image caption:

ਲਖਨਊ ਦੀ ਅਦਾਲਤ ਨੇ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ

 ਲਖਨਊ ਦੀ ਇਕ ਅਦਾਲਤ ਨੇ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ  ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਪਨਾ 'ਤੇ ਇਕ ਸ਼ੋਅ ਨੂੰ ਰੱਦ ਕਰਨ ਅਤੇ ਦਰਸ਼ਕਾਂ ਨੂੰ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ   ਜਾਰੀ ਕਰਦਿਆਂ ਪੁਲੀਸ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ।

ਸਪਨਾ ਚੌਧਰੀ ਖਿਲਾਫ ਦਰਜ ਕੀਤਾ ਗਿਆ ਇਹ ਮਾਮਲਾ ਕਰੀਬ 4 ਸਾਲ ਪੁਰਾਣਾ ਹੈ। ਦਰਅਸਲ, ਸਪਨਾ ਚੌਧਰੀ ਖਿਲਾਫ 14 ਅਕਤੂਬਰ 2018 ਨੂੰ ਆਸ਼ਿਆਨਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ ਸੀ ਕਿ 13 ਅਕਤੂਬਰ ਨੂੰ ਲਖਨਊ ਦੇ ਸਮ੍ਰਿਤੀ ਉਪਵਨ 'ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ ਪਰ ਸਪਨਾ ਸ਼ੋਅ 'ਚ ਨਹੀਂ ਪਹੁੰਚੀ।