image caption: -ਰਜਿੰਦਰ ਸਿੰਘ ਪੁਰੇਵਾਲ

ਉੁੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪ ਨੇ ਮੋਦੀ ਵਾਂਗ ਲਿਆ ਰਾਮ ਮੰਦਰ ਦਾ ਸਹਾਰਾ

ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੋਦੀ ਦੀ ਨਕਲ ਮਾਰਕੇ ਰਾਮ ਰਾਜ ਅਤੇ ਰਾਸ਼ਟਰਵਾਦ ਦੇ ਨਾਅਰਿਆਂ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ| ਇਹ ਅਸਲ ਵਿਚ ਫਿਰਕੂ ਪਤਾ ਹੈ| ਕੇਜਰੀਵਾਲ ਨੇ ਅਯੁੱਧਿਆ ਲਈ ਮੁਫ਼ਤ ਤੀਰਥ ਯਾਤਰਾ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ| ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਦਰ ਦੇ ਆਪਣੇ ਦੌਰੇ ਤੋਂ ਤੁਰੰਤ ਬਾਅਦ ਕੀਤਾ| 26 ਅਕਤੂਬਰ ਨੂੰ ਰਾਮ ਮੰਦਰ ਭੂਮੀ ਤੇ ਪੂਜਾ ਕਰਨ ਤੋਂ ਬਾਅਦ ਕੇਜਰੀਵਾਲ ਨੇ ਤੀਰਥ ਯਾਤਰੀਆਂ ਦੀ ਗਿਣਤੀ ਨੂੰ ਪੂਜਾ ਸਥਾਨ ਤੱਕ ਵਧਾਉਣ ਦੀ ਸਹੁੰ ਚੁੱਕੀ| ਇਸ ਤੋਂ ਜਾਹਿਰ ਕਿ ਭਾਰਤੀ ਹਾਕਮ ਲੋਕ ਮੁਦੇ ਭੁਲਕੇ ਮੰਦਰ ਨੂੰ ਏਜੰਡਾ ਬਣਾ ਲਿਆ ਹੈ| ਕੇਜਰੀਵਾਲ ਨੇ ਮੰਦਰ ਲਈ ਦਾਨ ਵੀ ਦਿੱਤਾ ਸੀ| 
ਇਸ ਤੋਂ ਇਲਾਵਾ ਕੇਜਰੀਵਾਲ ਤੇ ਉਨ੍ਹਾਂ ਦੇ ਦਿੱਲੀ ਮੰਤਰੀ ਮੰਡਲ ਨੇ ਸ਼ਹਿਰ ਦੇ ਤਿਆਗਰਾਜ ਸਟੇਡੀਅਮ ਚ ਪੂਜਾ ਦੇ ਨਾਲ ਦੀਵਾਲੀ ਮਨਾਈ| ਸਮਾਰੋਹ ਵਿਚ ਇਕ ਪੰਡਾਲ ਦਿਖਾਇਆ ਗਿਆ ਜੋ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਦੀ ਹੂਬਹੂ ਨਕਲ ਸੀ|  ਅਗਲੇ ਸਾਲ ਦੀ ਸ਼ੁਰੂਆਤ &rsquoਵਿਚ ਆਪ ਪਾਰਟੀ ਪਹਿਲੀ ਵਾਰ ਸਾਰੀਆਂ 403 ਵਿਧਾਨ ਸਭਾ ਸੀਟਾਂ &rsquoਤੇ ਚੋਣ ਲੜੇਗੀ| 
ਬੇਗੁਨਾਹ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ
ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਦਾਅਵਾ ਕੀਤਾ ਕਿ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ, ਪਿਸਤੌਲ ਅਤੇ ਗੋਲੀ ਸਿੱਕਾ ਲੈ ਕੇ ਮੋਟਰਸਾਈਕਲ ਤੇ ਘੁੰਮ ਰਹੇ ਰਾਏਕੋਟ ਦੇ ਪਿੰਡ ਨੱਥੋਵਾਲ ਵਾਸੀ ਨੂੰ ਗ੍ਰਿਫਤਾਰ ਕੀਤਾ| ਥਾਣਾ ਹਠੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ| ਇਸ ਬਾਰੇ ਪੁਲੀਸ ਦੀ ਕਹਾਣੀ ਫਿਲਮਾਂ ਵਰਗੀ ਹੈ| ਪੰਜਾਬ ਪੁਲੀਸ ਸਿਖ ਨੌਜਵਾਨਾਂ ਬਾਰੇ ਅਜਿਹੀਆਂ ਕਹਾਣੀਆਂ ਘੜਦੀ ਰਹਿੰਦੀ ਹੈ| ਪੁਲੀਸ ਅਨੁਸਾਰ, ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੂੰ ਮੁਖਬਰ ਵੱਲੋਂ ਸੂਚਨਾ ਮਿਲੀ ਕਿ ਪਿੰਡ ਨੱਥੋਵਾਲ ਵਾਸੀ ਨੌਜਵਾਨ ਹਰਮਨਪ੍ਰੀਤ ਸਿੰਘ  ਸਮਾਜ ਵਿਰੋਧੀ ਗਤੀਵਿਧੀਆਂ ਨਾਲ ਜੁੜਿਆ ਹੋਣ ਕਰਕੇ ਉਸ ਦੇ ਕਈ ਸਮਾਜ ਵਿਰੋਧੀ ਅਨਸਰਾਂ ਨਾਲ ਸਬੰਧ ਹਨ| ਉਹ ਅਸਲਾ, ਗੋਲੀ ਸਿੱਕਾ ਅਤੇ ਵਿਸਫੋਟਕ ਸਮੱਗਰੀ ਲੈ ਕੇ ਘੁੰਮ ਰਿਹਾ ਹੈ| ਜੋ ਕਿਸੇ ਵੇਲੇ ਵੀ  ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ| ਇਸ ਤੇ ਇੰਸਪੈਕਟਰ ਪੇ੍ਰਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਨੱਥੋਵਾਲ ਤੋਂ ਪਿੰਡ ਝੋਰੜਾਂ ਦੇ ਰਸਤੇ ਵਿਚ ਨਾਕਾਬੰਦੀ ਕੀਤੀ ਅਤੇ ਇਸੇ ਦੌਰਾਨ ਮੋਟਰਸਾਈਕਲ ਤੇ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ 800 ਗ੍ਰਾਮ ਵਿਸਫੋਟਕ ਸਮੱਗਰੀ, 2 ਪਿਸਤੌਲ 32 ਬੋਰ ਦੇਸੀ ਕੱਟੇ, 1 ਪਿਸਤੌਲ 315 ਬੋਰ ਦੇਸੀ ਕੱਟਾ ਅਤੇ 10 ਜਿੰਦਾ ਰੌਂਦ ਬਰਾਮਦ ਹੋਏ|
ਸ਼ੁਰੂਆਤੀ ਪੁੱਛਗਿੱਛ ਵਿਚ ਉਸ ਦੇ ਪਹਿਲਾਂ ਕਿਸੇ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਜਿਸ ਤਰ੍ਹਾਂ ਵਿਸਫੋਟਕ ਸਮੱਗਰੀ ਅਤੇ ਅਸਲਾ ਬਰਾਮਦ ਹੋਇਆ ਹੈ, ਉਸ ਦੇ ਮਨਸੂਬੇ ਖਤਰਨਾਕ ਸਨ | ਸਾਡਾ ਮੰਨਣਾ ਕਿ ਉਹ ਬੇਗੁਨਾਹ ਨੌਜਵਾਨ ਹੈ, ਜਾਣ ਬੁਝਕੇ ਉਸਨੂੰ ਨਿਸ਼ਾਨਾ ਬਣਾਇਆ ਗਿਆ|ਚੰਨੀ ਸਰਕਾਰ ਨੂੰ ਅਜਿਹੀਆਂ ਗ੍ਰਿਫਤਾਰੀਆਂ ਰੋਕਣਾ ਚਾਹੀਦਾ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ|
ਪੰਜਾਬ ਚ ਨੌਕਰੀਆਂ ਚ ਪੰਜਾਬੀਆਂ ਨੂੰ 100 ਫ਼ੀਸਦੀ ਰਾਖਵਾਂਕਰਨ ਦੇਣ ਦੀ ਚੰਨੀ ਸਰਕਾਰ ਦੀ ਤਿਆਰੀ
ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਵਿਚ ਹੈ| ਪੰਜਾਬ ਸਰਕਾਰ ਸੂਬੇ ਦੇ ਨਿੱਜੀ ਸੈਕਟਰ ਵਿਚ ਵੀ ਰਾਖਵਾਂਕਰਨ ਦੇਣ ਦੀ ਯੋਜਨਾ ਬਣਾ ਰਹੀ ਹੈ| ਮੀਡੀਆ ਰਿਪੋਰਟਾਂ ਅਨੁਸਾਰ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰਿਆਣਾ ਦੀ ਤਰਜ਼ ਤੇ ਪੰਜਾਬ ਚ ਰੁਜ਼ਗਾਰ ਲਈ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ| ਸੂਬੇ ਵਿਚ ਨਿੱਜੀ ਸੈਕਟਰ ਚ ਪੰਜਾਬੀਆਂ ਨੂੰ ਤਰਜੀਹ ਮਿਲੇਗੀ| ਚੰਨੀ ਨੇ ਕਿਹਾ ਕਿ ਉਹ ਪੰਜਾਬੀਆਂ ਲਈ ਨੌਕਰੀ ਦੇ ਅਵਸਰਾਂ ਤੇ ਕਾਨੂੰਨੀ ਟੀਮ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ|
ਅਕਸਰ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਇੱਥੋਂ ਤਕ ਕਿ ਦਿੱਲੀ ਦੇ ਉਮੀਦਵਾਰਾਂ ਨੂੰ ਸਥਾਨਕ ਲੋਕਾਂ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਂਦੀ ਹੈ| ਉਨ੍ਹਾਂ ਦੀ ਕੋਸ਼ਿਸ਼ ਹੋਮਗਾਰਡ ਦੀਆਂ 5,000 ਪੋਸਟਾਂ ਸਮੇਤ ਇਕ ਲੱਖ ਅਸਾਮੀਆਂ ਭਰਨ ਦੀ ਹੋਵੇਗੀ| ਉਨ੍ਹਾਂ ਕਿਹਾ ਕਿ ਹੁਨਰਮੰਦ ਤੇ ਅਣਟਰੇਂਡ ਕਾਰਜਬਲ ਦੇ ਘੱਟੋ-ਘੱਟ ਤਨਖ਼ਾਹ ਚ ਵੀ ਵਾਧਾ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਪੰਜਾਬੀਆਂ ਦੀ ਨੌਕਰੀ ਗੈਰ ਪੰਜਾਬੀਆਂ ਨੂੰ ਦਿਤੀ ਜਾ ਰਹੀ ਹੈ| ਇਸ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ