image caption:

ਕਿਸੇ ਵੀ ਤਾਕਤ ਨੂੰ ਹਰਾ ਸਕਦੇ ਨੇ ਕਿਸਾਨ’ : ਅਮਰੀਕੀ ਸੰਸਦ ਮੈਂਬਰ

 ਅਮਰੀਕੀ ਸੰਸਦ ਮੈਂਬਰ ਐਂਡੀ ਲੇਵਿਨ ਨੇ ਭਾਰਤ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸ ਦੇ ਮੈਂਬਰ ਐਂਡੀ ਲੇਵਿਨ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋਈ ਕਿ ਵਿਰੋਧ ਪ੍ਰਦਰਸ਼ਨਾਂ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਭਾਰਤ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਐਂਡੀ ਲੇਵਿਨ ਨੇ ਕਾਰਪੋਰੇਟ ਹਿੱਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸ ਮੈਂਬਰ ਐਂਡੀ ਲੇਵਿਨ ਨੇ ਕਿਹਾ, &ldquoਇਹ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਭਾਰਤ ਅਤੇ ਦੁਨੀਆ ਭਰ ਦੇ ਕਾਮੇ ਇਕੱਠੇ ਹੁੰਦੇ ਹਨ, ਤਾਂ ਉਹ ਕਾਰਪੋਰੇਟ ਹਿੱਤਾਂ ਨੂੰ ਹਰਾ ਸਕਦੇ ਹਨ ਅਤੇ ਤਰੱਕੀ ਕਰ ਸਕਦੇ ਹਨ।&rdquo