਿੰਦੀ ਸਾਰਾ ਦਿਨ ਭਾਰਤ ਤੇ ਪੰਜਾਬ ਨੂੰ ਜਾਂਦੇ ਹਨ, ਕਦੀ ਨਹੀਂ ਧਿਆਨ ਦਿੰਦੇ ਕਿ ਕਿਹੜਾ ਘੜੰਮ ਸਾਡੇ ਨੁਮਾਇੰਦੇ ਇਥੇ ਨਹੀਂ ਕਰਦੇ? ਜਦੋਂ ਦੇ ਸਾਡੇ ਕੌਂਸਲਰ ਤੇ ਐੱਮ| ਪੀ| ਬਣੇ ਹਨ ਕਿਹੜੀ ਚਮਕ ਸਾਡੇ ਜੀਵਨ ਵਿੱਚ ਆਈ ਹੈ ? ਸਿਵਾਏ ਕਿ ਉਹ ਤਨਖਾਹਾਂ ਭੀ ਲੈਂਦੇ ਹਨ ਤੇ ਸਾਨੂੰ ਘੂਰਦੇ ਹੀ ਨਹੀਂ ਸਗੋਂ ਭਾਰ ਭੀ ਪਾਉਂਦੇ ਹਨ ਆਪਣੀਆਂ ਤਨਖਾਹਾਂ ਸਾਡੇ ਸਿਰਾਂ ਤੋਂ ਕੱਢਦੇ ਹਨ, ਚੋਣਾਂ ਵੇਲੇ ਸੜਕਾਂ ਸਾਫ ਕਰਨ ਲਾ ਦੇਣਗੇ, ਉਮੇ ਹੀ ਹੁਣ ਪੰਜਾਬ ਵਿੱਚ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਦੀ ਨਵੀਂ ਬਣਾਈ ਪਾਰਟੀ ਤੋਂ ਅਠੰਬਰ, ਬੁਖਲਾ ਕੇ ਕਿਵੇਂ ਪੈਸਾ ਵੰਡਣ ਲੱਗ ਪਏ, ਨਾਲੇ ਆਖੀ ਜਾਂਦੇ ਹਨ ਕੋਈ ਫਰਕ ਨੀ ਪੈਣਾ, ਕਪਤਾਨ ਸਾਹਿਬ ਤਾਂ ਖ਼ਤਮ, ਫੇਰ ਤਣਾਉ ਕਾਹਦਾ ? ਆਹ ਦੇਖੋ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਕਿਵੇਂ ਤੌਖਲੇ ਪਏ ਹਨ, ਸਿੱਧੂ ਸਾਹਬ ਤਾਂ ਸੱਭਿਆਚਾਰ ਤੇ ਬੋਲੀ ਭੀ ਮੇਰਾ ਖਿਆਲ ਕੋਈ ਰਿਕਸ਼ੇ ਵਾਲਾ ਭੀ ਨਹੀਂ ਬੋਲਦਾ ਜੋ ਵਰਤ ਰਹੇ ਹਨ, ਪਹਿਲਾਂ ਤੋਂ ਹੀ ਹੈ, ਕੀ ਇਹ ਨੇਤਾ-ਗਿਰੀ ਦੇ ਯੋਗ ਹੈ ? ਪ੍ਰਗਟ ਸਿੰਘ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਤੇ ਸਿੱਧੂ ਭਾਜਪਾ ਨੂੰ, ਕਿੰਨਾ ਕੁ ਕਾਂਗਰਸੀ ਹੋ ? ਨੋਹਰੇ ਕੱਦਾਵਾਰ ਨੇਤਾ ਕਪਤਾਨ ਸਾਹਿਬ ਨੂੰ ਤੁਸੀਂ ਸਜਦੇ ਨਹੀਂ, ਪੱਕੇ ਕਾਂਗਰਸੀ ਤਾਂ ਹੱਕਦਾਰ ਹਨ, ਪੰਜਾਬ ਵਿੱਚ ਤਾਂ ਭਾਂਡੇ ਕਲੀ ਕਰਾ ਲਉ ਵਾਲੀ ਹੋਕਰੇ ਬਾਜ਼ੀ ਬਣ ਗਈ ਹੈ, ਲੱਖਾ ਸਿਧਾਣਾ ਪੁਲਸ ਦੀ ਭਰਤੀ ਤੇ ਔਖਾ ਹੈ, ਉਹਨੂੰ ਤਾਂ ਪੁਲਸ ਮਾੜੀ ਲੱਗਣੀ ਹੀ ਹੋਈ, ਭਲਾ ਮਾੜੀ ਗੱਲ ਕੀ ਹੈ ਕਿ ਦੂਜੇ ਸੂਬਿਆਂ ਤੋਂ ਲਿਆ ਕੇ ਲਾਉ ਕੁਰੱਪਸ਼ਨ ਘੱਟੂ, ਜਾਣ ਪਛਾਣ ਵਾਲੇ ਪੁਲਸੀਏ ਗੰਢਣੇ ਸੋਖੇ, ਸਗੋਂ ਦੂਜੇ ਕੰਮ ਵੱਲ ਧਿਆਨ ਦੇਣਗੇ, ਉਧਰ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਹੀ ਲੱਖੇ ਸਿਧਾਣੇ ਦੇ ਪ੍ਰਸ਼ੰਸਕ ਬਨਣ ਲਈ ਲਿਸਟਾਂ ਮੰਗਣ ਲੱਗ ਪਏ, ਮੁੱਖ ਮੰਤਰੀ ਸਾਹਿਬ ਪੰਘੂੜਾ ਗੁਦਗੁਦਾ ਨਹੀਂ ਲੱਗਦਾ, ਸੰਭਲ ਸੰਭਲ ਪੈਰ ਧਰੋ, ਪੁੱਤ ਖਾਧੇ ਜਵਾਈ ਤਰਸਦੀ ਨੂੰ ਆਏ, ਅੱਜ ਕੱਲ੍ਹ ਨਵੰਬਰ ਦੇ ਹਫ਼ਤੇ ਸਿੱਖ ਕਤਲੇਆਮ ਦਾ ਦਿਨ ਹੋਣ ਕਰਕੇ ਦੁੱਖ ਤਾਂ ਬੜਾ ਹੈ ਪਰ ਨਾਲ ਹੀ ਜਦੋਂ ਸਿੱਖਾਂ ਨੇ ਕਿਵੇਂ ਕਾਂਗਰਸੀ ਸਰਕਾਰਾਂ ਬਣਾਈਆਂ ਤਾਂ ਮਾਨਸਿਕਤਾ ਤੇ ਸਵਾਲੀਆ ਚਿੰਨ੍ਹ ਭੀ ਹਨ, ਇਹ ਭੀ ਭੁੱਲਣਾ ਨਹੀਂ ਚਾਹੀਦਾ ਕਿ ਇਨ੍ਹਾਂ ਲੋਕਾਂ ਨੇ ਹੀ ਜੋ ਅੱਜ ਕਿਸਾਨੀ ਸੰਘਰਸ਼ੀ ਹਨ, ਨੇ ਧਰਮ ਦੇ ਬੁਰਕੇ ਪਾ ਕੇ ਉਨ੍ਹਾਂ ਰਾਹਾਂ ਦੇ ਪਾਂਧੀ ਬਣਾਇਆ ਸੀ, ਅਸੀਂ ਅੱਜ ਭੀ ਪਛਾਣ ਨਹੀਂ ਕਰ ਸਕਦੇ | ਅਸੀਂ ਤਾਂ ਹਰ ਸਰਕਾਰ ਨੂੰ ਭੰਡਦੇ ਹਾਂ ਪਰ ਨਾਲ ਹੀ ਕਿਸੇ ਤੋਂ ਭੀ ਲਾਹਾ ਨਹੀਂ ਲੈਂਦੇ, ਕਹਾਵਤ ਹੈ ਕਿ ਘਰ ਦਾ ਜੋਗੀ ਜੋਗੜਾ, ਮਾਂਹ ਵਾਦੀ ਤੇ ਸਵਾਦੀ ਦੋਨੋਂ ਪੱਖ ਦੇਖੋ, ਬਹੁਤੇ ਦੇਸ਼ ਤਾਂ ਮੋਦੀ ਨਾਲ ਤਜਾਰਤ ਕਰਨ ਲਈ ਉਤਾਵਲੇ ਹਨ, ਕੋਰੋਨਾ ਦਾ ਟੀਕਾ ਭਾਰਤੀ ਮਾਰਕਾ ਦੂਜਿਆਂ ਦੇ ਬਰਾਬਰ ਖੜ੍ਹਾ ਹੋ ਗਿਆ ਹੈ, ਕੋਈ ਬੰਦਾ ਨਹੀਂ ਪਿਆਰਾ ਹੁੰਦਾ, ਕੰਮ ਤੇ ਉੱਨਤੀ ਹੀ ਖਿੱਚ ਹੁੰਦੀ ਹੈ, ਸਰਨਾ ਭਰਾ ਭੀ ਦਿੱਲੀ ਤੋਂ ਹੀ ਹਨ ਜੋ ਅਕਾਲੀ ਦਲ ਭੀ ਕਾਂਗਰਸੀ ਹੀ ਬਣਾਈ ਬੈਠੇ ਹਨ, ਸਿੱਖ ਹੀ ਹਨ ਨਾਲ ਅਰਥ ਕਿ ਇਹ ਕਹਿਣਾ ਸਿਆਸਤੀ ਹੀ ਹੈ ਕਿ ਜੀ ਅਸੀਂ 84 ਭੁੱਲ ਨਹੀਂ ਸਕਦੇ ਕੇਵਲ ਸਾਲ ਪਿੱਛੋਂ ਹਾਲ ਦੁਹਾਈ, ਕੁੱਝ ਹੀ ਪਰਿਵਾਰ ਹਨ ਜੋ ਪੀੜਤ ਹੋਣ ਕਰਕੇ ਦੁਖੀ ਹਨ, ਆਹ ਇਕ ਹੋਰ ਹੀ ਬੂਟਾ ਸਿੰਘ ਦੁਖੀਆ ਹੈ ਸ਼ਾਇਦ ਨਉਂ ਸੁਣ ਲਉ ਚੈਨਲ &lsquoਤੇ ਕਿਵੇਂ ਪੰਜਾ ਚੌਕਾਂ &lsquoਤੇ ਟੰਗ ਦੇਣੇ ਸਨ ਕਾਂਗਰਸੀ ਜੋ ਜ਼ਿੰਮੇਵਾਰ ਸਨ ਕਤਲੇਆਮ ਦੇ, ਭਲਿਆ ਮਾਣਸਾ ਟੰਗਣ ਦੇ ਵਿਰੁੱਧ ਤਾਂ ਯੁੱਧ ਹੈ ਕਿ ਕੋਈ ਭੀ ਨਾ ਹੋਵੇ ਤੇ ਤੂੰ ਬਹਾਦਰ ਬਣ ਰਿਹਾ ਹੈ, ਇਹ ਲੋਕ ਸਿੱਖ ਨਹੀਂ ਹਨ ਬੱਸ ਪਹਿਰਾਵੇ ਹਨ, ਚਲੋ ਰੱਬ ਸਿੱਖ ਕੌਮ ਨੂੰ ਸੂਖਮ ਬੁੱਧੀ ਵਾਲੀ ਬਣਾਵੇ, ਕਿੰਨਾ ਵੱਡਾ ਅਮੀਰ ਵਿਰਸਾ ਹੈ ਸੇਵਾ ਤੇ ਲੰਗਰ ਦਾ ਹੋਰ ਕਿਸੇ ਕੋਲ ਨਹੀਂ ਇਹ ਨਿਆਮਤ ਤੇ ਭਗਵਾਨ ਬਣਾਈ ਰੱਖੇ ਤੇ ਇਹ ਕੌਮ ਬੁਲੰਦੀਆਂ ਵਿੱਚ ਜਾਵੇ, ਦੁਸ਼ਟਾਂ ਦਾ ਨਾਸ਼ ਹੋ ਜਾਵੇ, ਧਰਮ ਦਾ ਪ੍ਰਕਾਸ਼ ਹੋ ਜਾਵੇ, ਮੇਰਾ ਮੰਨਣਾ ਹੈ ਕਿ ਧਰਮ ਵਿੱਚ ਲਿਵਾਸ ਦਾ ਨਹੀਂ ਵਿਸ਼ਵਾਸ਼ ਦਾ ਸੰਕਲਪ ਹੋਣਾ ਚਾਹੀਦਾ ਹੈ, ਇਤਿਹਾਸ ਸ਼ਾਹਦੀ ਨਹੀਂ ਭਰਦਾ ਕਿ ਜੋ ਤਸਵੀਰਾਂ ਗੁਰੂ ਸਾਹਿਬਾਂ ਦੀਆਂ ਅੱਜ ਦੇਖੀਆਂ ਜਾਂਦੀਆਂ ਹਨ ਉਹ ਉਨ੍ਹਾਂ ਸਮਿਆਂ ਦੀਆਂ ਸਨ, ਦੱਸ ਗੁਰੂ ਸਾਹਿਬਾਂ ਵੇਲੇ ਤਾਂ ਪੰਜ ਕਕਾਰ ਨੀਯਤ ਹੀ ਨਹੀਂ ਸਨ, ਦੱਸਵੇਂ ਪਾਤਿਸ਼ਾਹ ਦੇ ਭੀ ਬਹੁਤੇ ਆਯੂ ਸਾਲਾਂ ਵਿੱਚ ਨਹੀਂ ਸਨ, ਸਭ ਕੁਝ ਪਿੱਛੋਂ ਹੀ ਸਮੇਂ ਸਮੇਂ ਨਾਲ ਵਿੱਚ ਵਾੜਦੇ ਰਹੇ ਹਨ, ਅੱਜ ਤਾਂ ਹੱਦਾਂ ਬੰਨੇ੍ਹ ਟੱਪ ਗਏ ਹਨ, ਧਰਮ ਦਾ ਨਵੀਨੀਕਰਨ ਹੀ ਹੋ ਗਿਆ ਹੈ, ਮੰਨਦੇ ਹਾਂ ਕਿ ਕੁਝ ਬਦਲਾਅ ਸਮੇਂ ਦੀ ਮੰਗ ਤੇ ਲੋੜ ਹੁੰਦੇ ਹਨ, ਪਰ ਮੁੱਢਲਾ ਧੁਰਾ ਸਥਿਰ ਰੱਖੋ, ਖੈਰ ਨਾ ਤਾਂ ਹੁਣ ਕਿਸੇ ਨੇ ਇਸ ਪਾਸੇ ਧਿਆਨ ਦੇਣਾ ਹੈ ਕਿਉਂਕਿ ਇਹ ਫਿੱਟ ਨਹੀਂ ਬੈਠਦਾ | 
  ਚਲੋ ਲੰਘੇ ਦਿਨ ਦੀਆਂ ਖੁਸ਼ੀਆਂ ਲਈ ਸ਼ੁਕਰਾਨਾ, ਅੱਗੋਂ ਲਈ ਅਰਜੋਈ, ਹਰ ਪ੍ਰਾਣੀ-ਘਰ, ਪਰਿਵਾਰ, ਭਾਈਚਾਰਾ ਤੇ ਸੰਸਾਰ ਰੋਸ਼ਨਾਵੇ, ਚਾਰੇ ਪਾਸੇ ਠੰਡ ਵਰਤੇ, ਦੁਖੀਆ ਨਾ ਕੋਈ ਹੋਵੇ, ਸ੍ਰਿਸ਼ਟੀ ਤੇ ਭਗਵਾਨ ਸਭ ਨੂੰ ਲੋੜੀਂਦਾ ਸ਼ਾਦਾ ਦੇਵੇ, ਅਰਜੋਈ ਹੈ ਸਭ ਜੀਵਤ ਰਹੋ, ਖੁਸ਼ ਰਹੋ |