image caption:

ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੀ ਹੋਵੇਗੀ ਨੀ ਰਿਪਲੇਸਮੈਂਟ ਸਰਜਰੀ, ਹੁਣ ਨਹੀਂ ਦੌੜ ਪਾਉਣਗੇ

 ਲਾਹੌਰ: ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ  ਵਿਚੋਂ ਇਕ ਪਾਕਿਸਤਾਨੀ ਟੀਮ  ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖ਼ਤਰ  ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਦੌੜ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਗੋਡੇ ਬਦਲਣ ਦੀ ਸਰਜਰੀ (  ਲਈ ਜਾ ਰਿਹਾ ਹੈ। ਅਖ਼ਤਰ, ਜਿਸਦਾ ਗੇਂਦਬਾਜ਼ੀ ਐਕਸ਼ਨ ਵੱਖਰਾ ਸੀ, ਦਾ ਇਕ ਸ਼ਾਨਦਾਰ ਕਰੀਅਰ ਸੀ ਜੋ ਅਕਸਰ ਸੱਟਾਂ ਨਾਲ ਉਲਝਿਆ ਰਹਿੰਦਾ ਸੀ। ਕ੍ਰਿਕਟ ਛੱਡਣ ਤੋਂ ਬਾਅਦ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੋ ਸਾਲ ਪਹਿਲਾਂ, 46 ਸਾਲਾ ਸ਼ੋਏਬ ਅਖ਼ਤਰ ਦਾ ਮੈਲਬੌਰਨ ਵਿਚ ਗੋਡੇ ਬਦਲਣ ਦੀ ਸਰਜਰੀ ਹੋਈ ਸੀ। ਅਖ਼ਤਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਉਹ ਫਿਜ਼ੀਕਲ ਐਕਟੀਵਿਟੀ ਕਰਨ ਤੋਂ ਬਾਅਦ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਾਫੀ ਦੌੜ ਚੁੱਕਾ ਹੈ ਅਤੇ ਨਿਰਾਸ਼ ਹੈ ਕਿ ਉਹ ਅੱਗੇ ਦੌੜ ਨਹੀਂ ਸਕੇਗਾ ਕਿਉਂਕਿ ਹੁਣ ਉਸ ਦਾ ਗੋਡਾ ਬਦਲ ਜਾਵੇਗਾ, ਜਿਸ ਕਾਰਨ ਉਸ ਦੇ ਦੌੜਨ ਦੇ ਦਿਨ ਖ਼ਤਮ ਹੋ ਗਏ ਹਨ।