image caption:

ਬਾਈਡਨ ਵੱਲੋਂ ਐਸ ਬੀ ਏ ਦੇ ਉੱਪ ਪਸ਼ਾਸਕ ਵਜੋਂ ਨਾਮਜ਼ਦ ਦਿਲਵਰ ਸਈਦ ਦੀ ਪੁਸ਼ਟੀ ਦੇ ਰਾਹ ਵਿਚ ਰਿਪਬਲਿਕਨ ਬਣੇ ਅੜਿਕਾ

 ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਦੁਆਰਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਸ ਬੀ ਏ) ਦੇ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦ ਪਾਕਿਸਤਾਨੀ ਮੂਲ ਦੇ ਅਮਰੀਕੀ ਦਿਲਵਰ ਸਈਦ ਦੀ ਸਮਾਲ ਬਿਜ਼ਨਸ ਕਮੇਟੀ ਵਿਚ ਪੁਸ਼ਟੀ ਦੇ ਰਾਹ ਵਿਚ ਰਿਪਬਲਿਕਨਾਂ ਨੇ ਅੜਿਕਾ ਪਾ ਦਿੱਤਾ ਹੈ। ਦਿਲਵਰ ਸਈਦ ਦੀ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦਗੀ ਦੀ ਪੁਸ਼ਟੀ ਲਈ ਸੱਦੀ  ਕਮੇਟੀ ਦੀ ਮੀਟਿੰਗ ਵਿਚ ਕੋਈ ਵੀ ਰਿਪਬਲੀਕਨ ਮੈਂਬਰ ਹਾਜਰ ਨਹੀਂ ਹੋਇਆ। ਸਮਾਲ ਬਿਜ਼ਨਸ ਕਮੇਟੀ ਦੀ ਪੁਸ਼ਟੀ ਉਪਰੰਤ ਹੀ ਦਿਲਵਰ ਸਈਦ ਦੀ ਐਸ ਬੀ ਏ ਦੇ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦੀ ਦੀ ਪੁਸ਼ਟੀ ਪੂਰੀ ਸੈਨੇਟ ਦੀ ਮੀਟਿੰਗ ਵਿਚ ਕੀਤੀ ਜਾਣੀ ਸੀ। ਮਾਨਵੀ ਹੱਕਾਂ ਬਾਰੇ ਲੀਡਰਸ਼ਿੱਪ ਕਾਨਫਰੰਸ ਦੇ ਪ੍ਰਧਾਨ ਵੇਡ ਹੈਂਡਰਸਨ ਨੇ ਇਸ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਵਤੀਰਾ ਅਣਉੱਚਿਤ ਹੈ। ਹੈਂਡਰਸਨ ਦਾ ਮੰਨਣਾ ਹੈ ਕਿ ਸਈਦ ਨੂੰ ਆਪਣੇ ਧਰਮ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੈਂਡਰਸਨ ਨੇ ਕਿਹਾ ਹੈ ਇਹ ਮੁਸਲਮਾਨ ਵਿਰੋਧੀ ਕੱਟੜਤਾ ਹੈ, ਸਾਨੂੰ ਇਸ ਕੱਟੜਤਾ ਵਿਰੁੱਧ ਖੜੇ ਹੋਣਾ ਚਾਹੀਦਾ ਹੈ। ਸਈਦ ਮੂਲ ਵਿਚ ਰੂਪ ਵਿਚ ਪਾਕਿਸਤਾਨੀ ਹੈ। ਉਹ ਸਨਫਰਾਂਸਿਸਕੋ, ਬੇ ਏਰੀਆ ਸਥਿੱਤ ਕੰਪਨੀ ਲੁਮਿਆਟਾ ਦਾ ਸੀ ਈ ਓ ਹੈ। ਉਹ 'ਵਿਕਟਰੀ ਫੰਡ' ਦਾ ਸਹਿ ਸੰਸਥਾਪਕ ਸੀ ਜਿਸ ਕਾਰਨ 2020 ਵਿਚ ਬਾਈਡਨ ਦੇ ਨਾਂ ਦੀ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਸ਼ੁਰੂਆਤ ਵਿਚ ਹੀ ਪੁਸ਼ਟੀ ਹੋ ਗਈ ਸੀ। ਉਬਾਮਾ ਪ੍ਰਸ਼ਾਸਨ ਵਿਚ ਵੀ  ਦਿਲਵਰ ਅਹਿਮ ਅਹੁੱਦਿਆਂ ਉਪਰ ਕੰਮ ਕਰਦਾ ਰਿਹਾ ਹੈ।