image caption:

ਕੋਰੋਨਾ ਦੀ ਚੌਥੀ ਲਹਿਰ ਨੂੰ ਰੋਕਣ ਲਈ ਆਸਟ੍ਰੀਆ ਨੇ ਲਗਾਇਆ ਲੌਕਡਾਊਨ

ਵਾਸ਼ਿੰਗਟਨ- ਦੁਨੀਆ ਦੇ ਕਈ ਮੁਲਕਾਂ ਵਿਚ ਮਹਾਮਾਰੀ ਦਾ ਪ੍ਰਕੋਪ ਬਰਕਰਾਰ ਹੈ। ਰੂਸ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਹੀ ਹੈ। ਯੂਰਪ ਦੇ ਬਾਕੀ ਮੁਲਕਾਂ ਵਿਚ ਵੀ ਮਹਾਮਾਰੀ ਦੇ ਪਰਤਣ ਦਾ ਖ਼ਤਰਾ ਬਰਕਰਾਰ ਹੈ। ਜੌਂਸ ਹੌਪਕਿੰਸ ਯੂਨੀਵਰਟਿੀ ਦੇ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2559 ਕਰੋੜ ਨੂੰ ਪਾਰ ਕਰ ਗਈ ਹੈ। ਜਦ ਕਿ 51.3 ਲੱਖ ਤੋਂ ਜ਼ਿਆਦਾ ਲੋਕਾਂ ਦੀ ਮਹਾਮਾਰੀ ਕਾਰਨ ਮੌਤ ਹੋ ਗਈ। ਇਹੀ ਨਹੀਂ ਟੀਕਾਕਰਣ ਦਾ ਅੰਕੜਾ ਵੀ 7.59 ਅਰਬ ਨੂੰ ਪਾਰ ਕਰ ਗਿਆ ਹੈ। ਅਮਰੀਕਾ ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲਿਆਂ 47,528,607 ਅਤੇ 768,658 ਮੌਤਾਂ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ ਬਣਿਆ ਹੋਇਆ ਹੈ।
ਆਸਟ੍ਰੀਆ ਵਿਚ ਕੋਰੋਨਾ ਦੀ ਚੌਥੀ ਲਹਿਰ &rsquoਤੇ ਕਾਬੂ ਪਾਉਣ ਦੇ ਲਈ ਦੇਸ਼ ਪੱਧਰੀ ਲੌਕਡਾਊਨ ਲਗਾਇਆ ਜਾਵੇਗਾ। ਆਸਟ੍ਰੀਆ ਦੇ ਚਾਂਸਲਰ ਅਲੈਕਜ਼ੈਂਡਰ ਨੇ ਦੱਸਿਆ ਕਿ ਲੌਕਡਾਊਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਦਸ ਦਿਨ ਦੇ ਲਈ ਪ੍ਰਭਾਵੀ ਰਹੇਗਾ। ਇਸ ਦੌਰਾਨ ਵਿਦਿਆਰਥੀਆਂ ਦੇ ਲਈ ਸਕੂਲਾਂ ਵਿਚ ਕਲਾਸ਼ਾਂ ਨਹੀਂ ਲਗਾਈ ਜਾਣਗੀਆਂ। ਇਹੀ ਨਹੀਂ ਰੈਸਟੋਰੈਂਟ ਅਤੇ ਸੱਭਿਆਚਰਕ ਪ੍ਰੋਗਰਾਮਾਂ &rsquoਤੇ ਵੀ ਰੋਕ ਰਹੇਗੀ। ਇੱਕ ਫਰਵਰੀ ਤੋਂ ਦੇਸ਼ ਵਿਚ ਟੀਕਾਕਰਣ ਵੀ ਜ਼ਰੂਰੀ ਕਰ ਦਿੱਤਾ ਜਾਵੇਗਾ। ਚਾਂਸਲਰ ਅਲੈਕਜ਼ੈਂਡਰ ਸ਼ਾਲੇਨਬਰਗ ਨੇ ਕਿਹਾ ਕਿ ਅਸੀਂ ਪੰਜਵੀਂ ਲਹਿਰ ਨਹੀਂ ਚਾਹੁੰਦੇ ਹਨ।