image caption:

ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੀਤਾ ਕੁੱਤੇ ਨਾਲ ਵਿਆਹ

 ਕ੍ਰੋਏਸ਼ੀਆ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਇਕ ਔਰਤ ਨੇ ਪਤੀ ਤੋਂ ਤਲਾਕ ਦੇ ਬਾਅਦ ਦੂਸਰਾ ਵਿਆਹ ਕਰ ਲਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਿਰ ਇਸ ਵਿਚ ਹੈਰਾਨੀ ਵਾਲੀ ਕੀ ਗੱਲ ਹੈ, ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਤਲਾਕ ਤੋਂ ਬਾਅਦ ਆਪਣਾ ਵਿਆਹ ਕਿਸੇ ਇਨਸਾਨ ਨਾਲ ਨਹੀਂ ਬਲਕਿ ਮਾਦਾ ਕੁੱਤੇ ਨਾਲ ਕੀਤਾ ਹੈ।
ਵਿਆਹ 'ਚ ਆਏ 200 ਮਹਿਮਾਨ ਇਸ ਅਜੀਬੋ-ਗ਼ਰੀਬ ਵਿਆਹ ਨੂੰ ਧੂਮਧਾਮ ਨਾਲ ਸੰਪੰਨ ਕੀਤਾ ਗਿਆ ਤੇ ਖਾਸ ਗੱਲ ਇਹ ਹੈ ਕਿ ਇਸ ਵਿਆਹ 'ਚ ਕਰੀਬ 200 ਲੋਕਾਂ ਨੇ ਹਿੱਸਾ ਲਿਆ। 47 ਸਾਲ ਦੀ ਅਮਾਂਡਾ ਰੋਜ਼ਰਸ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ ਕੁੱਤੇ ਨਾਲ ਵਿਆਹ ਕਰ ਕੇ ਬੇਹੱਦ ਖੁਸ਼ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਜੀਵਨਸਾਥੀ 'ਚ ਉਨ੍ਹਾਂ ਨੂੰ ਜੋ ਚਾਹੀਦੈ, ਉਹ ਸ਼ੀਬਾ (ਮਾਦਾ ਕੁੱਤਾ) 'ਚ ਮਿਲਿਆ ਹੈ।