image caption:

2025 ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ

 ਦੁਬਈ []]ਯੂਏਈ]: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ 2024 ਤੋਂ 2031 ਤੱਕ ਆਈਸੀਸੀ ਪੁਰਸ਼ਾਂ ਦੇ ਸੀਮਿਤ ਓਵਰਾਂ ਦੇ ਟੂਰਨਾਮੈਂਟ ਦੇ 14 ਮੇਜ਼ਬਾਨ ਦੇਸ਼ਾਂ ਦੀ ਪੁਸ਼ਟੀ ਕੀਤੀ। ਜਿਸ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਕਰੇਗਾ।

ਅਮਰੀਕਾ ਅਤੇ ਨਾਮੀਬੀਆ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ। ਜਦੋਂ ਕਿ ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਆਇਰਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਸਕਾਟਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਪਹਿਲਾਂ ਵੱਡੇ ਈਵੈਂਟਸ ਦਾ ਆਯੋਜਨ ਕਰ ਚੁੱਕੇ ਹਨ ਅਤੇ ਅਗਲੇ ਦਹਾਕੇ ਵਿੱਚ ਅਜਿਹਾ ਫਿਰ ਕਰਨਗੇ।

ਮੇਜ਼ਬਾਨਾਂ ਦੀ ਚੋਣ ਮਾਰਟਿਨ ਸਨੇਡਨ ਦੀ ਅਗਵਾਈ ਵਾਲੀ ਇੱਕ ਉਪ-ਕਮੇਟੀ ਦੁਆਰਾ ਸੌਰਵ ਗਾਂਗੁਲੀ ਅਤੇ ਰਿਕੀ ਸਕਰਿਟ ਦੇ ਨਾਲ ਇੱਕ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਦੁਆਰਾ ਕੀਤੀ ਗਈ ਸੀ। ਆਈਸੀਸੀ ਬੋਰਡ ਨੇ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ, ਜਿਸ ਨੇ ਆਈਸੀਸੀ ਪ੍ਰਬੰਧਨ ਨਾਲ ਹਰੇਕ ਬੋਲੀ ਦੀ ਪੂਰੀ ਸਮੀਖਿਆ ਕੀਤੀ। ਅਗਲੇ ਸੀਜ਼ਨ ਲਈ ਆਈਸੀਸੀ (ICC) ਮਹਿਲਾ ਅਤੇ U19 ਈਵੈਂਟਸ ਲਈ ਮੇਜ਼ਬਾਨਾਂ ਦੀ ਪਛਾਣ ਕਰਨ ਲਈ ਇਸੇ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਜਾਵੇਗੀ।