ਪਾਕਿਸਤਾਨ ਦੀ ਵਿਧਾਇਕਾ ਦਾ ਅਸ਼ਲੀਲ ਵੀਡੀਓ ਵਾਇਰਲ
 ਪਾਕਿਸਤਾਨ ਦੀ ਇਕ ਮਹਿਲਾ ਵਿਧਾਇਕ ਦਾ ਅਸ਼ਲੀਲ ਵੀਡੀਓ ਵਾਇਰਲ ਹੋਇਆ ਹੈ। ਪੰਜਾਬ ਦੇ ਤਕਸ਼ਿਲਾ ਵਿਧਾਨ ਸਭਾ ਹਲਕੇ ਤੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਸਾਨੀਆ ਆਸ਼ਿਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਵਿਧਾਇਕ ਸਾਨੀਆ ਨੂੰ ਇਸ ਵੀਡੀਓ ਬਾਰੇ ਪਿਛਲੇ ਮਹੀਨੇ ਪਤਾ ਲੱਗਾ ਸੀ। ਉਨ੍ਹਾਂ ਇਸ ਸਬੰਧੀ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀ ਨੂੰ 26 ਅਕਤੂਬਰ ਨੂੰ ਸੂਚਿਤ ਕੀਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸਾਨੀਆ ਆਸ਼ਿਕ ਨੇ 26 ਅਕਤੂਬਰ ਨੂੰ ਸੰਘੀ ਜਾਂਚ ਏਜੰਸੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਇਸ ਦੀ ਕਾਪੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਪੋਸਟ ਕੀਤੀ ਹੈ। ਸਾਨੀਆ ਨੇ ਦੋਸ਼ ਲਾਇਆ ਕਿ ਇਹ ਅਸ਼ਲੀਲ ਵੀਡੀਓ ਕਈ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ। ਜਿਸ 'ਚ ਨਜ਼ਰ ਆ ਰਹੀ ਔਰਤ ਉਸ ਵਰਗੀ ਲੱਗ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ 'ਚ ਨਜ਼ਰ ਆ ਰਹੀ ਲੜਕੀ ਸਾਨੀਆ ਹੈ।