image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੋ ਭੀ ਤਬਦੀਲੀਆਂ ਸਰਕਾਰਾਂ ਹੁਣ ਵਾਤਾਵਰਣ ਲਈ ਲਿਆਉਣ, ਸਵੀਕਾਰੀਏ, ਕਿਧਰੇ ਕਿਸਾਨ ਅੰਦੋਲਨ ਦੀਆਂ ਰੀਸਾਂ ਨਾ ਕਰੀਏ ਕਿ ਅਸੀਂ ਸਰਕਾਰ ਦੇ ਆਖੇ ਨਹੀਂ ਲੱਗਣਾ

 ਬੀਤੇ ਐਤਵਾਰ 7 ਨਵੰਬਰ ਨੂੰ ਮੇਰੇ ਸ਼ਹਿਰ ਅਤੇ ਸੰਬੰਧਿਤ ਗੁਰੂ ਘਰ ਦੇ ਅਹਾਤੇ ਵਿੱਚੋਂ ਖਾਲਿਸਤਾਨ ਰੀਫਰੈਂਡਮ ਦੀਆਂ ਵੋਟਾਂ ਪਈਆਂ । ਜਿਉਂ ਹੀ ਮੇਰੀ ਬੇਟੀ ਨੇ ਚੈਨਲ &lsquoਤੇ ਜਾਣਕਾਰੀ ਦੇਖੀ ਤਾਂ ਆਖਣ ਲੱਗੀ ਤੂੰ ਲੇਖਕ ਹੈਂ ਅਤੇ ਭਾਈਚਾਰੇ ਦੀ ਖ਼ੈਰ ਖੁਆਹ ਤੇ ਤੇਰੇ ਆਪਣੇ ਸ਼ਹਿਰ ਅਤੇ ਗੁਰਦੁਆਰੇ ਇਹ ਕਾਰਜ ਹੋ ਰਿਹਾ ਹੋਵੇ ਤੇਰਾ ਫਰਜ਼ ਹੈ ਜਾ ਕੇ ਦੇਖਣ ਦਾ, ਸਿਹਤ ਕੁਝ ਢਿੱਲੀ ਸੀ, ਪਰ ਮੈਂ ਇਕ ਦਮ ਕਿਹਾ ਜਰੂਰ ਲੈ ਚੱਲ, ਜਾ ਕੇ ਸਾਰਾ ਦ੍ਰਿਸ਼ ਦੇਖਿਆ, ਨਾਲ ਲੱਗਦੀ ਖਰੀਦੀ ਥਾਂ ਵਿੱਚ ਇਹ ਵਿਹਾਰ ਹੋ ਰਿਹਾ ਸੀ, ਬੜੀ ਭੀੜ ਰੌਣਕ ਸੀ, ਬਿਲਕੁੱਲ ਸੱਚ ਕਿ ਵੋਟਾਂ, ਲੰਮੀਆਂ ਕਤਾਰਾਂ ਵਿੱਚ ਖੜ੍ਹੀਆਂ ਬੁੜੀਆਂ, ਅੱਧ ਖੜ੍ਹ ਨੌਜਵਾਨ ਤੇ ਬੱਚੇ ਯਾਨੀ ਹਰ ਵਰਗ ਹਾਜ਼ਰ ਸੀ, 5 ਵਜ ਚੁੱਕੇ ਸਨ ਪਰ ਹਾਲੇ ਵੋਟਾਂ ਬੰਦ ਨਹੀਂ ਸਨ ਹੋਈਆਂ, ਖ਼ੈਰ ਮੈਂ ਫੇਰ ਆ ਗਈ ਤੇ ਚੈਨਲ ਤੇ ਦ੍ਰਿਸ਼ ਦੇਖੀ ਗਈ, ਮੈਂ ਕਿਸੇ ਟੈਲੀਫੂਨ ਕਰਨ ਵਾਲੇ ਨੇ ਜੀਹਨੇ ਇੱਛਾ ਪ੍ਰਗਟਾਈ ਕਿ ਤੇਰੀ ਸਿਹਤ ਪੁੱਛਣ ਲਈ ਆਉਣਾ ਹੈ ਮੈਂ ਕਿਹਾ ਮੈਂ ਤਾਂ ਪਾਰਕ ਐਵੇਨੀਊ ਗੁਰਦੁਆਰੇ ਵੋਟਾਂ ਦੇਖਣ ਜਾਣਾ ਹੈ, ਹੈਰਾਨੀ ਨਾਲ ਕਹਿੰਦੇ ਆਪਣੀ ਸਿਹਤ ਦਾ ਧਿਆਨ ਨੀ ਰੱਖ ਸਕਦੀ ? ਮੈਂ ਕਿਹਾ ਭਰਾ ਮੈਂ ਤਾਂ ਰਾਤ ਗੁਰਮੇਲ ਸਿੰਘ ਮੱਲ੍ਹੀ ਭਰਾ ਦੇ ਬੇਟੇ ਦੇ 21ਵੇਂ ਜਨਮ ਦਿਨ &lsquoਤੇ ਭੀ ਜਾ ਕੇ ਆਈ ਹਾਂ, ਜੀਵਨ ਉਹ ਜੋ ਦੂਜਿਆਂ ਲਈ ਲੇਖੇ ਲਾਈਏ, ਕਹਿੰਦਾ ਬਹਾਦਰੀ ਹੈ, ਲਿਖਦੀ ਜਾਵਾਂ ਉਥੇ ਪੰਜਾਬ ਟਾਈਮਜ਼ ਦੇ ਪ੍ਰਤੀਨਿੱਧ ਮਨਪ੍ਰੀਤ ਸਿੰਘ ਬੱਧਨੀਕਲਾਂ ਮਿਲੇ ਤੇ ਬੜੇ ਹੀ ਅੰਦਾਜ਼ ਵਿੱਚ ਕਹਿੰਦੇ ਅੰਟੀ ਧੰਨ ਹੈਂ ਤੂੰ, ਮੈਂ ਕਿਹਾ ਕਾਕਾ 45 ਸਾਲ ਹੋ ਗਏ ਇਸ ਭਾਈਚਾਰੇ ਵਿੱਚ ਵਿਚਰਦੀ ਨੂੰ, ਕਹਿੰਦਾ ਪਰ ਅੰਟੀ ਹੁਣ ਇੰਨਾ ਸਮਾਂ ਦੇਣਾ ਸੱਚੀ ਤੂੰ ਧੰਨ ਹੈਂ, ਮੈਂ ਮੇਰਾ ਖਿਆਲ ਹੈ ਕਿ ਇਸ ਦੋਨੋਂ ਥਾਵਾਂ ਤੇ ਜਾ ਕੇ ਤੇ ਇਹ ਅੱਖਰ ਸੁਣ ਕੇ ਘੱਟੋ ਘੱਟ 20% ਸਿਹਤ ਵਿੱਚ ਸੁਧਾਰ ਪਾ ਲਿਆ, ਪ੍ਰਮਾਤਮਾਂ ਅੱਗੇ ਇਹ ਹੀ ਅਰਜੋਈ ਹੈ ਕਿ ਸੁਆਸਾਂ ਵਿੱਚ ਸੇਵਾ ਦਾ ਸੰਕਲਪ ਰੱਖੇ, ਮੈਂ ਆਪਣੇ ਸਮਾਜ ਵਿੱਚ ਇਸੇ ਤਰ੍ਹਾਂ ਵਿਚਰਦੀ ਰਹਾਂ ।
  ਵਿਸ਼ਾ ਕਿ ਆਉਣ ਵਾਲਾ ਸਪਤਾਹ ਗੁਰੂ ਨਾਨਕ ਦੇਵ ਜੀ ਦੇ ਪੁਰਬ ਦਾ ਹੈ, ਲੇਖਕ ਜਰੂਰ ਕੁਝ ਨਵੀਨ ਖੋਜਾਂ ਨਾਲ ਭਰਪੂਰ ਲਿਖਤਾਂ ਭੇਂਟ ਕਰਨਗੇ, ਮੈਂ ਤਾਂ ਧਾਰਮਿਕ ਲੇਖਕ ਨਹੀਂ, ਨਾ ਹੀ ਨਕਲਾਂ ਮਾਰ ਕੇ ਕੁਝ ਭੀ ਲਿਖਣ ਨੂੰ ਠੀਕ ਮੰਨਦੀ ਹਾਂ, ਜਿੰਨੀ ਦੇਰ ਅੰਦਰ ਲਗਨ ਨਹੀ ਲਿਖਤ ਪੁੰਗਰਦੀ ਨਹੀਂ, ਨਾਲੇ ਧਾਰਮਿਕ ਰੁਚੀ ਭੀ ਹੋਣੀ ਬਣਦੀ ਹੈ, ਮੇਰਾ ਗਿਆਨ ਨਹੀਂ ਹੈ ਇਸ ਵਿਸ਼ੇ ਤੇ, ਵਿਸ਼ਵਾਸੀ ਹਾਂ, ਪ੍ਰਚਾਰ ਜੋਗੀ ਨਹੀਂ, ਵਿਚਾਰ ਜੋਗੀ ਤਾਂ ਹਾਂ ਜੋ ਕੋਈ ਤਵਾਰੀਖੀ ਆਧਾਰਿਤ ਲਿਖਤਾਂ ਨਾ ਹੋਣ ਤਾਂ ਪੜਚੋਲ ਕਰ ਸਕਦੀ ਹਾਂ, ਜਿਵੇਂ ਕਿ ਗੁਰੂ ਕਾਲ ਕੇਵਲ 550 ਸਾਲ ਇਸ ਸਮੇਂ ਕੱਲ੍ਹ ਦੀ ਗੱਲ ਲੱਗਦੀ ਹੈ ਤਾਂ ਖੋਜ ਕੋਈ ਕਠਿਨ ਨਹੀਂ, ਗੁਰੂ ਸਾਹਿਬਾਂ ਵੇਲੇ ਦੀਆਂ ਬੋਲੀ ਤੇ ਭਾਸ਼ਾ, ਉਨ੍ਹਾਂ ਦਾ ਲਿਬਾਸ, ਰਹਿਣੀ ਬਹਿਣੀ, ਖਾਣਾ ਪੀਣਾ, ਆਪਸੀ ਰਿਸ਼ਤੇਦਾਰੀਆਂ, ਵਿਹਾਰ ਤੇ ਕਾਰੋਬਾਰ, ਸਭ ਲੱਭ ਕੇ ਸੰਗਤਾਂ ਨੂੰ ਉਪਲਬਧ ਕੀਤੇ ਜਾਣ, ਇਹ ਹੈ ਲੇਖ ਜੋ ਲੋੜੀਂਦੇ ਹਨ ਨਾ ਕਿ ਜੋ ਚੱਲੀਆਂ ਆ ਰਹੀਆਂ ਲਿਖਤਾਂ ਹਨ ਉਹ ਹੀ ਵਾਰ ਵਾਰ ਲਿਖੀ ਜਾਵੋ, ਸ਼੍ਰੋਮਣੀ ਕਮੇਟੀ ਦਾ ਭੀ ਕਾਰਜਕਾਰ ਹੋਣਾ ਬਣਦਾ ਹੈ ਕਿ ਇਸ ਪਾਸੇ ਧਿਆਨ ਦੇਣ, ਨਾ ਕਿ ਕਿਸਾਨੀ ਸੰਘਰਸ਼ ਵਿੱਚ ਕੁੱਦਣ, ਹਾਂ ਲੰਗਰ ਦੀ ਸੇਵਾ ਪ੍ਰਥਾ ਹੈ ਕਰੋ, ਪਰ ਕਿਸਾਨਾਂ ਦੇ ਝਗੜਿਆਂ ਦੇ ਕੇਸ ਲੜੋ, ਮ੍ਰਿਤਕਾਂ ਨੂੰ ਲੱਖ ਲੱਖ ਰੁਪਿਆ ਵੰਡੋ, ਇਹ ਸਰਕਾਰਾਂ ਤੇ ਯੂਨੀਅਨਾਂ ਦੇ ਕੰਮ ਹਨ, ਸ਼੍ਰੋਮਣੀ ਕਮੇਟੀ ਧਰਮ ਕਰਮ ਵੱਲ ਹੀ ਕੇਂਦਰਿਤ ਹੋਵੇ, ਗਰੀਬ ਬੇਘਰਿਆਂ ਲਈ ਫਲੈਟ ਉਸਾਰਨ, ਸਿਰ ਢੱਕਣ ਜੋਗੇ ਵਸੀਲੇ ਦੇਣ, ਰੁਜ਼ਗਾਰ ਦੇ ਸਾਧਨ ਬਨਾਉਣ, ਛੋਟੀਆਂ ਮੋਟੀਆਂ ਦਸਤਕਾਰੀਆਂ ਲਾ ਕੇ ਬੀਬੀਆਂ ਨੂੰ ਕੰਮ ਦੇਣ, ਬੰਦਿਆਂ ਲਈ ਖੇਤੀਬਾੜੀ ਦੇ ਦੇਸੀ ਢੰਗ ਨਾਲ ਸਬਜ਼ੀਆਂ ਆਦਿ ਦੇ ਵੱਲ ਧਿਆਨ ਲਾਉਣ, ਜਮੀਨਾਂ ਹਨ ਕਮੇਟੀ ਕੋਲ ਨਾਲੇ ਤਾਂ ਇਹ ਚਤੁਰ ਲੋਕ ਸ਼੍ਰੋਮਣੀ ਕਮੇਟੀ ਤੋਂ ਪੈਸੇ ਖਰਚਾਈ ਜਾਂਦੇ ਹਨ, ਨਾਲੇ ਭੰਡੀ ਜਾਂਦੇ ਹਨ, ਸਬਕ ਸਿੱਖੋ ।
  ਇਥੇ ਮੈਂ ਇਕ ਵਾਰਤਾ ਲਿਖਣਾ ਆਪਣਾ ਫਰਜ਼ ਸਮਝਦੀ ਹਾਂ ਕਿ ਵਫ਼ਾਦਾਰੀ ਦਾ ਅੱਖਰ ਬਣਿਆ ਕਿਵੇਂ ਹੋਵੇਗਾ ਤੇ ਬੇਵਫ਼ਾਈ ਕਿਵੇਂ ਮਗਰੇ ਆਈ, ਦੋ ਦਿਨਾਂ ਤੋਂ ਮੈਂ ਇਕ ਚੈਨਲ &lsquoਤੇ ਦੋ ਕਾਰਕੁੰਨ ਪ੍ਰੋਗਰਾਮ ਦੇ ਰਹੇ ਹਨ, ਧਿਆਨ ਲਾ ਕੇ ਸੁਣਿਆ ਕਿਉਂਕਿ ਉਹ ਮੇਰੀ ਲਾਈਨ ਹੈ, ਨੀਝ ਲਾਈ ਬੈਠੀ ਰਹੀ, ਮੂਕ ਬਹਿਸ ਕਿ ਕਪਤਾਨ ਸਾਹਿਬ ਨੇ ਕਿਉਂ ਨਵੀਂ ਪਾਰਟੀ ਬਣਾਈ ? ਹੁਣ ਕਿਉਂ ਕਿਹਾ ਕਿ ਵਜ਼ੀਰਾਂ ਦੇ ਕੰਮਾਂ &lsquoਤੇ ਕਿਉਂ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਕਿਉਂਕਿ ਪਾਰਟੀ ਬਚਾਉਣੀ ਚਾਹੁੰਦਾ ਸੀ, ਕਹਿੰਦੇ ਹੁਣ ਹੋਰ ਕਿਉਂੁ ਚੁੱਪ ਨਹੀਂ ਰਹੇ ? ਗੱਲ ਕੀ ਨਵਜੋਤ ਸਿੰਘ ਸਿੱਧੂ ਨੂੰ ਹੀ ਸਰਬ ਕਲਾ ਸਮਰੱਥ ਦੱਸਣ ਨੰਬਰ ਪਹਿਲਾ ਤਾਂ ਸਿੱਧੂ ਖੇਮਾਂ ਹੀ ਘੋਖ ਲਈਏ, ਪਹਿਲਾਂ ਤਾਂ ਭਾਜਪਾ-ਅਕਾਲੀ ਨਖਿੱਧ, ਕਾਂਗਰਸ ਵਿੱਚ ਛੜੱਪਾ ਝੱਟ ਹੀ ਮਨ ਲਹਿ ਗਿਆ, ਦੁਸ਼ਹਿਰੇ ਦੀ ਘਟਨਾ ਕਰਕੇ ਚੁੱਪ ਵੱਟਣੀ ਲਾਹੇਬੰਦ ਸੀ, ਫੇਰ ਕੋਈ ਮਹਿਕਮਾ ਪਸੰਦ ਨੀ ਆਇਆ, ਕੰਮ ਕੋਈ ਕਰਨਾ ਨੀ ਸੀ ਤੇ ਬਣਦੀ ਕਿਸੇ ਨਾਲ ਹੈ ਨਹੀਂ, ਹੁਣ ਦੁਹਾਈ ਤਾਂ ਪੈ ਰਹੀ ਹੈ ਕਿ ਸਿੱਧੂ ਕਿਸੇ ਨਾਲ ਭੀ ਤੁਰ ਨਹੀਂ ਸਕਦਾ ਤੇ ਇਧਰ ਇਹ ਦੋਨੋਂ ਭਾਈਬੰਦ ਆਖ ਰਹੇ ਹਨ ਹੈ ਹੀ ਬੱਸ ਇਕੋ ਹੀ ਬੰਦਾ, ਹੁਣ ਚੰਨੀ ਸਾਹਿਬ ਭੀ ਫਿੱਟ ਨਹੀਂ, ਭੜਕ ਗਏ ਇਸ ਸਵਾਲ ਤੇ ਕਿ ਚੰਨੀ ਸਾਹਿਬ ਤੁਸੀਂ ਬਣਾਏ, ਕਹਿੰਦੇ ਨਾ ਜੀ ਨਾ ਇਹ ਤਾਂ ਹਾਈ ਕਮਾਂਡ ਦੀ ਪਸੰਦ ਹੈ (ਇਹ ਸੱਚ ਹੈ) ਗੱਲ ਕੀ ਮੈਨੂੰ ਬਣਾਉ, ਨਹੀਂ ਤਾਂ ਚਾਨਣੀ ਦੀਵਾਲੀ ਆਉੂਗੀ, ਭਾਵੇਂ ਅਗਲੀ ਦੀਵਾਲੀ ਤਾਂ ਇਨ੍ਹਾਂ ਦੀ ਹੋਣੀ ਹੀ ਨਹੀਂ । ਦੂਜਾ ਕਪਤਾਨ ਸਾਹਿਬ ਦੇ ਫੈਸਲੇ, ਭਾਈ ਕਾਂਗਰਸ ਭੀ ਹੋਰ ਚਾਰ ਮਹੀਨੇ ਕੱਟ ਲੈਂਦੀ ਕਿਉਂ ਇਹ ਫਾਹਾ ਲਿਆ, ਸਿੱਧੂ ਨੂੰ ਕਿਧਰੇ ਹੋਰ ਸਨਮਾਨਿਤ ਕਰ ਦਿੰਦੇ, ਬਾਗੀ ਵਿਧਾਇਕਾਂ ਨੂੰ ਸਮਝਾਉਂਦੇ ਕਿ ਪਾਰਟੀ ਖਿਲਰੇਗੀ, ਪਰ ਹਾਈ ਕਮਾਂਡ ਹੈਂਕੜ ਵਿੱਚ ਸੀ, ਹੁਣ ਭੀ ਉਹ ਸਿੱਧੂ ਤੋਂ ਚੰਨੀ ਸਾਹਿਬ ਨੂੰ ਟਿਕਾਣੇ ਲਾਈ ਰੱਖਣ ਲਈ ਇਹ ਵਾਤਾਵਰਣ ਬਣਵਾ ਰਹੀ ਹੈ ਕਿ ਕਿਧਰੇ ਚੰਨੀ ਸਾਹਿਬ ਸਮਝਣ ਨਾ ਲੱਗ ਜਾਣ ਕਿ ਮੈਂ ਤਾਂ ਕਾਬਲ ਹੀ ਮੁੱਖ-ਮੰਤਰੀ ਦੇ ਹਾਂ, ਸਿੱਧੂ ਦਾ ਨਿਸ਼ਾਨਾ ਤਾਂ ਹਾਲੇ ਕਿਸੇ ਨੂੰ ਅੰਦਾਜ਼ਾ ਨਹੀਂ, ਕਿਧਰੇ ਭਾਜਪਾ ਆਪਣਾ ਉਧਾਰਾ ਦਿੱਤਾ ਬੰਦਾ ਮੋੜ ਨਾ ਲੈਣ, ਬੇਵਫ਼ਾਈ ਸਾਫ ਦਿਸਦੀ ਹੈ ।
  ਮੈਂ ਪਹਿਲੇ ਸਫ਼ੇ ਤੇ ਗੁਰਮੇਲ ਸਿੰਘ ਮੱਲ੍ਹੀ ਹੋਰਾਂ ਦਾ ਥੋੜ੍ਹਾ ਜ਼ਿਕਰ ਕੀਤਾ ਤੇ ਉਨ੍ਹਾਂ ਗਿਲਾ ਭੀ ਕੀਤਾ ਕਿ ਲੋਕੀ ਆਖਦੇ ਹਨ ਕਿ ਬੀਬੀ ਤੇਰੇ ਵਿਰੁੱਧ ਬੋਲਦੀ ਹੈ, ਮੇਰਾ ਸਪੱਸ਼ਟੀਕਰਨ, ਬਿਲਕੁੱਲ ਗਲਤ ਹੈ ਕਿ ਮੈਂ ਗੁਰਮੇਲ ਸਿੰਘ ਮੱਲ੍ਹੀ ਦੇ ਵਿਰੁੱਧ ਹਾਂ, ਮੈਂ ਤਾਂ ਸਿਰਤੋੜ ਜੋਰ ਲਾ ਕੇ ਜਿਤਾਇਆ, ਕੀ ਮੈਂ ਵਿਰੁੱਧ ਬੋਲਦੀ ਹਾਂ, ਨਹੀਂ ਜੀ, ਮੈਂ ਤਾਂ ਅੰਦਰੋਂ ਦੁਖੀ ਹੋ ਕੇ ਭੜਾਸ ਕੱਢ ਰਹੀ ਹਾਂ, ਮੈਂ ਕਿਵੇਂ ਭੁੱਲ ਸਕਦੀ ਹਾਂ ਕਿ ਕਿਵੇਂ ਮੱਲ੍ਹੀ ਭਰਾਵਾਂ ਨੇ ਮਿਹਨਤ, ਪੈਸਾ ਖਰਚ ਕਰਕੇ ਆਪਣੇ ਕਾਰੋਬਾਰ ਥਾਂ ਤੇ ਸਮੋਸੇ ਪਕੌੜੇ ਖਲਾਉਣੇ ਮੀਟਿੰਗ ਲਈ ਗਰੁੱਪ ਲੋੜ ਦਾ ਸੀ, ਕੋਈ ਅਤਿਕਥਨੀ ਨਹੀਂ ਕਿ ਕਦੀ ਇਹ ਸ਼ੇਰ ਗਰੁੱਪ ਜਿੱਤ ਨਹੀਂ ਸੀ ਸਕਦਾ ਪਰ ਬੇਵਫ਼ਾਈਆਂ ਦੇਖ ਕੇ ਮੈਂ ਔਖੀ ਹਾਂ ਕਿ ਕਿਵੇਂ ਗਿੱਦੜਾਂ ਨੂੰ ਸ਼ੇਰ ਬਣਾ ਸਾਡੇ ਸਿਰਾਂ ਤੇ ਚੜ੍ਹਾ ਧਰੇ ਤੇ ਅੱਜ ਉਹ ਭੀ ਕਾਂਗਰਸੀ ਵਜ਼ੀਰਾਂ ਵਾਂਗੂੰ ਚਾਮ੍ਹਲੇ ਫਿਰਦੇ ਨੇ, ਹੁਣ ਫੇਰ ਕਿਉਂ ਚੋਣ ਕਰਵਾਈ, ਪਤਾ ਹੈ ਕਿ ਪਾਣੀ ਕਿੰਨਾ ਕੁ ਡੂੰਘਾ ਹੈ, ਕਦੀ ਅਸੀਂ ਗੁਰਦੁਆਰੇ ਨੂੰ ਉਸ ਬੰਦੇ ਦੇ ਦਰਸ਼ਨ ਕਰਦਿਆਂ ਨਹੀਂ ਸੀ ਦੇਖਿਆ ਤੇ ਲਿਆ ਕੇ ਜੀ ਸਾਡੇ ਵਰਗੀ ਪੱਗ ਹੈ, ਜਥੇ ਦਾ ਹੈ ਪਹਿਲੀ ਵਾਰ ਹੀ ਟੀਸੀ &lsquoਤੇ ਬਿਠਾ ਤਾ, ਹੁਣ ਕਰਨੀ ਭਰ ਹੋ ਰਹੀ ਹੈ ਜਾ ਕੇ ਜਿਹੜੀ ਸਿੱਖ ਕੌਂਸਲ ਵਿੱਚ ਗੁਰਮੇਲ ਸਿੰਘ ਗਿਆ ਵਿਰੋਧੀ ਗਏ, ਲੋੜ ਨਹੀਂ ਸੀ ਇਹ ਫੁੱਟ ਦਿਖਾਉਣ ਦੀ, ਅਰਦਾਸਾਂ ਕਰਨ ਵੇਲੇ ਸਾਡਾ ਗੁਰਦੁਆਰਾ ਦਿਸਿਆ, ਮੁਕਰਨ ਵੇਲਾ ਪੱਲਾ ਝਾੜਨ, ਬਦਨਾਮੀ ਇਥੇ ਦੀ ਹੋਈ, ਇਹ ਹਨ ਬੇਵਫ਼ਾਈਆਂ, ਕੀਤੀ ਨੂੰ ਨਾ ਜਾਨਣਾ, ਤਾਂ ਮੈਂ ਦੁਖੀ ਹੋ ਕੇ ਬੋਲ ਰਹੀ ਹਾਂ, ਹਾਲਾਂਕਿ ਮੈਂ ਗੁਰਮੇਲ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਦਾ ਕੋਈ ਲਾਭ ਨਹੀਂ ਲਿਆ, ਪਰ ਸੱਚ ਇਹ ਸੌ ਫੀਸਦੀ ਹੈ, ਮੈਂ ਇਹ ਨਹੀਂ ਆਖਦੀ ਕਿ ਪ੍ਰਬੰਧ ਕੋਝਾ ਹੈ, ਕੱਲ੍ਹ ਜੋ ਦ੍ਰਿਸ਼ ਸੀ ਵੋਟਾਂ ਵੇਲੇ ਮੈਂ ਦੇਖ ਕੇ ਐਨੀ ਮਲੱਖ ਦਾ ਲੰਗਰ ਫੇਰ ਵਧੀਆ ਸੀ ਕੋਈ ਵੋਟਾਂ ਵਾਲੇ ਤਾਂ ਸੇਵਾ ਨਹੀਂ ਸੀ ਕਰਦੇ, ਸੇਵਾਦਾਰ ਤੇ ਲਾਂਗਰੀ ਹੀ ਜੁਟੇ ਹੋਏ ਸਨ ਪ੍ਰਸ਼ੰਸਾ ਬਣਦੀ ਹੈ, ਸਭ ਕੁਝ ਤਸੱਲੀ ਬਖ਼ਸ਼ ਸੀ ਪਰ ਬੱਸ ਏਕਤਾ ਤੇ ਪ੍ਰਧਾਨ ਦੀ ਇੱਜ਼ਤ ਮਾਣ ਦੀ ਘਾਟ ਰੜਕਦੀ ਹੈ । ਕੋਈ ਅਨੋਖੀ ਗੱਲ ਨਹੀਂ ਕਿ ਸਦਮਾਂ ਭੀ ਬੜਾ ਘਾਤਕ ਭੀ ਹੁੰਦਾ ਹੈ, ਕੱਲ੍ਹ ਮੇਰੇ ਅਜੀਜ਼ ਨੇ ਗੱਲਬਾਤ ਵਿੱਚ ਆਖਿਆ ਕਿ ਸੇਵਾ ਸਿੰਘ ਸੇਖਵਾਂ ਹਾਲੇ ਹੋਰ ਜੀਵਤ ਰਹਿ ਸਕਦੇ ਸਨ, ਪਰ ਉਹ ਅਕਾਲੀ ਦਲ ਛੱਡ ਕੇ ਭਟਕਦੇ ਆਖਿਰ ਨੂੰ ਆਮ ਵਿੱਚ ਜਾ ਕੇ ਨਮੋਸ਼ੀ ਨਾਲ ਹੀ ਤੁਰਦੇ ਲੱਗੇ, ਹੁਣ ਪੁੱਤਰ ਦੱਸੋ ਕੀ ਸੀਹ ਮਾਰ ਦੇਊ ਕੇਜਰੀਵਾਲ ਲਈ, ਸਾਰ-ਅੰਸ਼ ਹੈ ਕਿ ਇਕ ਰਹੋ, ਗੁੱਸੇ ਰਾਜ਼ੀ ਹੁੰਦੇ ਹੀ ਹਨ, ਪਰ ਬੇਵਫ਼ਾਈ ਨਾ ਕਰੋ, ਮੇਰਾ ਮੰਨਣਾ ਹੈ ਕਿ ਜੇਕਰ ਪ੍ਰਬੰਧਕ ਸੁਚੱਜੇ ਤੇ ਜੀਵਨ ਵਿੱਚੋਂ ਕੌੜੇ ਤਜਰਬੇ ਹੰਢਾ ਕੇ ਸਬਰ ਸਿੱਖ ਕੇ ਗੁਰੂ-ਘਰਾਂ ਦੇ ਸੇਵਾਦਾਰ ਬਨਣ ਤਾਂ ਬਹੁਤੀਆਂ ਸਮੱਸਿਆਵਾਂ ਖੜ੍ਹੀਆਂ ਭੀ ਨਾ ਹੋਣ ਤੇ ਹੋ ਭੀ ਜਾਣ ਤਾਂ ਦਿਆਨਤਦਾਰੀ ਨਜਿੱਠਣ, ਕੌਮ ਦੀ ਚੜ੍ਹਦੀਕਲਾ ਸਦਾ ਹੀ ਰਹੂ ਪਰ :-
  ਮੈਂ ਚੈਨਲ &lsquoਤੇ ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫਰੰਸ ਸੁਣ ਕੇ ਬੜੀ ਹੀ ਸੁੰਨ ਜਿਹੀ ਹੋ ਗਈ ਕਿ ਬੰਦਾ ਕੁਝ ਖਾਸ ਹੀ ਦਿਸਦਾ ਹੈ, ਸੱਜੇ ਹੱਥ ਵਿੱਚ ਕਾਲਾ, ਲਾਲ, ਪੀਲਾ ਫੇਰ ਕਾਲਾ ਚੂੜੇ ਵਾਂਗੂੰ ਸਜਾਵਟ, ਫੇਰ ਹੱਥ ਦੀਆਂ ਚਾਰ ਉਗਲਾਂ ਵਿੱਚ ਦੋਨੋਂ ਹੱਥੀਂ ਰੱਖਣਾ ਭੀ ਇਹ ਸਭ ਕੁਝ ਔਖਾ ਹੈ, ਅੱਗੇ ਬੋਲਣ ਵੇਲੇ ਅੱਖਾਂ ਚਮਕਣ ਚਿਹਰਾ ਦਗੇ ਤੇ ਅਜੀਬ ਢੰਗ ਨਾਲ ਸੰਬੋਧਤ, ਮੈਂ ਨਿਰਣਾ ਕੀਤਾ ਕਿ ਇਸ ਮਨੁੱਖ ਨੂੰ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਤਰ੍ਹਾਂ ਏਜੰਸੀ ਖੋਲ੍ਹਣੀ ਸਭ ਤੋਂ ਵਧੀਆ ਕਾਰਜ ਹੋਵੇ, ਸਿਆਸਤ ਵਿੱਚ ਸਭ ਦੀ ਦਾਰੀ, ਕਦੀ ਸਰਦਾਰੀ ਤੇ ਕਦੀ ਖਿਦਮਤ ਕਾਰੀ ਕਰਨੀ ਹੀ ਪੈਂਦੀ ਹੈ, ਪਰ ਇਹ ਕਿਸੇ ਦੂਜੇ ਦੀ ਗੱਲ ਨਹੀਂ ਸੁਣ ਸਕਦਾ, ਮੁਸ਼ਕਿਲ ਹੈ ਗੁਜ਼ਾਰਾ, ਜਿਹੜੀ ਮਰਜ਼ੀ ਪਾਰਟੀ ਵਿੱਚ ਭਰਤੀ ਹੋ ਜਾਵੇ ਹਰ ਥਾਂ ਹੀ ਇਹ ਹੀ ਹਾਲ ਰਹੂਗਾ ।
  ਬੜੇ ਦਿਨਾਂ ਤੋਂ ਮੇਰਾ ਮਨ ਉਬਾਲੇ ਖਾਈ ਜਾਂਦਾ ਹੈ ਕਿ ਮੈਂ ਆਪਣੇ ਅੰਦਰਲੀ ਭਾਵਨਾ ਦੀ ਭੜਕਾਹਟ ਬਾਹਰ ਕੱਢ ਸਾਂਝੀ ਕਰਾਂ, ਪਰ ਝਿਜਕਦੀ ਹੀ ਰਹੀ, ਅੱਜ ਮੇਰੇ ਹਾਵ ਭਾਵ ਕੁਝ ਕਾਹਲੇ ਪੈ ਗਏ, ਬੀਬੀ ਜੀ ਜਗੀਰ ਕੌਰ ਦੀ ਭੀ ਚੈਨਲ ਤੇ ਸਪੀਚ ਸੁਣੀ, ਸੋਚਿਆ ਕਿ ਹੀਆ ਕਰ ਹੀ ਲਵਾਂ, ਮੁੱਦਾ ਤਾਂ ਉਥੋਂ ਜਨਮਿਆਂ, ਜਦੋਂ ਨਿਹੰਗ ਸਿੰਘਾਂ ਨੇ ਤੜਕੇ ਅੰਮ੍ਰਿਤ ਵੇਲੇ ਕਤਲ ਨੂੰ ਅੰਜਾਮ ਦਿੱਤਾ, ਮੈਂ ਕਿਉਂ ਵਿਆਕੁਲ ? ਨੰਬਰ ਇਕ ਨਿਹੰਗ ਸਿੰਘ ਗੁਰੂ ਦੱਸਵੇਂ ਪਾਤਿਸ਼ਾਹ ਦੇ ਸੱਚੇ ਸੇਵਕ, ਫੌਜ ਅੰਮ੍ਰਿਤਧਾਰੀ, ਤੜਕੇ ਉੱਠ ਕੇ ਨਿੱਤਨੇਮ, ਪਾਠ ਅਤੇ ਸਦਾ ਧਾਰਮਿਕ ਗ੍ਰੰਥ ਕੋਲ ਹੀ ਰੱਖਦੇ ਹਨ, ਕਿਵੇਂ ਫੇਰ ਉਸ ਵੇਲੇ ਇਹ ਵੱਢ ਵਢਾਕੇ ਲਈ ਬਿਰਤੀ ਵਿੱਚ ਜੁੜੇ ਮਨ ਇਹ ਕਾਰਾ ਕਰਨ ਲਈ ਤਿਆਰ ? ਉਸ ਬੰਦੇ ਨੂੰ ਉਥੇ ਬਿਠਾ ਸਕਦੇ ਸਨ, ਅੰਦਰ ਬੰਦ ਕਰ ਸਕਦੇ ਸਨ, ਕੀ ਕਾਰ ਚਲਾਉਂਦੇ ਜਾਂ ਖੜ੍ਹੀ ਕਰਕੇ ਬੜੇ ਸਵਾਲ ਮੇਰੇ ਮਨ ਨੂੰ ਬੇਚੈਨ ਕਰਦੇ ਰਹਿੰਦੇ ਹਨ, ਮੈਂ ਪਾਠ ਕਰਨ ਲੱਗਦੀ ਹਾਂ ਤਾਂ ਸੋਚਦੀ ਹਾਂ ਕਿ ਮੈਂ ਤਾਂ ਉਨ੍ਹਾਂ ਅਨੁਸਾਰ ਕਿਣਕਾ ਨਹੀਂ ਪਾਠ ਕਰਦੀ ਤਾਂ ਫੱਲ ਕਿਥੋਂ ? ਮੈਂ ਅੱਜ ਪਾਠ ਕਰਨ ਲੱਗੀ ਤਾਂ ਸੋਚੀ ਡੁੱਬ ਗਈ ਕਿ ਮੈਂ ਕਿਹੜੇ ਧਰਮ ਦੀ ਪੈਰੋਕਾਰ ਹਾਂ, ਕਿਉਂਕਿ ਧਰਮ ਕਈ ਫਿਰਕਿਆਂ ਵਿੱਚ ਵੰਡਿਆ ਗਿਆ ਹੈ, 
ਭਾਵੇਂ ਮੈਂ ਫਿਰਕਿਆਂ ਦੀ ਅਭਿਲਾਸ਼ੀ ਨਹੀਂ, ਪਰ ਜਿਮੇਂ ਹਲ੍ਹਟ ਚੱਲਦਾ ਹੈ ਤਾਂ ਅਸੀਂ ਦੇਖਣਾ ਤਾਂ ਹੁੰਦਾ ਹੈ ਕਿ ਪਾਣੀ ਕਿਹੜੇ ਧਾਨਾਂ ਨੂੰ ਜਾ ਰਿਹਾ ਹੈ, ਮਗਜ ਤਾਂ ਖਰਾਬ ਹੋ ਜਾਂਦਾ ਹੈ ਜਦੋਂ ਤੁਸੀਂ ਪ੍ਰਚਾਰਕ ਜਾਂ ਕਿਸੇ ਜਥੇਬੰਦੀ ਨਾਲ ਜੁੜੇ ਤੇ ਉੱਘੇ ਬੁਲਾਰੇ ਆਖਣ ਜੀ ਬੰਦੇ ਸੋਧਣੇ, ਵੱਢਣੇ, ਟੱੁਕਣੇ, ਮਾਰ ਮੁਕਾਉਣੇ ਸਭ ਖਾਲਸਾਈ ਰਵਾਇਤਾਂ ਹਨ, ਤਾਂ ਸੋਚ ਖੁੰਡੀ ਹੋ ਜਾਂਦੀ ਹੈ ਕਿ ਕੀ ਫੇਰ ਅਸੀਂ ਇਹ ਧਰਮ ਨੂੰ ਪ੍ਰਵਾਨ ਕਰ ਰਹੇ ਹਾਂ, ਮੈਂ ਤਾਂ ਇਸ ਸਿੱਟੇ ਤੇ ਪਹੁੰਚੀ ਕਿ ਗੁਰੂ ਨਾਨਕ ਦੇਵ ਜੀ ਅਤੇ ਦੱਸਵੇਂ ਪਾਤਿਸ਼ਾਹ ਦੇ ਕਾਲ ਵਿੱਚ ਤਕਰੀਬਨ 200 ਸਾਲ ਦਾ ਸਮਾਂ ਹੈ, ਪਹਿਲਾਂ ਤਾਂ ਜਾਲਮ, ਜੁਲਮੀ ਅਤੇ ਜਲਾਦੀ ਸਮੇਂ ਸਨ ਤਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ ਤੇ ਮੲਧਣ-ੲÍਣਟ ਸਮਾਂ ਗਰਦਾਨਿਆ ਗਿਆ, ਭਾਵੇਂ ਪ੍ਰਿਥਮ ਧਰਮ ਸਨਾਤਮ ਤੇ ਅੰਗ੍ਰੇਜ਼ ਪੇਗਨ ਆਖਦੇ ਹਨ, ਕੋਈ ਸਲ੍ਹਾਉਣਯੋਗ ਕਾਲ ਨਹੀਂ ਮੰਨਿਆ ਗਿਆ, ਪਰ ਗੁਰੂ ਨਾਨਕ ਦੇਵ ਜੀ ਦੇ ਵੇਲੇ ਤਾਂ ਇਹ ਜੋ ਅੱਜ ਖਾਲਸਾਈ ਰਵਾਇਤ ਸਥਾਪਤ ਹੋ ਰਹੀ ਹੈ, ਹੈ ਨਹੀਂ ਸੀ, ਗੁਰੂ ਜੀ ਨੇ ਤਾਂ ਰਾਖਸ਼ ਸਧ੍ਹਾਰੇ ਪਰ ਕੀ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਆਦੇਸ਼ ਵੱਖਰੇ ਹਨ ? ਤਾਂ ਜਾਮੇ ਕਿਵੇਂ ਇਕੋ ਹੀ ਹੋ ਗਏ ? ਬੁੱਧੀਜੀਵੀ ਵਿਚਾਰਨ, ਮੈਂ ਪਹਿਲਾਂ ਭੀ ਲਿਖ ਚੁੱਕੀ ਹਾਂ ਕਿ ਜਾਮੇ ਦੀ ਗੱਲ ਕਰਨ ਵਾਲੇ ਹਿੰਦੂ ਰਹੁ ਰੀਤ ਨਾਲ ਪ੍ਰਭਾਵਤ ਹਨ, 84 ਦੇ ਦੁਖਾਂਤ ਦੀ ਇਕ ਧਾਰਾ ਇਹ ਭੀ ਹੈ ਕਿ ਕਮਿਊਨਿਸਟਾਂ ਨੇ ਗੁਰੂ ਨਾਨਕ ਦੇਵ ਜੀ ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ ਨੂੰ ਆਪਣੇ ਮੰਤਵ ਲਈ ਵਰਤ ਲਿਆ, ਉਹ ਤਾਂ ਕ੍ਰਿਤ ਨਾਲੋਂ ਖੋਹ, ਲੁੱਟ ਕੇ ਵੰਡਣਾ ਤਾਂ ਕੀ ਆਪਣੇ ਢਿੱਡ ਭਰਨ ਲਈ ਤੇ ਨਾਮ ਨੂੰ ਉਹ ਮੰਨਦੇ ਹੀ ਨਹੀਂ ਤਾਂ ਬਾਣੇ ਪਾ ਕੇ ਸਿੱਖ ਧਰਮ ਨੂੰ ਅਜਿਹੀਆਂ ਡੰਡੀਆਂ ਤੇ ਤੋਰ ਦਿੱਤਾ ਜੋ ਅੱਜ ਧਰਮ ਲਈ ਕੰਡਿਆਲੀਆਂ ਬਣ ਗਈਆਂ, ਸੰਤ ਭਿੰਡਰਾਂਵਾਲੇ ਧਾਰਮਿਕ ਤੇ ਤੀਖਣ ਬੁੱਧੀ ਵਾਲੇ ਮੰਨੇ ਜਾਂਦੇ ਹਨ, ਚਲੋ ਅਕਾਲੀ ਤਾਂ ਕਿਸੇ ਭੀ ਚੰਗੇ ਕੰਮ ਵਿੱਚ ਕਿਤੇ ਗਿਣੇ ਹੀ ਨਹੀਂ ਜਾਂਦੇ ਤਾਂ ਫੇਰ ਸੰਤਾਂ ਨੇ ਕਿਉਂ ਇਹ ਅਨਸਰ ਅਨੁਭਵ ਨਾ ਕੀਤਾ, ਅੱਜ ਕਿਸਾਨੀ ਸੰਘਰਸ਼ ਇਸ ਰਾਹ ਤੇ ਤੁਲਿਆ ਹੈ, ਧਰਮ ਨੂੰ ਵਰਤ ਰਹੇ ਹਨ ਰੰਗ ਲਾਲ ਪਰ ਸਾਡੇ ਸੋਸ਼ਲ ਮੀਡੀਏ ਨੇ ਚੰਗੇ ਭਲੇ ਮਨੁੱਖ ਭੀ ਡਰਪੋਕ ਬਣਾ ਧਰੇ, ਕੋਈ ਵਿਰੁੱਧ ਬੋਲਣ ਦਾ ਜਿਗਰਾ ਹੀ ਨਹੀਂ ਰੱਖਦਾ, ਗਲਬਾ ਹੀ ਇੰਨਾ ਪਾ ਲਿਆ ਉਨ੍ਹਾਂ ਅਕਾਲੀ ਬੀ।ਜੇ।ਪੀ। ਨਾਲੋਂ ਟੁੱਟਣ ਕਰਕੇ ਉਹਦੇ ਵੈਰੀ ਬਣ ਬੈਠੇ, ਮੈਂ ਬੀ। ਜੇ। ਪੀ। ਦੀ ਵਿਰੋਧੀ ਤਾਂ ਨਹੀਂ ਕਿ ਉਹ ਧਰਮ ਆਧਾਰਿਤ ਪਾਰਟੀ ਹੈ, ਅਕਾਲੀ ਦਲ ਭੀ, ਬਾਕੀ ਸਭ ਧਰਮ ਨੂੰ ਪਲੂਕੀ ਮਾਰ ਹਨ, ਅਫ਼ਸੋਸ ਕਿ ਦੇਖੀ ਜਾਵੋ ਕਿਵੇਂ ਕਿਸਾਨੀ ਸੰਘਰਸ਼ ਕਾਨੂੰਨਾਂ ਦੀ ਆੜ ਹੇਠ ਲੁਕਣ-ਮੀਚੀ ਖੇਡ ਰਿਹਾ ਹੈ, ਗੱਲ ਸਿਆਸਤੀ ਹੈ ਨਾਅਰਾ ਕਾਨੂੰਨ ਤੇ ਵਰਤੋਂ ਧਰਮ ਦੀ, ਲੰਗਰ ਤੇ ਪੈਸਾ ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦਾ, ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ, ਅਸੀਂ ਬੁਜ਼ਦਿਲ ਹਾਂ । 
  ਅੱਜ ਸੁਖਪਾਲ ਸਿੰਘ ਖਹਿਰਾ ਨੂੰ ਈ।ਡੀ। ਨੇ ਫੜ ਲਿਆ ਮੈਂ ਭਾਵੇਂ ਉਹਦੀ ਸਮਰਥੱਕ ਨਹੀਂ, ਪਰ ਦੁਖੀ ਹੋਈ ਕਿ ਦੇਖੋ ਦਿੱਲੀ ਦੀ ਝੋਲੀ ਚੁੱਕ ਕੇ ਇਸ ਸੂਝਵਾਨ ਬੰਦੇ ਨੇ ਕੀ ਖੱਟ ਲਿਆ ? ਵਿਦੇਸ਼ੀ ਭੀ ਉਦੋਂ ਤਾਂ ਖਹਿਰਾ ਪਾਠ ਕਰਦੇ ਸਨ, ਹੁਣ ਕਿਸੇ ਨੇ ਦੱਸਣਾ ਕਿ ਅਸੀਂ ਕਿਥੋਂ ਪੈਸੇ ਲਏ ਤੇ ਕੀਹਨੂੰ ਭੇਜੇ ਤੇ ਕਿਵੇਂ, ਆਪ ਦਾ ਨਉਂ ਤਾਂ ਉਦੋਂ ਦਾ ਹੀ ਵੱਜਦਾ ਸੀ, ਮੈਨੂੰ ਯਾਦ ਹੈ ਕਿਵੇਂ 84 ਵਾਂਗੂੰ ਦੁਹਾਈ ਪਈ ਜੀ ਮੈਂ ਭੀ ਆਪ ਵਿੱਚ ਹਾਂ, ਇਕ ਚੰਗੀਆਂ ਸਫਾਂ ਵਾਲੇ ਕਾਂਗਰਸੀ ਵੀਰ ਨੂੰ ਸੁਣ ਕੇ ਕਿ ਮੈਂ ਆਪ ਵਿੱਚ ਹਾਂ, ਮੈਂ ਪੁੱਛ ਹੀ ਬੈਠੀ, ਵੀਰ ਇਹ ਕੀ ? ਉੱਤਰ ਹਾਂ ਭੈਣ ਜੀ ਮੈਂ ਆਪ ਵਿੱਚ ਹਾਂ, ਦੂਜੀ ਇਕ ਤੀਮੀ ਨਗਰ ਕੀਰਤਨ ਵਿੱਚ ਟੋਪੀ ਪਾਈ ਪਰਚੇ ਵੰਡੇ, ਮੈਂ ਕਿਹਾ ਇਹ ਕੀ, ਆਖੇ ਹਾਂ ਜੀ ਜੀਉਣ ਹੀ ਤਾਂ ਹੋਊ, ਭਾਵੇਂ ਬੀਬੀ ਦਾ ਪਤੀ 84 ਦੇ ਕਾਂਡ ਵਿੱਚ ਇਸੇ ਸਜ਼ਾ ਭੀ ਭੁਗਤ ਚੁੱਕਾ ਸੀ, ਹੁਣ ਭੀ ਅਲੋਪ ਹੋ ਗਈ ਤੇ ਤੀਜੀ ਇਕ ਭੈਣ ਜੀ ਨਿੱਤ ਹੀ ਟੈਕਸਟ ਕਰ ਕਰ ਮੇਰੀ ਜ਼ਿੰਦਗੀ ਦੁੱਭਰ ਕਰੀ ਜਾਵੇ ਆਮ ਆਦਮੀ ਦੇ ਸੋਹਲਿਆਂ ਨਾਲ, ਇਕ ਦਿਨ ਮੇਰੀ ਬੇਟੀ ਦੁਖੀ ਹੋ ਕੇ ਟੈਕਸਟ ਕਰਕੇ ਕਹਿੰਦੀ, ਅੰਟੀ ਤੈਨੂੰ ਹੋਸ਼ ਨਹੀਂ ਮੇਰੀ ਮਾਂ ਤਾਂ ਅਕਾਲੀ ਦਲ ਦੀ ਸਮਰਥੱਕ ਹੈ, ਬੰਦ ਕਰ ਆਹ ਬੇਹੂਦਗੀ । 
  ਹੁਣ ਫੇਰ ਉਹ ਹੀ ਦੌਰ ਸ਼ੁਰੂ ਹੋ ਜਾਣੇ ਹਨ, ਕਈ ਵਪਾਰੀ ਪੈਸਾ ਬਣਾ ਕੇ ਅੱਗੇ ਭੀ ਪ੍ਰਫੁਲੱਤ ਹੋਏ ਹੁਣ ਫੇਰ ਲੱਗਣਗੇ, ਭਾਈ ਸੁਖਪਾਲ ਸਿੰਘ ਖਹਿਰਾ ਕੇਸ ਤੋਂ ਸਬਕ ਸਿੱਖੋ, ਇਕ ਦਿਨ ਸਾਧ ਦਾ ਭੀ ਭੁੱਗਾ ਕੁਟਿਆ ਜਾਵੇਗਾ, ਸਹਾਇਤਾ ਕਰਨੀ ਹੈ ਜਿਹੜੀ ਮਰਜ਼ੀ ਪਾਰਟੀ ਦੀ ਕਰੋ, ਪਰ ਕਾਨੂੰਨੀ ਰਸਤੇ ਪੈਸੇ ਭੇਜੋ ਨਾ ਆਪ ਲਿਬੜੋ ਨਾ ਕਿਸੇ ਤੇ ਛਿੱਟੇ ਪਾਉ । ਚੈਨਲ ਤੇ ਬੀਬੀ ਖਬਰ ਨਸ਼ਰ ਕਰ ਰਹੀ ਕਹਿੰਦੀ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਨੇਤਾ ਦੇਖੋ ਅਕਲ ਦੇ ਜਨਾਜ਼ੇ, ਖਹਿਰਾ ਪਹਿਲਾਂ ਅਕਾਲੀ ਫੇਰ ਕਾਂਗਰਸੀ ਫੇਰ ਆਪਣੀ ਪਾਰਟੀ ਫੇਰ ਕਾਂਗਰਸ ਵਿੱਚ ਹੁਣ ਆਖਿਰ ਕਿਸੇ ਵਿੱਚ ਭੀ ਨਹੀਂ, ਮਾਪਿਆਂ ਵ੍ਹਾਰੀਏ ਹੀਰੇ ਮਰ ਗੀ ਨੂੰ ਕੌਣ ਰੋਊਗੀ, ਵਾਲੀ ਸਥਿਤੀ ਹੈ, ਇਕ ਇੰਕਸ਼ਾਫ ਜੋ ਲਿਖਣਾ ਬਣਦਾ ਹੈ ਕਿ ਖਹਿਰਾ ਸਾਹਿਬ ਨੇ ਜੋ ਛੜਯੰਤਰ ਬੀਬੀ ਜਗੀਰ ਕੌਰ ਦੀ ਧੀ ਦੇ ਕਾਂਡ ਵਿੱਚ ਪਿੰਡ ਦੇ ਜੱਟ ਤੋਂ ਰਚਵਾਇਆ, ਨਾ ਤਾਂ ਦਿਆਨਤਦਾਰੀ, ਸ਼ਰਾਫਤ ਸੱਭਿਆਚਾਰ ਤੇ ਭਾਈਚਾਰਕ ਸਾਂਝ, ਧੀ ਭੈਣ ਦੇ ਮਾਣ ਵਾਲੀ ਕੋਈ ਭੀ ਬਿੰਦੂ ਲਾਗੂ ਨਹੀਂ ਕਰ ਸਕਦੇ, ਨਿੰਦਣਯੋਗ ਹੀ ਨਹੀਂ ਫਿਟਕਾਰਨ ਯੋਗ ਸੀ, ਸਜ਼ਾ ਪ੍ਰਮਾਤਮਾਂ ਦੇਵੇ ਜਾਂ ਕਾਨੂੰਨ, ਆਖਿਰ ਹੁੰਦਾ ਤਾਂ ਰੱਬ ਦਾ ਭਾਣਾ ਹੀ ਹੈ । ਕੱਲ੍ਹ ਦੇ ਵਿਧਾਨ ਸਭਾ ਸੈਸ਼ਨ ਵਿੱਚ ਜੋ ਕੁਝ ਵਤੀਰਾ ਮੁੱਖ-ਮੰਤਰੀ ਚੰਨੀ ਸਾਹਿਬ ਨੇ ਦਿਖਾਇਆ, ਸਲਾਹੁਣਾ ਆਕਸ਼ਕ ਨਹੀਂ ਕਰਦਾ, ਉਹ ਹੁਣ ਮੁੱਖ-ਮੰਤਰੀ ਹਨ, ਦੁੱਖ ਮੰਤਰੀ ਨਹੀਂ ਕਿ ਭਰ ਭਰ ਮੁੱਠੀਆਂ ਸੁਆਹ ਦੀਆਂ ਸੁੱਟਣ ਤੇ ਦੋਨੋਂ ਹੱਥ ਚੁੱਕ ਚੁੱਕ ਆਉ ਇੱਧਰ ਹੱਥ ਹੌਲਾ ਕਰਾਂ ਤੁਹਾਡਾ ਛਵੀ ਗੁਆਈ, ਨੌਕਰੀਆਂ ਦੀ ਵੰਡ ਆਪਣੇ ਮੰਤਰੀਆਂ ਦੇ ਫਰਜੰਦਾਂ ਨੂੰ ਵੰਡ ਕਿਵੇਂ ਵਿਰੋਧੀਆਂ ਨੂੰ ਭੰਡਣਗੇ ? ਪੂਰਨਮਾਸ਼ੀ ਦਾ ਅਨੰਦ ਮਾਣ ਲੈਣ, ਮੱਸਿਆ ਭੀ ਆਉਣੀ ਹੀ ਆਉਣੀ ਹੈ । 
  ਫਿਰੋਜ਼ਪੁਰ ਵਿੱਚ ਅਕਾਲੀ ਇਕੱਠ ਵਿੱਚ ਖਲ੍ਹਲ ਝੂਠ ਬੋਲ ਰਹੇ ਹਨ ਜੋ ਭੀ ਕਿਸਾਨੀ ਭੇਸ ਵਿੱਚ ਪਹੁੰਚੇ ਕਾਂਗਰਸੀ, ਵੀਡੀਉ ਵਿੱਚ ਕਿਵੇਂ ਡਾਂਗਾਂ ਤੇ ਕਾਰ ਭੰਨ ਬੋਲਣ ਵਾਲਾ ਕਿਵੇਂ ਕਾਰ ਦੇ ਬੋਨਟ &lsquoਤੇ ਚੜ੍ਹ ਗਿਆ, ਹੁਣ ਕਹਿੰਦਾ ਕਿਲੋਮੀਟਰ ਤੱਕ ਘੜੀਸਦੇ ਗਏ, ਭਾਈ ਤੂੰ ਬੋਨਟ ਤੇ ਕੀ ਕਰਨ ਨੂੰ ਚੜ੍ਹਿਆ ? ਕਹਿੰਦੇ ਜੀ ਕਿਸਾਨਾਂ ਨੂੰ ਰੋਹ ਚੜ੍ਹ ਗਿਆ ਕਿ ਬੀਬਾ ਬਾਦਲ ਸਵਾਲਾਂ ਦੇ ਉੱਤਰਾਂ ਬਗੈਰ ਚਲੀ ਗਈ, ਭਾਈ ਤੁਸੀਂ ਡਾਂਗਾਂ ਲੈ ਕੇ ਸਵਾਲ ਪੁੱਛਣ ਗਏ ਸੀ ? ਕਾਰਾਂ ਦੀ ਭੰਨ ਤੋੜ ਸਵਾਲ ਸਨ, ਕੀ ਰੋਹ ਕੇਵਲ ਕਾਂਗਰਸੀ ਕਿਸਾਨਾਂ ਨੂੰ ਹੀ ਚੜ੍ਹ ਸਕਦਾ ਹੈ? ਅਕਾਲੀ ਦਲ ਵਾਲੇ ਮੰਕ ਹਨ, ਫੇਰ ਸੱਚ ਬੋਲੋ ਕਿ ਹਾਂ ਅਸੀਂ ਭੰਨੀ ਹੈ ਕਾਰ, ਮੁਕਰਦੇ ਕਿਉਂ ਹੋ, ਹੋਵੋ ਕਾਨੂੰਨ ਦੇ ਹਵਾਲੇ ਕਿਸਾਨਾਂ ਨੂੰ ਝੂਠ ਨੇ ਹੀ ਮਾਰਨਾ ਹੈ, ਬਾਜਵਾ ਮੰਤਰੀ ਆਪ ਹੀ ਮੰਨੇ ਕਿ ਖੇਤੀਬਾੜੀ ਵਿੱਚ ਸੁਧਾਰ ਚਾਹੀਦਾ ਹੈ, ਝੋਨਾ ਬੰਦ ਤੇ ਪੁਰਾਣੀਆਂ ਸਕੀਮਾਂ ਤਹਿਤ ਖੇਤੀ ਲਿਆਵੋ, ਫੇਰ ਬਾਰਡਰਾਂ ਤੇ ਕੀ ਕਰਨ ਨੂੰ ਬਿਠਾਏ ? ਪੰਜਾਬ ਵਿੱਚ ਹਦਾਇਤਾਂ ਕਿਉਂਕਿ ਕੋਈ ਝੋਨਾ ਨਹੀਂ ਬੀਜੇ, ਖਰੀਦ ਨਹੀਂ ਹੋਵੇਗੀ, ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਵੱਲ ਵਧੋ, ਮੈਂ ਤਾਂ ਕਹਿਕੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਨਹੀਂ, ਖੇਤੀ ਬਾੜੀ ਲਈ ਸੁਧਾਰ ਕਾਨੂੰਨੀ ਪ੍ਰਕਿਰਿਆ ਬਗੈਰ ਇਨ੍ਹਾਂ ਜੱਟਾਂ ਨੇ ਮੰਨਣੇ ਨਹੀਂ ਵਿਦੇਸ਼ੀ ਹਟ ਜਾਣ ਚੁੱਕ ਚਕੱਈਆਂ ਕਰਨੋ ਪੰਜਾਬ ਦੇ ਹਿੱਤ ਦੀ ਗੱਲ ਕਰੋ, ਨਾ ਭਾਜਪਾ ਵਿਰੋਧ ਤੇ ਕਾਂਗਰਸੀ ਹੱਕ, ਅਕਾਲੀ ਤਾਂ ਮਗਰ ਲੱਗ ਕੇ ਅੱਗੇ ਆਪਣਾ ਰੋਸ ਕਰਕੇ ਬੀ। ਜੇ। ਪੀ। ਦੇ ਵਿਰੋਧੀ ਹਨ, ਕਾਨੂੰਨ ਤਾਂ ਲਾਗੂ ਕਰਨੇ ਹੀ ਪੈਣੇ ਹਨ, ਹਾਂ ਕੁਝ ਸਥਾਨਕ ਹਾਲਤਾਂ ਮੁਤਾਬਕ ਸੋਧਾਂ ਕਰਕੇ ਸਰਕਾਰ ਕੋਈ ਭੀ ਹੋਵੇ ਸਾਡੇ ਆਪਣੇ ਦੇਸ਼ ਵਿੱਚ ਭੀ ਇਹ ਕੁਝ ਚੱਲਦਾ ਹੀ ਹੈ, ਵਿਰੋਧੀ ਧਿਰਾਂ ਹੱਲੇ ਗੁਲੇ ਕਰਦੀਆਂ ਹੀ ਹਨ, ਐੱਮ।ਪੀ। ਦੀ ਦੂਜੀ ਨੌਕਰੀ ਤੇ ਦੂਸ਼ਣਬਾਜ਼ੀ ਫੇਰ ਧਾਰਾਵਾਂ ਬਦਲੋ ਆਦਿ ਪਰ ਇਹ ਭੀ ਮੰਨਣਾ ਪੈਣਾ ਹੈ £82000 ਨਾਲ ਐੱਮ।ਪੀ। ਗੁਜ਼ਾਰਾ ਔਖਾ ਹੈ, ਹਾਂ ਸਾਡੇ ਤਾਂ ਕੰਮ ਕੋਈ ਕਰਨਾ ਨਹੀਂ, ਬੱਸ ਪਾਠ ਤੇ, ਮੰਗਣੇ ਤੇ, ਵਿਆਹ ਤੇ, ਦਾਗਾਂ ਤੇ ਜਾ ਕੇ ਆਪਣੀ ਸੇਵਾ ਕਰਦੇ ਹਨ, ਕਦੀ ਅਸੀਂ ਕੋਈ ਕੰਮ ਕੀਤੇ ਤਾਂ ਦੇਖੀਦੇ ਨਹੀਂ ਲੋਕੀ ਭਾਵੇਂ ਮਗਜ਼ਮਾਰੀ ਕਰੀ ਜਾਂਦੇ ਰਹਿੰਦੇ ਹਨ, ਇਹ ਹੀ ਹਾਲ ਕੌਂਸਲਰਾਂ ਦਾ ਹੈ, ਸਾਡੇ ਕੁਝ ਕੁ ਸਮਰਥੱਕ ਵਾਹ ਵਾਹ ਕਰਨ ਤੇ ਨੇ ਮੂਰਤਾਂ ਖਿੱਚ ਕੇ ਛਪਵਾਉਣ ਤੇ ਨੇ, ਅੰਤ ਨੂੰ ਦੇਖ ਲਿਉ ਇਥੇ ਭੀ ਯੂਰਪੀਅਨ ਦੇਸ਼ਾਂ ਦੇ ਆਮਦੀ ਬੋਲੀਆਂ ਕੱਸਣਗੇ ਤੇ ਆਪਸੀ ਵਿਵਾਦ ਖੜ੍ਹੇ ਹੋਣਗੇ, ਬੜੀ ਪ੍ਰਸੰਨਤਾ ਹੈ ਵਿਰਸਾ ਗੈਲਰੀ ਵਿੱਚ ਵਾਧਾ ਦੇਖ ਕੇ, ਭਾਵੇਂ ਕਿ ਤਸਵੀਰਾਂ ਤਾਂ ਉਨ੍ਹਾਂ ਹੀ ਗੁਰਮੁਖਾਂ ਦੀਆਂ ਹਨ, ਕੋਈ ਨੌਜਵਾਨ ਤਾਂ ਦੀਹਦੇ ਨਹੀਂ ਜੋ ਕੱਲ੍ਹ ਨੂੰ ਅਜਾਇਬ ਘਰਾਂ ਵਿੱਚ ਮਾਣਮਤੇ ਬਨਣ, ਪੁਰਾਤਨ ਤਾਂ ਸੰਭਾਲ ਮਹੱਤਵਪੂਰਨ ਹੈ, ਪਰ ਭਵਿੱਖ ਵਿੱਚ ਪੁਰਾਤਨ ਭੀ ਬਣਾਉ, ਆਪਣੀ ਉਮਰ ਵਿੱਚ ਇਤਿਹਾਸ ਸਿਰਜੋ ਜੋ ਪੀੜ੍ਹੀ ਦਿਖਾ ਸਕੇ, ਜੇਕਰ ਕੱਲ੍ਹ ਦੇ ਵਾਰਸ ਮੂੰਹ ਮੋੜਨ ਤਾਂ ਕਾਹਦੀ ਜੱਦੋ ਜਹਿਦ, ਪੁਰਾਣਾ ਤਾਂ ਪਿਆ ਹੀ ਰਹਿਣਾ ਹੈ, ਕਿਧਰੇ ਨੀ ਜਾਣਾ, ਨਾਲੇ ਕਿਸੇ ਹੋਰ ਕੌਮ ਨੂੰ ਉਹਦਾ ਕੀ ਲਾਭ। ਸਾਂਝੀ ਕਰਾਂ ਜਾਣਕਾਰੀ ਕਿ ਜੋ ਭੀ ਤਬਦੀਲੀਆਂ ਸਰਕਾਰਾਂ ਹੁਣ ਵਾਤਾਵਰਣ ਲਈ ਲਿਆਵੇ, ਸਵੀਕਾਰੀਏ, ਕਿਧਰੇ ਕਿਸਾਨ ਅੰਦੋਲਨ ਦੀਆਂ ਰੀਸਾਂ ਨਾ ਕਰੀਏ ਕਿ ਅਸੀਂ ਸਰਕਾਰ ਦੇ ਆਖੇ ਨਹੀਂ ਲੱਗਣਾ, ਘਰੇਲੂ ਚੁੱਲ੍ਹਿਆਂ ਤੋਂ ਲੈ ਕੇ ਜੀਵਨ ਦੇ ਹਰ ਪੱਧਰ ਤੇ ਸੁਧਾਰ ਆਉਣੇ ਹਨ, ਕਿਧਰੇ ਸਾਡੇ ਧਰਮ ਦੇ ਵਿਰੁੱਧ ਆਖ ਆਖ ਨਾ ਵਾਂਝੇ ਰਹੀਏ, ਜੀਊਣ ਲਈ ਕੁਦਰਤ ਦੇ ਸੋਮਿਆਂ ਦੀ ਸਹੀ ਵਰਤੋਂ ਵੱਲ ਵਧੀਏ, ਸ੍ਰਿਸ਼ਟੀ ਦੇ ਮਾਲਕ ਨੇ ਸਾਨੂੰ ਸਾਜ ਕੇ ਨਾਲ ਦੇਖੋ ਰੱਖਿਆ, ਪਾਲਣਾ ਤੇ ਪ੍ਰਫੁੱਲਤਾ ਲਈ ਸਾਧਨ ਘੜੇ ਤੇ ਘੜਨੇ ਹਨ ਤੇ ਧੰਨਵਾਦੀ ਬਣੀਏ ਤੇ ਉਹਦੇ ਭਾਣੇ ਵਿੱਚ ਹੀ ਆਪਣੀ ਭਲਾਈ ਸਮਝੀਏ, ਧਰਮ ਦਾ ਅਰਥ ਹੀ ਇਹ ਹੈ ਇਸੇ ਸੰਦਰਭ ਵਿੱਚ ਦੇਖੋ ਹੁਣ ਕਿਹੜੀ ਹੋਰ ਆਫ਼ਤ ਲਿਆ ਧਰੀ, ਕੱਲ੍ਹ ਦੀ ਬੜੀ ਹੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਕਿ ਚੰਨੀ ਸਾਹਿਬ ਦੇ ਮੁੱਖ ਮੰਤਰੀ ਪਦ ਵਿੱਚ ਇਕ ਪੇਂਡੂ ਸਾਧਾਰਨ ਬੰਦਾ ਮੁੱਖ ਮੰਤਰੀ ਬਣਿਆ ਤਾਂ ਸੂਬੇ ਵਿੱਚ ਖੁਸ਼ੀਆਂ ਪਸਰਨੀਆਂ ਹੀ ਬਣਦੀਆਂ ਸਨ, ਪਰ ਭਾਣਾ ਕੁਝ ਹੋਰ ਹੀ ਬੀਤਣ ਲੱਗਾ ਹੈ ਕਿ ਕੋਈ ਬੈਠਕ ਹੋਈ ਤੇ ਸਾਜਿਸ਼ ਘੜੀ ਗਈ ਕਿ ਬੇਅਦਬੀ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਲਪੇਟਿਆ ਜਾਵੇ, ਸੁਣਦੇ ਹਾਂ ਕਿ ਕਾਰਵਾਈ ਲੀਕ ਹੋ ਗਈ, ਜੇਕਰ ਸਬੂਤ ਪੁਖਤਾ ਹੋਣਗੇ ਤਾਂ ਚੜਣਙਣਞਾਂਟ ਟਾਂੈ ਵਿੱਚ ਇਹ ਬਹੁਤ ਜੁਰਮੀ ਧਾਰਾ ਹੈ, ਚੰਨੀ ਸਾਹਿਬ ਨੂੰ ਦੇਖੋ ਵਿਧਾਨ ਸਭਾ ਵਿੱਚ ਹੰਕਾਰੀ ਭਾਸ਼ਨ ਦੇਣ ਲਈ ਕੁਲਬੀਰ ਜੀਰਾ ਤੇ ਕੁਲਦੀਪ ਸਿੰਘ ਵੈਦ (ਗਿੱਲ, ਲੁਧਿਆਣਾ) ਹਲਕਾ ਵਿਧਾਇਕ ਤੁਖਣੇ ਦੇਣ ਕਿ ਹੋਰ ਬੋਲੋ, ਆਹ ਆਖੋ, ਔਹ ਆਖੋ, ਚੰਨੀ ਸਾਹਿਬ ਚੱਕੀਗਹਿਆਂ ਦਾ ਕੁਝ ਨੀ ਵਿਗੜਨਾ, ਵਿਧਾਇਕੀ ਤਾਂ ਸ਼ਾਇਦ ਅਗਾਂਹ ਨੂੰ ਰਹਿਣੀ ਨੀ ਹੋ ਸਕਦਾ ਹੈ ਦੋਨੋਂ ਦਲਿਤ ਹੋਣ ਕਰਕੇ ਤੁਹਾਡੇ ਨਾਲ ਰਿਸ਼ਤਾ ਨਿਭਾ ਰਹੇ ਹੋਣ, ਪਰ ਕਲਗੀ ਡਿੱਗ ਸਕਦੀ ਹੈ, ਜੀਰੇ ਦਾ ਤਾਂ ਪਿਤਾ ਪਹਿਲਾਂ ਅਕਾਲੀ ਦਲ ਦਾ ਖੈਰ ਖੁਆਹ ਫੇਰ ਕਾਂਗਰਸੀ, ਅਕ੍ਰਿਤਘਣਤਾ ਤੇ ਵਿਸ਼ਵਾਸਘਾਤੀ ਕੋਈ ਸਲਾਉਣਯੋਗ ਚਰਿੱਤਰ ਨਹੀਂ, ਜੇਕਰ ਇਹ ਸਾਜਿਸ਼ ਸਿੱਧ ਹੋ ਗਈ ਕਿ ਤੁਸੀਂ ਸੱਚੀ ਹੀ ਮੀਟਿੰਗ ਕਰਕੇ ਇਹ ਵਿਉਂਤ ਪੜਚੋਲੀ ਤੇ ਗਵਾਹ ਖੜ੍ਹੇ ਕਰਨ ਦੀ ਤਜਵੀਜ਼ ਬਣਾਈ ਤਾਂ ਕਈਆਂ ਦੇ ਝੁੱਗੇ ਚੌੜ ਕਰੇਗੀ, ਇਕ ਮੇਰੇ ਮਨ ਵਿੱਚ ਹੋਰ ਫੁਰਨਾ ਭੀ ਹੈ ਕਿ ਬੇਅਦਬੀ ਦੀ ਸਕੀਮ ਪ੍ਰਤੀ ਅਰੂਸਾ ਮੈਡਮ ਕੋਲ ਭੀ ਸ਼ਾਇਦ ਕੋਈ ਭੇਤ ਹੋਣ, ਠੀਕਰਾ ਭੰਨ ਸਕਦੀ ਹੈ, ਤੁਸੀਂ ਬਥੇਰੀ ਉਹਦੀ ਬੇਪਤੀ ਕਰਤੀ, ਗਰਬ ਨਾ ਕਰੀਏ, ਸੱਚੇ ਰੱਬ ਤੋਂ ਡਰੀਏ, ਪਤਾ ਨਹੀਂ ਉਹ ਕਿਹੜੀਆਂ ਗੱਲਾਂ ਵਿੱਚ ਰਾਜ਼ੀ, ਮੁੱਖ ਮੰਤਰੀ ਸਾਹਿਬ ਨੇ ਤਾਂ ਆਪਣੇ ਭਾਸ਼ਨ ਨੂੰ ਮਿੰਟਸ ਵਿੱਚੋਂ ਕੱਢਣ ਦਾ ਭੀ ਸਿਹਰਾ ਲੈ ਲਿਆ, ਚੁੱਕ ਬੜੀ ਧੁਰੀ ਬਲਾ ਹੁੰਦੀ ਹੈ, ਬਚ ਜਾਂਦੇ ਚੰਗਾ ਸੀ, ਪਰ ਹੁਣ ਤਾਂ ਸਿਵਿਆਂ ਦੇ ਰਾਹ ਪੈ ਗਏ ਲੱਗਦੇ ਨੇ, ਉਧਰੇ ਕਿਸਾਨ ਹੁਣ ਹੋਰ ਉਸਕਲ ਖੜ੍ਹਾ ਕਰਨਗੇ, ਭੁੱਖ ਨੇਰਾ ਲਿਆ ਕੇ ਟਿਕਣਗੇ, ਆਪ ਤਾਂ ਰੱਜੇ ਪੁੱਜੇ ਹਨ, ਧਰਤੀ ਦਾ ਸਤਿਆਨਾਸ਼ ਝੋਨਾ ਬੀਜ ਬੀਜ, ਦਾਤਾ ਜੀ ਮਿਹਰ ਕਰੋ, ਗਰੀਬਾਂ ਦੀ ਸੁਣੋ ਮਿੰਤ ਨਾਲ ।