image caption:

ਅਭਿਨੇਤਰੀ ਪਿ੍ਰੰਟੀ ਜਿੰਟਾ ਨੇ 46 ਸਾਲ ਦੀ ਉਮਰ ਵਿਚ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

 ਬਾਲੀਵੁੱਡ ਇੰਡਸਟਰੀ ਦੀ ਬਬਲੀ ਅਦਾਕਾਰਾ ਪਿ੍ਰੰਟੀ ਜਿੰਟਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਦੇ ਘਰ ਕਿਲਕਾਰੀਆਂ ਗੂੰਜ਼ ਉੱਠੀਆਂ ਹਨ। ਪ੍ਰੀਤੀ ਜ਼ਿੰਟਾ ਦੋ ਜੁੜਵਾ ਬੱਚਿਆਂ ਦੀ ਮਾਂ ਬਣ ਗਈ ਹੈ। ਪ੍ਰਿਟੀ ਨੇ ਆਪਣੀ ਜ਼ਿੰਦਗੀ ਦੇ ਇਸ ਸਭ ਤੋਂ ਖੁਸ਼ਹਾਲ ਪਲ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਪੋਸਟ 'ਚਪਿ੍ਰੰਟੀ ਜਿੰਟਾ ਨੇ ਆਪਣੇ ਦੋ ਬੱਚਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ।

ਪਿ੍ਰੰਟੀ ਜਿੰਟਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪਤੀ ਨਾਲ ਆਪਣੀ ਫੋਟੋ ਦੇ ਨਾਲ ਸਪੈਸ਼ਲ ਨੋਟ ਸ਼ੇਅਰ ਕਰ ਕੇ ਇਹ ਗੁੱਡ ਨਿਊਜ਼ ਦਿੱਤੀ ਹੈ। ਪ੍ਰੀਤੀ ਨੇ ਆਪਣੀ ਪੋਸਟ ਵਿਚ ਲਿਖਿਆ - ਮੈਂ ਅੱਜ ਸਾਰਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕਰਨਾ ਚਾਹੁੰਦੀ ਹਾਂ। ਮੈਂ ਤੇ ਜੀਨ ਬਹੁਤ ਜ਼ਿਆਦਾ ਖੁਸ਼ ਹਾਂ। ਪ੍ਰਿਟੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਨਾਂ ਉਸ ਨੇ ਜੈ ਜ਼ਿੰਟਾ ਗੁਡਨਫ  ਤੇ ਜੀਆ ਜ਼ਿੰਟਾ ਗੁਡਨਫ ਰੱਖਿਆ ਹੈ।