image caption:

ਅਮਰੀਕਾ ਦੀ ਸੜਕ ’ਤੇ ਹੋਈ ਨੋਟਾਂ ਦੀ ਬਾਰਿਸ਼, ਲੋਕਾਂ ਦੀਆਂ ਲੱਗ ਗਈਆਂ ਮੌਜਾਂ

 ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਵਿਚ ਇੱਕ ਮਜ਼ੇਦਾਰ ਵਾਕਿਆ ਸਾਹਮਣੇ ਆਇਆ। ਦਰਅਸਲ, ਹਾਈਵੇਅ ਤੋਂ ਲੰਘ ਰਹੇ ਇੱਕ ਟਰੱਕ ਦਾ ਪਿਛਲਾ ਦਰਵਾਜ਼ਾ ਅਚਾਨਕ ਖੁਲ੍ਹ ਗਿਆ ਅਤੇ ਇਸ ਵਿਚ ਡਾਲਰਾਂ ਨਾਲ ਭਰੇ ਕਈ ਸਾਰੇ ਬੈਗ ਹਵਾ ਵਿਚ ਤੇਜ਼ੀ ਨਾਲ ਉਡ ਗਏ। ਇਸ ਤੋਂ ਬਾਅਦ ਗੋਤੇ ਲਾਉਂਦੇ ਹੋਏ ਬੈਗ ਤੋਂ ਡਾਲਰਾਂ ਦੇ ਨੋਟ ਸੜਕ &rsquoਤੇ ਉਡਣ ਲੱਗੇ। ਇਹ ਡਾਲਰਾਂ ਨਾਲ ਭਰਿਆ ਟਰੱਕ ਕੈਲੀਫੋਰਨੀਆ ਦੇ ਕਾਰਲਸਬੈਡ ਦੀ ਮੁੱਖ ਸੜਕ &rsquoਤੇ ਜਾ ਰਿਹਾ ਸੀ।
ਕੁਝ ਦੇਰ ਦੇ ਲਈ ਅਜਿਹਾ ਲੱਗਾ ਕਿ ਸੜਕ &rsquoਤੇ ਨੋਟਾਂ ਦੀ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਸੜਕ ਤੋਂ ਲੰਘ ਰਹੇ ਲੋਕਾਂ ਨੇ ਅਪਣੀ ਕਾਰਾਂ ਖੜ੍ਹੀਆਂ ਕੀਤੀਆਂ ਅਤੇ ਡਾਲਰ ਲੁੱਟਣ ਲੱਗ ਪਏ। ਜਿਹੜਾ ਜਿੱਥੇ ਸੀ ਉਥੇ ਹੀ ਰੁਕ ਗਿਆ ਅਤੇ ਡਾਲਰ ਇਕੱਠੇ ਕਰਨ ਲੱਗ ਗਿਆ। ਇਸ ਦੌਰਾਨ ਟਰੈਫਿਕ ਜਾਮ ਜਿਹੇ ਹਾਲਾਤ ਬਣ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦੱਖਣੀ ਕੈਲੀਫੋਰਨੀਆ ਦੇ ਫ੍ਰੀਵੇਅ &rsquoਤੇ ਸਵੇਰੇ ਸਵਾ 9 ਵਜੇ ਦੀ ਹੈ, ਜਦ ਟਰੱਕ ਸੈਨ ਡਿਆਗੋ ਤੋਂ ਫੈਡਰਲ ਡਿਪੌਜ਼ਿਟ ਇੰਸ਼ੋਰੈਂਸ ਕਾਰਪ ਦੇ ਇੱਕ ਆਫਿਸ ਵੱਲ ਜਾ ਰਿਹਾ ਸੀ। ਸੜਕ &rsquoਤੇ ਉਡ ਰਹੇ ਲੋਕਾਂ ਨੂੰ ਦੇਖ ਕੇ ਕਈ ਲੋਕ ਅਪਣੀ ਕਾਰ ਖੜ੍ਹੀ ਕਰਕੇ ਉਸ ਨੂੰ ਸਮੇਟਣ ਲੱਗੇ। ਇਸ ਦੌਰਾਨ ਟਰੱਕ ਦੇ ਡਰਾਈਵਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੋਕ ਹੱਥੋਪਾਈ ਕਰਨ ਲੱਗੇ ਗਏ।
ਕੈਲੀਫੋਰਨੀਆ ਹਾਈਵੇ ਪੈਟਰੋਲ ਸਾਰਜੈਂਟ ਮਾਰਟਿਨ ਨੇ ਕਿਹਾ ਕਿ ਘਟਨਾ ਸਵੇਰੇ ਸਵਾ ਨੌਂ ਵਜੇ ਦੀ ਹੈ। ਟਰੱਕ ਵਿਚ ਕਾਫੀ ਸਾਰੇ ਬੈਗ ਸੀ ਜੋ ਸੜਕ &rsquoਤੇ ਡਿੱਗ ਗਏ। ਟਰੱਕ ਦੀ ਰਫਤਾਰ ਤੇਜ਼ ਸੀ, ਜਿਸ ਦੇ ਕਾਰਨ ਬੈਗ ਖੁਲ੍ਹ ਗਏ ਅਤੇ ਉਸ ਵਿਚ ਭਰੇ ਨੋਟ ਸੜਕ &rsquoਤੇ ਉਡਣ ਲੱਗੇ।
ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਉਨ੍ਹਾਂ ਨੇ ਹਾਈਵੇ ਨੂੰ ਦੋਵੇਂ ਪਾਸੇ ਤੋਂ ਸੀਲ ਕਰ ਦਿੱਤਾ। ਪੁਲਿਸ ਨੇ ਕਈ ਲੋਕਾਂ ਦੀ ਜਾਂਚ ਕੀਤੀ। ਹਾਲਾਂਕਿ ਕਰੀਬ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਸੜਕ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ।