image caption:

ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿਚ ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਪਾਏ ਭੰਗੜੇ

 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਗੁਰਪੁਰਬ ਮੌਕੇ ਦੇਸ਼ ਭਰ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਹੁੰਦੇ ਹੀ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ &rsquoਤੇ ਪਿਛਲੇ ਇੱਕ ਸਾਲ ਤੋਂ ਡਟੇ ਕਿਸਾਨ ਖੁਸ਼ੀ &rsquoਚ ਭੰਗੜੇ ਪਾ ਰਹੇ ਨੇ। ਕਿਸਾਨ ਇੱਕ-ਦੂਜੇ ਦੇ ਗਲ਼ ਲੱਗ ਕੇ ਖੁਸ਼ੀ ਜ਼ਾਹਰ ਕਰ ਰਹੇ ਨੇ। ਕਿਸਾਨਾਂ ਨੇ ਇਸ ਨੂੰ ਲੰਬੇ ਸੰਘਰਸ਼ ਦੀ ਜਿੱਤ ਦੱਸਿਆ ਹੈ। ਉਨ੍ਹਾਂ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ।
ਦੱਸ ਦੇਈਏ ਕਿ ਸਿੰਘੂ ਅਤੇ ਟਿਕਰੀ ਬਾਰਡਰ &rsquoਤੇ ਕਈ ਕਿਲੋਮੀਟਰ ਖੇਤਰ ਵਿੱਚ ਕਿਸਾਨਾਂ ਦੇ ਟੈਂਟ ਲੱਗੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਦਾ ਮੰਚ ਆਮ ਤੌਰ &rsquoਤੇ ਸਵੇਰੇ 10 ਵਜੇ ਸਜਦਾ ਹੈ, ਪਰ ਸ਼ੁੱਕਰਵਾਰ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਹੁੰਦੇ ਹੀ ਕਿਸਾਨਾਂ ਨੇ ਆਪਣੇ ਟੈਂਟ ਵਿੱਚ ਹੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਅੰਦੋਲਨ ਦੇ ਮੰਚ ਵੱਲ ਚਾਲੇ ਪਾ ਦਿੱਤੇ।