image caption:

ਖੇਡ ਪ੍ਮੋਟਰ ਕਾਲਾ ਟਰੇਸੀ ਨੂੰ ਖੇਡਾਂ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕਰਕੇ ਧੰਨਵਾਦ ਕੀਤਾ

 ਦਿੜ੍ਹਬਾ ਮੰਡੀ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -  ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਲੈਕੇ ਜਾਣ ਵਾਲੇ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਥੰਮ  ਪ੍ਰਮੋਟਰ   ਲਖਬੀਰ ਸਿੰਘ  ਸਹੋਤਾ ( ਕਾਲਾ ਟਰੇਸੀ) ਨੂੰ ਮਿਲ ਕੇ ਉਨ੍ਹਾਂ ਨੂੰ ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਲਈ ਕੀਤੇ ਜਾ ਉੱਪਰਾਲਿਆਂ ਲਈ ਅੱਜ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ ਗਿਆ ।
ਉਹ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਟਰੇਸੀ ਸ਼ਹਿਰ ਰਹਿ ਰਹੇ ਹਨ। ਉਹਨਾਂ ਦੀ ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਦੇਸ਼ ਵਿਦੇਸ਼ ਵਿੱਚ ਵੱਡਾ ਨਾਮ ਹੈ।ਉਹਨਾਂ ਦਾ ਲਾਡਲਾ ਭਾਣਜਾ ਜਤਿੰਦਰ ਜੌਹਲ ਅੱਜ ਕਬੱਡੀ ਦਾ ਸਿਰਕੱਢ ਪ੍ਮੋਟਰ ਹੈ। ਉਹਨਾਂ ਪੰਜਾਬ ਵਿਸਵ ਕਬੱਡੀ ਕੱਪ ਦੌਰਾਨ  ਅਮਰੀਕਾ ਦੀਆਂ ਟੀਮਾਂ ਉਤਾਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।
2014 ਦੀ ਵੇਵ ਕਬੱਡੀ ਲੀਗ ਦੌਰਾਨ ਉਨ੍ਹਾਂ ਪੁਰੇਵਾਲ ਭਰਾਵਾਂ ਤੇ ਸਾਥੀਆਂ ਨਾਲ ਮਿਲਕੇ  ਵੈਨਕੂਵਰ ਲਾਈਨਜ਼ ਦੀ ਵੱਡੀ ਟੀਮ ਉਤਾਰੀ ਸੀ।
ਅੱਜ ਉਹਨਾਂ ਦਾ ਅਮਰੀਕਾ, ਭਾਰਤ ਵਿੱਚ ਚੰਗਾ ਨਾਮ ਹੈ। ਬੇਹੱਦ ਸਰੀਫ਼, ਮਿਲਣਸਾਰ, ਸਲੀਕੇ ਤੇ ਮਿਲਾਪੜੇ ਸੁਭਾਅ ਵਾਲੇ ਕਾਲਾ ਟਰੇਸੀ ਦਾ ਹਰ ਕੋਈ ਅਦਬ ਕਰਦਾ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੰਜਾਬ ਵਿੱਚ ਰੁੜਕਾ ਖੁਰਦ, ਜੰਡਿਆਲਾ ਮੰਜਕੀ, ਚਹੈੜੂ, ਗਹਿਲਾ ਆਦਿ ਥਾਂਵਾਂ ਤੇ ਵੱਡੇ ਟੂਰਨਾਮੈਂਟ ਕਰਾਉਂਦੇ ਹਨ।
ਉਹ ਖੇਡਾਂ ਦੇ ਨਾਲ ਨਾਲ ਪਿੰਡ ਦੇ ਸਕੂਲ, ਧਾਰਮਿਕ ਸਥਾਨਾਂ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ।
ਕਬੱਡੀ ਖਿਡਾਰੀਆਂ ਦੀ ਔਖੇ ਸਮੇਂ ਮੱਦਦ ਕਰਨ ਦੇ ਨਾਲ ਨਾਲ ਮੋਟਰਸਾਇਕਲ, ਕਾਰਾਂ ਅਤੇ ਨਗਦ ਰਾਸ਼ੀਆ ਨਾਲ ਸਨਮਾਨ ਕਰਦੇ ਹਨ। ਇੰਨੀ ਦਿਨੀ ਪੰਜਾਬ ਖੇਡ ਸੀਜ਼ਨ ਦੌਰਾਨ ਉਨ੍ਹਾਂ ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਨਾਂ ਤੇ ਟੀਮ ਸਪਾਂਸਰ ਕੀਤੀ ਹੈ।
 ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਵਲੋਂ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲਕੇ ਪੰਜਾਬੀ ਦੇ ਵਿਦਵਾਨ ਬੁਲਾਰੇ ਸਤਪਾਲ ਖਡਿਆਲ ਨੂੰ ਕਾਰ ਨਾਲ ਸਨਮਾਨਿਤ ਕੀਤਾ ਹੈ। ਉਹ ਹਰ ਇੱਕ ਖਿਡਾਰੀ ਦੇ ਨਾਲ ਖੜੇ ਹਨ । ਉਨ੍ਹਾਂ ਨਾਲ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਪ੍ਮੋਟਰ ਹੈਰੀ ਭੰਗੂ, ਅਮਨ ਟਿਮਾਨਾ, ਰਾਜਾ ਧਾਮੀ, ਸੁੱਖੀ ਸੰਘੇੜਾ, ਅਟਵਾਲ ਬ੍ਦਰਜ, ਜਗਰੂਪ ਸਿੱਧੂ, ਜੇ ਕਬੂਲਪੁਰ, ਗੁਰਮੀਤ ਮੱਲੀ, ਰਮਨੀਕ ਬੱਟ, ਲਵ ਰਿਆੜ ,ਭਾਨਾ ਖੱਖ ਤੋਂ ਇਲਾਵਾ ਸੁੱਖਾ ਚੱਕਾਵਾਲਾ ਯੂ ਕੇ ਦਾ ਵੀ ਸਾਥ ਰਿਹਾ ਹੈ। ਇਸ ਮੌਕੇ  ਸਤਪਾਲ ਖਡਿਆਲ,ਹੀਪੀ ਰੁੜਕਾ ਖੁਰਦ, ਕਬੱਡੀ ਖਿਡਾਰੀ ਲੱਡੂ ਖਡਿਆਲ ਵੀ ਮੌਜੂਦ ਸਨ।।