image caption:

ਨਵੀਂ ਪੀੜੀ ਨੂੰ 208 ਕਰੋੜ ਦਾ ਸਾਮਰਾਜ ਸੌਂਪਣ ਦੀ ਤਿਆਰੀ ਵਿਚ ਮੁਕੇਸ਼ ਅੰਬਾਨੀ

 ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਆਪਣਾ 208 ਅਰਬ ਡਾਲਰ ਦਾ ਕਾਰੋਬਾਰੀ ਸਾਮਰਾਜ ਨਵੀਂ ਪੀੜ੍ਹੀ ਨੂੰ ਸੌਂਪਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਉਹ ਉਤਰਾਧਿਕਾਰੀ ਦੀ ਅਜਿਹੀ ਫੂਲਪਰੂਫ ਯੋਜਨਾ ਬਣਾ ਰਹੇ ਹਨ ਕਿ ਭਵਿੱਖ ਵਿੱਚ ਕਿਸੇ ਕਿਸਮ ਦਾ ਵਿਵਾਦ ਨਾ ਹੋਵੇ। ਇਸ ਦੇ ਲਈ ਉਨ੍ਹਾਂ ਨੇ ਦੁਨੀਆ ਭਰ ਦੇ ਅਰਬਪਤੀ ਪਰਿਵਾਰਾਂ ਦੇ ਉਤਰਾਧਿਕਾਰੀ ਮਾਡਲ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚ ਵਾਲਟਨ ਤੋਂ ਲੈ ਕੇ ਕੋਚ ਪਰਿਵਾਰ ਸ਼ਾਮਲ ਹਨ। ਬਲੂਮਬਰਗ ਦੇ ਅਨੁਸਾਰ, ਅੰਬਾਨੀ ਨੇ ਹਾਲ ਹੀ ਦੇ ਸਮੇਂ ਵਿੱਚ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ।
ਸੂਤਰਾਂ ਮੁਤਾਬਕ 64 ਸਾਲਾ ਅੰਬਾਨੀ ਨੂੰ ਵਾਲਮਾਰਟ ਇੰਕ ਦੇ ਵਾਲਟਨ ਫੈਮਿਲੀ ਮਾਡਲ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਹੈ। ਉਹ ਪਰਿਵਾਰ ਦੀ ਹੋਲਡਿੰਗਜ਼ ਨੂੰ ਇੱਕ ਟਰੱਸਟ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ ਜੋ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਕੰਟਰੋਲ ਕਰੇਗਾ। ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਨਵੀਂ ਇਕਾਈ ਵਿੱਚ ਹਿੱਸੇਦਾਰੀ ਹੋਵੇਗੀ ਅਤੇ ਇਸ ਦੇ ਬੋਰਡ ਵਿੱਚ ਹੋਣਗੇ। ਇਸ ਬੋਰਡ ਵਿੱਚ ਅੰਬਾਨੀ ਪਰਿਵਾਰ ਦੇ ਭਰੋਸੇਯੋਗ ਲੋਕ ਸਲਾਹਕਾਰ ਦੀ ਭੂਮਿਕਾ ਵਿੱਚ ਹੋਣਗੇ।