image caption:

ਅਫਗਾਨਿਸਤਾਨ ’ਚ ਔਰਤਾਂ ਦੀ ਅਦਾਕਾਰੀ ਵਾਲੇ ਸੀਰੀਅਲ ਅਤੇ ਚੈਨਲ ਬੰਦ ਕਰਨ ਦਾ ਹੁਕਮ

 ਅਫਗਾਨਿਸਤਾਨ &lsquoਤੇ ਕਬਜ਼ਾ ਕਰ ਚੁੱਕੇ ਤਾਲਿਬਾਨ ਨੇ ਇੱਕ ਨਵਾਂ ਫਰਮਾਨ ਜਾਰੀ ਕਰਦੇ ਹੋਏ ਔਰਤਾਂ &lsquoਤੇ ਪਾਬੰਦੀ ਵਧਾ ਦਿੱਤੀ ਹੈ। ਤਾਲਿਬਾਨ ਨੇ &lsquoਧਾਰਮਿਕ ਦਿਸ਼ਾ ਨਿਰਦੇਸ਼&rsquo ਜਾਰੀ ਕੀਤੇ ਹਨ। ਜਿਸ ਵਿੱਚ ਦੇਸ਼ ਦੇ ਟੈਲੀਵਿਜ਼ਨ ਚੈਨਲਾਂ ਨੂੰ ਉਨ੍ਹਾਂ ਟੀਵੀ ਸੀਰੀਅਲਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਮਹਿਲਾ ਅਦਾਕਾਰਾ ਕੰਮ ਕਰਦੀਆਂ ਹਨ। ਤਾਲਿਬਾਨ ਦੇ ਨੈਤਿਕਤਾ ਅਤੇ ਦੁਰਵਿਹਾਰ ਦੇ ਖਾਤਮੇ ਦੇ ਮੰਤਰਾਲੇ ਨੇ ਅਫਗਾਨ ਮੀਡੀਆ ਨੂੰ ਅਜਿਹਾ ਪਹਿਲਾ ਆਦੇਸ਼ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਤਾਲਿਬਾਨ ਨੇ ਟੈਲੀਵਿਜ਼ਨ &lsquoਤੇ ਮਹਿਲਾ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਨਿਊਜ਼ ਰਿਪੋਰਟਾਂ ਪੇਸ਼ ਕਰਦੇ ਸਮੇਂ ਹਿਜਾਬ ਜ਼ਰੂਰ ਪਹਿਨਣ। ਮੰਤਰਾਲੇ ਨੇ ਚੈਨਲਾਂ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਫਿਲਮਾਂ ਜਾਂ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਨਾ ਕਰਨ ਜੋ ਪੈਗੰਬਰ ਮੁਹੰਮਦ ਜਾਂ ਹੋਰ ਮਹਾਨ ਹਸਤੀਆਂ ਬਾਰੇ ਕੁੱਝ ਵੀ ਦਿਖਾਉਂਦੇ ਹਨ (ਅਫਗਾਨ ਮੀਡੀਆ ਲਈ ਤਾਲਿਬਾਨ ਨਿਯਮ)। ਇਸ ਨੇ ਉਨ੍ਹਾਂ ਫਿਲਮਾਂ ਜਾਂ ਪ੍ਰੋਗਰਾਮਾਂ &lsquoਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਜੋ ਇਸਲਾਮਿਕ ਅਤੇ ਅਫਗਾਨ ਕਦਰਾਂ-ਕੀਮਤਾਂ ਦੇ ਵਿਰੁੱਧ ਹਨ।