image caption:

ਵਿਆਹ ਦੇ ਬੰਧਨ 'ਚ ਬੱਝੇ ਰਾਜਕੁਮਾਰ ਅਤੇ ਪੱਤਰਲੇਖਾ

 ਮੁੰਬਈ : ਬਾਲੀਵੁੱਡ ਇੰਡਸਟਰੀ ਦੇ ਲਵ ਬਰਡਸ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਆਪਣੇ ਰਿਸ਼ਤੇ ਨੂੰ ਇਕ ਨਵੇਂ ਪੜਾਅ 'ਤੇ ਲੈਕੇ ਆਏ ਹਨ।ਰਾਜਕੁਮਾਰ ਰਾਓ ਅਤੇ ਪੱਤਰਲੇਖਾ ਅੱਜ ਵਿਆਹ ਦੇ ਬੰਧਨ ਵਿਚ ਬੱਝੇ ਗਏ ਹਨ। ਜਿਸਦੀ ਜਾਣਕਾਰੀ ਰਾਜਕੁਮਾਰ ਰਾਓ ਨੇ ਇੰਸਟਾਗ੍ਰਾਮ ਪੋਸਟ ਪਾਕੇ ਦਿੱਤੀ ਹੈ।

ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ 'ਆਖਰਕਾਰ 11 ਸਾਲਾਂ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮੌਜ-ਮਸਤੀ ਤੋਂ ਬਾਅਦ, ਮੈਂ ਅੱਜ ਆਪਣੇ ਸਭ ਕੁਝ, ਮੇਰਾ ਜੀਵਨ ਸਾਥੀ, ਮੇਰਾ ਸਭ ਤੋਂ ਵਧੀਆ ਦੋਸਤ, ਮੇਰੇ ਪਰਿਵਾਰ ਨਾਲ ਵਿਆਹ ਕਰਵਾ ਲਿਆ। ਅੱਜ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਕਿ ਮੈਂ ਪੱਤਰਲੇਖਾ ਦਾ ਪਤੀ ਹਾਂ।'