image caption:

ਅਮਰੀਕਾ ਵਿਚ ਕ੍ਰਿਸਮਸ ਪਰੇਡ 'ਚ ਸ਼ਾਮਲ ਲੋਕਾਂ ਨੂੰ ਤੇਜ਼ ਰਫਤਾਰ ਗੱਡੀ ਨੇ ਦਰੜਿਆ, 20 ਤੋਂ ਜ਼ਿਆਦਾ ਜ਼ਖ਼ਮੀ, ਕੁੱਝ ਲੋਕਾਂ ਦੀ ਮੌਤ

 ਵੁਕੇਸ਼ਾ-  ਅਮਰੀਕਾ ਵਿਚ ਵਿਸਕੌਨਸਿਨ ਦੇ ਵੁਕੇਸ਼ਾ ਸ਼ਹਿਰ ਵਿਚ ਕ੍ਰਿਸਮਸ ਪਰੇਡ ਵਿਚ ਸ਼ਾਮਲ ਲੋਕਾਂ ਨੂੰ ਦਰੜਦੇ ਹੋਏ ਗੁਜ਼ਰ ਗਈ। ਇਸ ਹਾਦਸੇ ਵਿਚ ਕੁਝ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਨਾਲ ਹੀ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿਚ ਬੱਚੇ ਵੀ ਸ਼ਾਮਲ ਹਨ ਜੋ ਅਪਣੇ ਪਰਵਾਰ ਵਾਲਿਆਂ ਦੇ ਨਾਲ ਪਰੇਡ ਦਾ ਹਿੱਸਾ ਬਣਨ ਆਏ ਸੀ। ਜ਼ਖ਼ਮੀਆਂ ਨੂੰ ਪੁਲਿਸ ਨੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ। ਇਨ੍ਹਾਂ ਵਿਚੋਂ ਕੁੱਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਵੁਕੇਸ਼ਾ ਦੇ ਪੁਲਿਸ ਚੀਫ ਥੌਂਪਸਨ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਐਸਯੂਵੀ ਨੂੰ ਬਰਾਮਦ ਕਰ ਲਿਆ ਗਿਅ ਹੈ, ਲੇਕਿਨ ਇਸ ਦਾ ਡਰਾਈਵਰ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ &rsquoਤੇ ਹਾਲਾਤ ਸੁਖਾਵੇਂ ਹਨ। ਇਸ ਘਟਨਾ ਨੂੰ ਕਿਸ ਮਕਸਦ ਨਾਲ ਅੰਜਾਮ ਦਿੱਤਾ ਗਿਆ ਹੈ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।