image caption:

ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਇੱਕ ਵਾਰ ਫਿਰ ਟਲਣ ਦੀਆਂ ਖਬਰਾਂ

 ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ &lsquoਲਾਲ ਸਿੰਘ ਚੱਢਾ&rsquo ਦੀ ਰਿਲੀਜ਼ ਇੱਕ ਵਾਰ ਫਿਰ ਟਲਣ ਦੀਆਂ ਖਬਰਾਂ ਹਨ। ਪਹਿਲਾਂ ਇਸ ਨੂੰ ਪਿਛਲੇ ਸਾਲ ਕ੍ਰਿਸਮਸ ਉੱਤੇ ਰਿਲੀਜ਼ ਕੀਤਾ ਜਾਣਾ ਸੀ, ਪਰ ਕੋਰੋਨਾ ਕਾਰਨ ਇਸ ਦੀ ਸ਼ੂਟਿੰਗ ਪੂਰੀ ਨਹੀਂ ਹੋਈ ਸੀ। ਕੁਝ ਮਹੀਨੇ ਪਹਿਲਾਂ ਆਮਿਰ ਨੇ ਇਸ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ। ਉਸ ਦੇ ਬਾਅਦ ਨਿਰਮਾਤਾਵਾਂ ਨੇ ਫਿਲਮ ਨੂੰ ਅਗਲੇ ਸਾਲ ਵੈਲੇਨਟਾਈਨ ਡੇ ਉੱਤੇ ਰਿਲੀਜ਼ ਕਰਨ ਦੀ ਐਲਾਨ ਕੀਤਾ ਸੀ।
ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਫਿਲਮ ਵਿੱਚ ਵੀ ਐੱਫ ਐਕਸ ਅਤੇ ਪੋਸਟ ਪ੍ਰੋਡਕਸ਼ਨ ਦਾ ਕਾਫੀ ਕੰਮ ਬਚਿਆ ਹੈ, ਜਿਸ ਵਿੱਚ ਅਜੇ ਸਮਾਂ ਲੱਗ ਸਕਦਾ ਹੈ। ਆਮਿਰ ਅਤੇ ਫਿਲਮ ਦੇ ਡਾਇਰੈਕਟਰ ਅਦਵੈਤ ਚੰਦਨ ਫਿਲਮ ਦੀ ਗੁਣਵੱਤਾ ਬਾਰੇ ਕੋਈ ਸਮਝੌਤਾ ਨਹੀਂ ਕਰਨਾ ਚਾਹੰੁਦੇ। ਇਸ ਲਈ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਟਾਲਣ ਦਾ ਫੈਸਲਾ ਕੀਤਾ ਹੈ। ਜੇ ਸਭ ਠੀਕ ਰਿਹਾ ਤਾਂ ਫਿਲਮ ਨੂੰ ਵੈਸਾਖੀ ਉੱਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਹਾਲੀਵੁੱਡ ਫਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਵਿੱਚ ਆਮਿਰ ਦੇ ਨਾਲ ਕਰੀਨਾ ਕਪੂਰ ਖਾਨ ਅਤੇ ਮੋਨਾ ਸਿੰਘ ਅਹਿਮ ਭੂਮਿਕਾਵਾਂ ਵਿੱਚ ਹਨ।