image caption:

ਤਿੰਨ ਖੇਤੀ ਕਾਨੂੰਨ ਖਤਮ ਪਰ ਅਜੇ ਧਰਨੇ ’ਤੇ ਡਟੇ ਰਹਿਣਗੇ ਕਿਸਾਨ, ਸੰਸਦ ਦੀ ਕਾਰਵਾਈ ਦਾ ਕਰਨਗੇ ਇੰਤਜ਼ਾਰ

 ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਪੀਐਮ ਮੋਦੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਘਰ ਪਰਤਣ ਦੀ ਅਪੀਲ ਵੀ ਕੀਤੀ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੇ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਕਿਸਾਨ ਸੰਯੁਕਤ ਮੋਰਚੇ ਨੇ ਕਿਹਾ ਕਿ ਕਿਸਾਨਾਂ ਅੱਜ ਜਾਂ ਕੱਲ੍ਹ ਅੰਦੋਲਨ ਖਤਮ ਨਹੀਂ ਕਰਨਗੇ। ਉਹ ਉਦੋਂ ਤਕ ਡਟੇ ਰਹਿਣਗੇ, ਜਦੋਂ ਤਕ ਸੰਸਦ ਦੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ। ਇਸ ਤੋਂ ਪਹਿਲਾਂ ਕਿਸਾਨ ਏਕਤਾ ਮੋਰਚਾ ਨੇ ਖੇਤੀ ਕਾਨੂੰਨ ਵਾਪਸ ਲੈਣ ਨੂੰ ਆਪਣੀ ਜਿੱਤ ਦੱਸਿਆ। ਕਿਸਾਨ ਏਕਤਾ ਮੋਰਚਾ ਨੇ ਟਵੀਟ ਕਰਕੇ ਕਿਹਾ, 1 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਡੀ ਜਿੱਤ ਹੋਈ ਹੈ। ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰੂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਏਕਤਾ ਅਤੇ ਨਿਆਂ ਹੀ ਸਫ਼ਲਤਾ ਦਾ ਰਾਹ ਹੈ।