image caption:

ਕਰੋਨਾ ਦਾ ਨਵਾਂ ਵੈਰੀਐਂਟ ਜ਼ਿਆਦਾ ਖਤਰਨਾਕ, ਪਹਿਲਾਂ ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਮੁੜ ਲੈ ਸਕਦੈ ਆਪਣੀ ਲਪੇਟ ਵਿਚ

 ਨਿਊਯਾਰਕ, - ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਮਾਨ ਗੁਣਾਂ ਵਾਲਾ ਸਾਰਸ-ਸੀਓਵੀ-2 ਵੇਰੀਐਂਟ ਮਹਾਮਾਰੀ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਸਕਦਾ ਹੈ। ਇਨਫੈਕਸ਼ਨ ਦਾ ਤੇਜ਼ ਪ੍ਰਸਾਰ ਕਰ ਸਕਦਾ ਹੈ ਤੇ ਪੂਰਨ ਟੀਕਾਕਰਨ ਵਾਲਿਆਂ (ਬ੍ਰੇਕਥਰੂ) ਦੇ ਨਾਲ ਹੀ ਪਹਿਲਾਂ ਇਸ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਆਪਣੀ ਲਪੇਟ &rsquoਚ ਲੈ ਸਕਦਾ ਹੈ। ਇਕ ਨਵੇਂ ਅਧਿਐਨ &rsquoਚ ਇਹ ਚਿੰਤਾ ਪੈਦਾ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

ਸੈੱਲ ਨਾਂ ਦੀ ਪੱਤਰਕਾ &rsquoਚ ਪ੍ਰਕਾਸ਼ਿਤ ਅਧਿਐਨ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਉਸ ਵੇਰੀਐਂਟ ਦੀ ਤੁਲਨਾ &rsquoਚ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਜੋ ਅੰਸ਼ਿਕ ਤੌਰ &rsquoਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਸਕਦਾ ਹੈ। ਹਾਰਵਰਡ ਯੂਨੀਵਰਸਿਟੀ ਦੀ ਸ਼ੋਧਕਰਤਾ ਮੈਰੀ ਬੁਸ਼ਮੈਨ ਕਹਿੰਦੀ ਹੈ ਕਿ ਹਾਲੇ ਤਕ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚ ਨਿਕਲਣ ਵਾਲੇ ਵੇਰੀਐਂਟ ਦੀ ਪਛਾਣ ਰੈੱਡ ਫਲੈਗ ਨਾਲ ਕੀਤੀ ਜਾਂਦੀ ਰਹੀ ਹੈ।