image caption:

ਉੱਘੇ ਗਾਇਕ ਸੁਖਵਿੰਦਰ ਸਿੰਘ ਅਤੇ ਕਵੀ ਸੁਰਜੀਤ ਪਾਤਰ ਨੂੰ ਪੰਜਾਬ ਸਰਕਾਰ ਨੇ ਦਿੱਤਾ ਕੈਬਨਿਟ ਰੈਂਕ

 ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਘੇ ਗਾਇਕ ਸੁਖਵਿੰਦਰ ਸਿੰਘ ਅਤੇ ਸੂਬਾਈ ਗਾਇਕ ਤੇ ਕਵੀ ਸੁਰਜੀਤ ਪਾਤਰ  ਨੂੰ &lsquoਸ਼੍ਰੋਮਣੀ ਸਾਹਿਤਕਾਰ&rsquo ਵਜੋਂ ਕੈਬਨਿਟ ਰੈਂਕ  ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਨੂੰ ਸਮਰਪਿਤ ਸੰਗੀਤਮਈ ਸ਼ਾਮ ਦੌਰਾਨ ਸਿੱਖ ਇਤਿਹਾਸ ਦੀ ਇਸ ਯਾਦਗਾਰ ਵਿੱਚ ਦੋਵਾਂ ਸ਼ਖ਼ਸੀਅਤਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਦੋਵਾਂ ਨੂੰ ਪੰਜਾਬ ਦਾ ਅਹਿਮ ਸਨਮਾਨ ਦੇਣ ਦਾ ਐਲਾਨ ਕੀਤਾ।

ਦਾਸਤਾਨ-ਏ-ਸ਼ਹਾਦਤ ਪ੍ਰੋਜੈਕਟ ਦੀ ਪਟਕਥਾ ਪਦਮਸ਼੍ਰੀ ਡਾ. ਸੁਰਜੀਤ ਪਾਤਰ  ਦੁਆਰਾ ਲਿਖੀ ਗਈ ਹੈ। ਇਸ ਦੇ ਨਾਲ ਹੀ ਗੈਲਰੀਆਂ ਵਿੱਚ ਦਿਖਾਈਆਂ ਗਈਆਂ ਸਿੱਖ ਇਤਿਹਾਸ ਦੀਆਂ ਐਨੀਮੇਸ਼ਨ ਫਿਲਮਾਂ, ਗੀਤ ਅਤੇ ਟਿੱਪਣੀਆਂ ਮੁੰਬਈ ਅਤੇ ਦਿੱਲੀ ਦੇ ਸਟੂਡੀਓਜ਼ ਤੋਂ ਤਿਆਰ ਕੀਤੀਆਂ ਗਈਆਂ ਹਨ।